ਅਕਾਲੀ ਦਲ ਨੇ ‘ਆਪ’ ਸਰਕਾਰ ‘ਤੇ ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ 7 ਮਈ : ਖਰੜ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਦੌਰਾਨ ਇੱਕ ਨੋਟਾਂ ਦੇ ਬੈਗ ਮਿਲਣ ਨੂੰ ਲੈ ਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਬਿੰਨਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ‘ਤੇ ਲਿਖਿਆ ਕਿ ਜਦੋਂ ਈਡੀ ਦੀ ਟੀਮ ਨੇ ਇਕ ਅਪਾਰਟਮੈਂਟ ਵਿੱਚ ਰੇਡ ਕੀਤੀ ਤਾਂ ਉਥੋਂ 9ਵੀਂ ਮੰਜ਼ਿਲ ਤੋਂ 500-500 ਦੇ ਨੋਟਾਂ ਦੇ ਬੰਡਲ ਅਤੇ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ ਗਏ। ਹਵਾ ਵਿੱਚ ਉੱਡਦੇ ਲੱਖਾਂ ਰੁਪਏ ਦੇ ਇਹਨਾਂ ਨੋਟਾਂ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ।ਸ਼੍ਰੋਮਣੀ ਅਕਾਲੀ ਦਲ ਦੇ ਤਿੱਖੇ ਹਮਲੇ:ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਜਿਸ ਜਗ੍ਹਾ ਰੇਡ ਹੋਈ ਹੈ, ਉਹ ਵਿਅਕਤੀ ਮੁੱਖ ਮੰਤਰੀ ਦੇ ਓ.ਐਸ.ਡੀ. (OSD) ਦਾ ਕਰੀਬੀ ਹੈ। ਪਾਰਟੀ ਨੇ ਕਿਹਾ ਕਿ ਇਹ ‘ਕੱਟੜ ਇਮਾਨਦਾਰ ਪਾਰਟੀ’ ਦਾ ਅਸਲੀ ਚਿਹਰਾ ਹੈ, ਜਿੱਥੇ ਲੱਖਾਂ ਰੁਪਏ ਹਵਾ ਵਿੱਚ ਉੱਡ ਰਹੇ ਹਨ।ਲਗਾਏ ਗਏ।

ਹੋਰ ਪੜ੍ਹੋ 👉  ਬਿਜਲੀ ਖਪਤਕਾਰਾਂ ਨੂੰ ਰਾਹਤ ਵਧੇ ਹੋਏ ਅਤੇ ਗਲਤ ਬਿਲ ਨਹੀਂ ਦੇਣੇ ਪੈਣਗੇ , ਲੱਗੀ ਰੋਕ

ਅਕਾਲੀ ਦਲ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਭਰਨ ਲਈ ਪੰਜਾਬ ਦੇ ਸਾਧਨਾਂ ਦੀ ਬੇਰਹਿਮੀ ਨਾਲ ਲੁੱਟ ਕੀਤੀ ਜਾ ਰਹੀ ਹੈ।ਵਿਦੇਸ਼ਾਂ ਵਿੱਚ ਪੈਸਾ ਭੇਜਣ ਦੇ ਇਲਜ਼ਾਮ: ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕਰੀਬੀਆਂ ਵੱਲੋਂ ਪੰਜਾਬ ਦਾ ਪੈਸਾ ਹਵਾਲਾ ਰਾਹੀਂ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਇਸ ਪੂਰੇ ਮਾਮਲੇ ਅਤੇ ਹਵਾਲਾ ਲੈਣ-ਦੇਣ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਕਾਲੀ ਦਲ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਹ 2027 ਵਿੱਚ ਸਰਕਾਰ ਬਣਾਉਣ ‘ਤੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਲੁੱਟਿਆ ਗਿਆ ਇੱਕ-ਇੱਕ ਪੈਸਾ ਵਾਪਸ ਲਿਆਂਦਾ ਜਾਵੇਗਾ।

ਹੋਰ ਪੜ੍ਹੋ 👉  ਰੁੱਤ ਵਾਅਦਿਆਂ ਦੀ ਆਈ, ਵੜਿੰਗ ਨੇ ਕੀਤਾ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ

Leave a Reply

Your email address will not be published. Required fields are marked *