ਸੁਖਬੀਰ ਬਾਦਲ ਨੂੁੰ ਜੇਲ੍ਹ ਭੇਜਣ ਲਈ ਟਿੱਲ ਤੱਕ ਜੋ਼ਰ ਲਾਵਾਂਗੇ-ਚੀਮਾ

ਅਕਾਲੀ ਸਰਕਾਰਾਂ ਸਮੇਂ ਗੁਰੂ ਗਰੰਥ ਸਾਹਿਬ ਦੀਆਂ ਵਧੇਰੇ ਬੇਅਦਬੀਆਂ ਹੋਈਆਂ-ਚੀਮਾ

ਚੰਡੀਗੜ੍ਹ 19 ਅਪ੍ਰੈਲ (ਖ਼ਬਰ ਖਾਸ ਬਿਊਰੋ)

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ ਜਦੋਂ ਵੀ ਅਕਾਲੀ ਦਲ ਦੀ ਹਕੂਮਰ ਰਹੀ ਉਦੋ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਨਕੋਦਰ ਕਾਂਡ ਵਾਪਰਿਆ , ਪਰ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਚੀਮਾ ਨੇ ਕਿਹਾ ਕਿ 2015 ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਹੋਈ,  ਪਰ ਕੋਈ ਕਾਰਵਾਈ ਨਹੀ ਕੀਤੀ। ਉਨਾਂ ਕਿਹਾ ਕਿ ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਗਠਿਤ ਕੀਤਾ ਗਿਆ ਪਰ ਉਦੋ ਦੇ ਗ੍ਰਹਿ ਮੰਤਰੀ ਨੇ ਰਿਪੋਰਟ ਲੈਣ ਪ੍ਰਾਪਤ ਨਹੀ ਕੀਤਾ  ਜਦਕਿ ਜਸਟਿਸ ਜੋਰਾ ਸਿੰਘ ਘੰਟਿਆ ਬੱਧੀ ਰਿਪੋਰਟ ਦੇਣ ਲਈ ਇੰਤਜਾਰ ਕਰਦੇ ਰਹੇ।

ਹੋਰ ਪੜ੍ਹੋ 👉  ਵਿਧਾਨ ਸਭਾ ਚੋਣਾਂ-2027 ਲਈ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਤੇ ਚੋਣ ਪ੍ਰਕਿਰਿਆ ਨੂੰ ਨਿਰਪੱਖ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਿੱਤੀ ਗਈ ਸਿਖਲਾਈ: ਡਿਪਟੀ ਕਮਿਸ਼ਨਰ ਰੂਪਨਗਰ

ਬਾਦਲ ਨੂੰ ਸਜ਼ਾ ਦਿਵਾਉਣ ਲਈ ਟਿੱਲ ਤੱਕ ਜ਼ੋਰ ਲਾਵਾਂਗੇ

ਚੀਮਾ ਨੇ ਕਿਹਾ ਕਿ 2015 ਦੀਆਂ ਘਟਨਾਵਾਂ ਨੂੰ ਲੈ ਕੇ ਆਪ ਸਰਕਾਰ ਨੇ ਦੋਸ਼ੀਆਂ ਖਿਲਾਫ ਚਾਲਾਨ ਪੇਸ਼ ਕੀਤਾ। ਉਨਾਂ ਕਿਹਾ ਕਿ ਮਰਹੂਮ ਪਰਕਾਸ਼ ਸਿੰਘ ਬਾਦਲ ਜਦ ਦੁਨੀਆਂ ਤੋ ਰੁਖਸਤ ਹੋਏ ਉਦੋ ਉਹ ਬੇਅਦਬੀ ਦੇ ਮਾਮਲੇ ਵਿਚ ਜਮਾਨਤ ਉਤੇ ਸਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਪੁਲਿਸ ਅਫ਼ਸਰ ਇਸ ਵਕਤ ਜਮਾਨਤ ਉਤੇ ਚੱਲ ਰਹੇ ਹਨ। ਸਰਕਾਰ ਸੁਖਬੀਰ ਬਾਦਲ ਨੂੰ ਜੇਲ੍ਹ ਭੇਜਣ ਅਤੇ ਸਜ਼ਾ ਦਿਵਾਉਣ ਲਈ ਟਿੱਲ  ਤਕ ਜੋਰ ਲਾਵੇਗੀ।

ਹੋਰ ਪੜ੍ਹੋ 👉  -ਫਾਜ਼ਿਲਕਾ ਤੋਂ ਅਮਿਤ ਰਿਨਵਾ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਅਤੁਲ ਨਾਗਪਾਲ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਾਗਤ ਜੋਤਿ ਗੁਰੂ ਗਰੰਥ ਸਾਹਿਬ ਸਤਿਕਾਰ ਸੋਧ ਬਿਲ ਸਦਨ ਵਿਚ ਪੇਸ਼ ਕੀਤਾ ਅਤੇ  ਸਦਨ ਵਿਚ ਪਾਸ ਕੀਤਾ ਗਿਆ। ਚੀਮਾ ਨੇ ਕਿਹਾ ਕਿ ਗਵਰਨਰ ਨੇ ਬਿਲ ਤੇ ਸਹਿਮਤੀ ਦੀ ਮੋਹਰ ਲਗਾ  ਦਿੱਤੀ। ਉਹਨਾਂ ਕਿਹਾ ਕਿ ਹੁਣ ਕੋਈ ਵੀ ਵਿਅਕਤੀ ਬੇਅਦਬੀ ਨਹੀਂ ਕਰੇਗਾ ਜੇਕਰ ਕੋਈ ਬੇਅਦਬੀ ਕਰਨ ਬਾਰੇ ਸੋਚੇਗਾ ਤਾਂ  ਉਸਨੂੰ ਉਮਰ ਕੈਦ ਦੀ ਸਜਾਂ ਦਿਵਾਂਵਾਗੇ।

 

Leave a Reply

Your email address will not be published. Required fields are marked *