CBI ਅਦਾਲਤ ਦਾ ਵੱਡਾ ਫੈਸਲਾ, ਸਾਬਕਾ ਆਈਜੀ ਗੌਤਮ ਚੀਮਾ ਸਮੇਤ ਸਾਰੇ ਬਰੀ

ਮੋਹਾਲੀ 21 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ  ਸਾਬਕਾ ਆਈ.ਜੀ. ਗੌਤਮ ਚੀਮਾ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਸੀਬੀਆਈ ਅਦਾਲਤ ਦਾ ਫੈਸਲਾ ਪੁਲਿਸ ਅਧਿਕਾਰੀ ਗੌਤਮ ਚੀਮਾ ਤੇ ਹੋਰਨਾਂ ਲਈ ਰਾਹਤ ਭਰਿਆ ਹੈ। ਅਦਾਲਤ ਨੇ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨੂੰ ਰੱਦ ਕਰਦੇ ਹੋਏ ਸਾਰੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ। ਇਹ ਫੈਸਲਾ ਵਿਸ਼ੇਸ਼ ਜੱਜ ਸੀਬੀਆਈ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸੁਣਾਇਆ ਗਿਆ, ਜਿੱਥੇ ਗੌਤਮ ਚੀਮਾ, ਰਸ਼ਮੀ ਨੇਗੀ, ਵਰੁਣ ਉਤਰੇਜਾ, ਵਿਕੀ ਵਰਮਾ, ਅਜੈ ਚੌਧਰੀ ਅਤੇ ਆਰੀਅਨ ਸਿੰਘ ਵਲੋਂ ਦਰਜ ਅਪੀਲਾਂ ’ਤੇ ਇਕੱਠੀ ਸੁਣਵਾਈ ਹੋਈ।

ਹੋਰ ਪੜ੍ਹੋ 👉  ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣ ਮਾਨ: ਵੜਿੰਗ

ਪੁਲਿਸ ਫਾਈਲ ਅਨੁਸਾਰ  26 ਅਗਸਤ 2014 ਦੀ ਰਾਤ ਨੂੰ  ਮੁਹਾਲੀ ਦੇ ਫੇਜ਼-1 ਥਾਣੇ ਵਿਚ ਇਕ ਭਗੌੜੇ ਐਲਾਨੇ ਸੁਮੇਧ ਗੁਲਾਟੀ ਨੂੰ ਪੁਲਿਸ ਵਲੋਂ ਲਿਆਂਦਾ ਗਿਆ ਸੀ। ਇਸਤਗਸਾ ਪੱਖ ਵਲੋਂ ਦੋਸ਼ ਲਗਾਇਆ ਗਿਆ ਕਿ ਉਸ ਸਮੇਂ ਆਈ.ਜੀ.  ਗੌਤਮ ਚੀਮਾ ਆਪਣੇ ਸਾਥੀਆਂ ਸਮੇਤ ਥਾਣੇ ਪਹੁੰਚੇ ਅਤੇ ਕਥਿਤ ਤੌਰ ’ਤੇ ਉਸਨੂੰ ਪੁਲਿਸ ਹਿਰਾਸਤ ਵਿਚੋਂ ਬਾਹਰ ਲੈ ਗਏ। ਬਾਅਦ ਵਿਚ ਉਸਨੂੰ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਸੁਮੇਧ ਗੁਲਾਟੀ ਨੂੰ ਗੈਰਕਾਨੂੰਨੀ ਤਰੀਕੇ ਨਾਲ  ਕਮਰੇ ਵਿਚ ਰੱਖਿਆ। ਪੁਲਿਸ ਨੇ ਗੁਲਾਟੀ ਦੀ ਕੁੱਟਮਾਰ ਕੀਤੀ ਅਤੇ ਉਥੇ ਮੌਜੂਦ ਲੋਕਾਂ ਦੇ ਸਾਹਮਣੇ ਕ੍ਰਿਸਪੀ ਖੈਰਾ ਨੂੰ ਧਮਕਾਇਆ ਕਿ ਉਹ ਆਪਣੇ ਵਲੋਂ ਕੀਤੀਆਂ ਸ਼ਿਕਾਇਤਾਂ ਵਾਪਸ ਲਵੇ ਨਹੀਂ ਤਾਂ ਉਸਨੂੰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਹੇਠਲੀ ਅਦਾਲਤ ਨੇ ਦੋਸ਼ੀਆਂ ਨੂੰ ਧਾਰਾ 120-ਬੀ, 186 ਅਤੇ 225 ਆਈ.ਪੀ.ਸੀ. ਤਹਿਤ ਦੋਸ਼ੀ ਕਰਾਰ ਦਿੱਤਾ ਸੀ।
ਗੌਤਮ ਚੀਮਾ ਸਮੇਤ ਸਾਰੇ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਚ ਅਦਾਲਤ ਵਿਚ ਚੁਣੌਤੀ ਦਿੱਤੀ ਸੀ।

ਹੋਰ ਪੜ੍ਹੋ 👉  ਯਾਦਵਿੰਦਰ ਸਿੰਘ ਬੁੱਟਰ ਨੇ ਕੀਤੀ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ

Leave a Reply

Your email address will not be published. Required fields are marked *