ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਜਨਗਣਨਾ-2027 ਦੇ digital tools ਦਾ ਸੌਫਟ ਲਾਂਚ ਕੀਤਾ ਉਦਘਾਟਨ

ਦਿੱਲੀ 5 ਮਾਰਚ, (ਖ਼ਬਰ ਖਾਸ ਬਿਊਰੋ)

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਜਨਗਣਨਾ-2027 ਦੇ ਲਈ ਚਾਰ digital tools ਦਾ ਸੌਫਟ ਲਾਂਚ ਅਤੇ ਮਾਸਕੌਟ- “ਪ੍ਰਗਤੀ” (ਮਹਿਲਾ) ਅਤੇ “ਵਿਕਾਸ” (ਪੁਰਸ਼) –ਦਾ ਰਸਮੀ ਉਦਘਾਟਨ ਕੀਤਾ। ਦੇਸ਼ ਭਰ ਵਿੱਚ ਗਣਨਾ ਕਾਰਜਾਂ ਨੂੰ ਪਹੁੰਚਯੋਗ ਬਣਾਉਣ ਲਈ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਨੇ ਐਡਵਾਂਸ ਡਿਜੀਟਲ ਪਲੈਟਫਾਰਮ ਵਿਕਸਿਤ ਕੀਤੇ ਹਨ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ ਅਤੇ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਣਗਣਨਾ ਕਮਿਸ਼ਨਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਕੇਂਦਰ ਸਰਕਾਰ ਦੁਆਰਾ 16 ਜੂਨ, 2025 ਨੂੰ ਗਜ਼ਟ ਨੋਟੀਫਿਕੇਸ਼ਨ ਵਿੱਚ ਜਨਗਣਨਾ- 2027 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ। ਇਸ ਤੋਂ ਬਾਅਦ ਜਨਗਣਨਾ-2027 ਦੀ ਪ੍ਰਕਿਰਿਆ ਰਸਮੀ ਤੌਰ ‘ਤੇ ਸ਼ੁਰੂ ਹੋਈ। ਦੋ ਪੜਾਵਾਂ ਵਿੱਚ ਹੋਣ ਵਾਲੀ ਜਨਗਣਨਾ-2027 ਦੁਨੀਆ ਦਾ ਸਭ ਤੋਂ ਵੱਡਾ ਜਨਗਣਨਾ ਕਾਰਜ ਹੈ। ਪਹਿਲੀ ਵਾਰ ਜਨਗਣਨਾ ਡਿਜੀਟਲ ਰਾਹੀਂ ਕੀਤੀ ਜਾਵੇਗੀ ਅਤੇ ਨਾਲ ਹੀ ਪਹਿਲੀ ਵਾਰ ਸਵੈ-ਗਣਨਾ (Self-Enumeration) ਦਾ ਵਿਕਲਪ ਵੀ ਦਿੱਤਾ ਜਾ ਰਿਹਾ ਹੈ।

ਮਾਸਕੌਟ “ਪ੍ਰਗਤੀ” ਅਤੇ “ਵਿਕਾਸ”

ਜਨਗਣਨਾ-2027 ਦੇ ਮਾਸਕੌਟ “ਪ੍ਰਗਤੀ” (ਮਹਿਲਾ ਈਨੂਮੀਟਰੇਟਰ) ਅਤੇ “ਵਿਕਾਸ” (ਪੁਰਸ਼ ਈਨੂਮੀਟਰੇਟਰ) ਨੂੰ ਮੈਤਰੀਪੂਰਨ ਅਤੇ ਸਹਿਜ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ। ਨਾਲ ਹੀ “ਪ੍ਰਗਤੀ” ਅਤੇ “ਵਿਕਾਸ” 2047 ਵਿੱਚ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਦੀ ਬਰਾਬਰ ਦੀ ਭਾਗੀਦਾਰੀ ਦੇ ਵੀ ਪ੍ਰਤੀਕ ਹਨ। ਇਨ੍ਹਾਂ ਮਾਸਕੌਟਸ ਰਾਹੀਂ ਜਨਗਣਨਾ 2027 ਨਾਲ ਸਬੰਧਿਤ ਜਾਣਕਾਰੀ, ਉਦੇਸ਼ ਅਤੇ ਪ੍ਰਮੁੱਖ ਸੰਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪ੍ਰਭਾਵਸ਼ਾਲੀ ਅਤੇ ਜਨ-ਸੁਲਭ ਰੂਪ ਵਿੱਚ ਪਹੁੰਚ ਜਾਣਗੇ।

ਹੋਰ ਪੜ੍ਹੋ 👉  ਟੀਚਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ 17 ਵਿਦਿਆਰਥੀਆਂ ਨੂੰ ਵਜੀਫ਼ਾਂ ਚੈੱਕ ਵੰਡੇ 

ਜਨਗਣਨਾ-2027 ਦੇ ਡਿਜੀਟਲ ਟੂਲਸ

ਜਨਗਣਨਾ-2027 ਭਾਰਤ ਦੀ ਪਹਿਲੀ ਤਕਨੀਕੀ (digital) ਉਪਕਰਣਾਂ ਦੁਆਰਾ ਸੰਚਾਲਿਤ ਜਨਗਣਨਾ ਹੋਵੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਲਾਂਚ ਕੀਤੇ ਗਏ ਚਾਰ digital ਪਲੈਟਫਾਰਮ ਹਨ:

  1. ਹਾਊਸ ਲਿਸਟਿੰਗ ਬਲੌਕ ਕ੍ਰਿਏਟਰ (HLBC) ਵੈੱਬ ਐਪਲੀਕੇਸ਼ਨ: ਇਹ ਵੈੱਬ-ਮੈਪ ਐਪਲੀਕੇਸ਼ਨ ਚਾਰਜ ਅਧਿਕਾਰੀਆਂ ਨੂੰ ਸੈਟੇਲਾਈਟ ਇਮੇਜਰੀ ਦੀ ਸਹਾਇਤਾ ਨਾਲ ਤਕਨੀਕੀ ਤੌਰ ‘ਤੇ ਮਕਾਨ ਸੂਚੀਕਰਣ ਬਲੌਕ ਬਣਾਉਣ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਭੂਗੋਲਿਕ ਕਵਰੇਜ ਦੀ ਮੈਪਿੰਗ ਯਕੀਨੀ ਹੁੰਦੀ ਹੈ।
  2. HLO ਮੋਬਾਈਲ ਐਪਲੀਕੇਸ਼ਨ: ਇਹ ਇੱਕ ਸੁਰੱਖਿਅਤ ਔਫਲਾਈਨ ਮੋਬਾਈਲ ਐਪਲੀਕੇਸ਼ਨ ਹੈ, ਜਿਸ  ਦੇ ਰਾਹੀਂ ਈਨੂਮੀਟਰੇਟਰ ਮਕਾਨ-ਸੂਚੀਕਰਣ ਡੇਟਾ ਇਕੱਠਾ ਅਤੇ ਅਪਲੋਡ ਕਰ ਸਕਦੇ ਹਨ। ਸਿਰਫ਼ CMMS ਪੋਰਟਲ ‘ਤੇ ਰਜਿਸਟਰਡ ਈਨੂਮੀਟਰੇਟਰ ਹੀ ਇਸ ਦੀ ਵਰਤੋਂ ਕਰ ਸਕਦੇ ਹਨ। ਇਹ ਐਪਲੀਕੇਸ਼ਨ ਸਿੱਧੇ ਖੇਤਰ ਤੋਂ ਸਰਵਰ ਤੱਕ ਡੇਟਾ ਟ੍ਰਾਂਸਮਿਸ਼ਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਜਿਸ ਨਾਲ ਰਵਾਇਤੀ ਕਾਗਜ਼ੀ ਕਾਰਜ ਸਮਾਪਤ ਹੋ ਜਾਂਦਾ ਹੈ। ਇਹ ਐਂਡਰਾਇਡ ਅਤੇ iOS ਪਲੈਟਫਾਰਮ ‘ਤੇ ਉਪਲਬਧ ਹੈ ਅਤੇ 16 ਭਾਸ਼ਾਵਾਂ ਵਿੱਚ ਸੰਚਾਲਿਤ ਕੀਤਾ ਜਾ ਸਕਦਾ ਹੈ।
  3. ਸਵੈ-ਗਣਨਾ (SE) ਪੋਰਟਲ: ਪਹਿਲੀ ਵਾਰ ਸਵੈ-ਗਣਨਾ ਦਾ ਵਿਕਲਪ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਇੱਕ ਸੁਰੱਖਿਅਤ ਵੈੱਬ-ਅਧਾਰਿਤ ਸੁਵਿਧਾ ਹੈ, ਜਿਸ ਦੇ ਰਾਹੀਂ ਯੋਗ ਉੱਤਰਦਾਤਾ ਘਰ-ਘਰ ਸਰਵੇਖਣ ਤੋਂ ਪਹਿਲਾਂ ਆਪਣੀ ਜਾਣਕਾਰੀ ਔਨਲਾਈਨ ਦਰਜ ਕਰ ਸਕਦੇ ਹਨ। ਸਫ਼ਲ ਰਜਿਸਟ੍ਰੇਸ਼ਨ ਤੋਂ ਬਾਅਦ ਇੱਕ ਵਿਸ਼ੇਸ਼ ਸਵੈ-ਗਣਨਾ ਆਈਡੀ (SE ID) ਜਾਰੀ ਕੀਤੀ ਜਾਵੇਗੀ। ਇਸ ਸਵੈ-ਗਣਨਾ ਆਈਡੀ (SE ID) ਨੂੰ ਈਨੂਮੀਟਰੇਟਰ ਦੇ ਨਾਲ ਸਾਂਝਾ ਕੀਤਾ ਜਾਵੇਗਾ ਜਿਸ ਦੇ ਆਧਾਰ ਦਰਜ ਕੀਤੀ ਗਈ ਸੂਚਨਾ ਦੀ ਈਨੂਮੀਟਰੇਟਰ ਦੁਆਰਾ ਪੁਸ਼ਟੀ ਕੀਤੀ ਜਾ ਸਕੇਗੀ।
  1. ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ (CMMS) ਪੋਰਟਲ: ਇਹ ਇੱਕ ਕੇਂਦ੍ਰੀਕ੍ਰਿਤ ਵੈੱਬ-ਅਧਾਰਿਤ ਡਿਜੀਟਲ ਪਲੈਟਫਾਰਮ ਹੈ, ਜਿਸ ਰਾਹੀਂ ਜਨਗਣਨਾ ਨਾਲ ਸਬੰਧਿਤ ਗਤੀਵਿਧੀਆਂ ਦੀ ਯੋਜਨਾ, ਪ੍ਰਬੰਧਨ, ਲਾਗੂਕਰਨ ਅਤੇ ਨਿਗਰਾਨੀ ਕੀਤੀ ਜਾਵੇਗੀ। ਰਾਜ, ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਅਧਿਕਾਰੀ ਏਕੀਕ੍ਰਿਤ ਡੈਸ਼ਬੋਰਡ ਰਾਹੀਂ ਅਸਲ ਸਮੇਂ ਵਿੱਚ ਤਰੱਕੀ ਅਤੇ ਕਾਰਜ-ਸਥਿਤੀ ਨੂੰ ਟ੍ਰੈਕ ਕਰ ਸਕਣਗੇ।
ਹੋਰ ਪੜ੍ਹੋ 👉  ਹਰਿਆਣਾ ਰਾਜ ਸਭਾ ਚੋਣ: ਤਿੰਨ ਉਮੀਦਵਾਰਾਂ ਨੇ ਭਰੀਆਂ ਨਾਮਜਦਗੀਆਂ

ਜਨਗਣਨਾ-2027 ਵਿੱਚ ਘਰ-ਘਰ ਜਾ ਕੇ ਸੁਰੱਖਿਅਤ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਡੇਟਾ ਇਕੱਠਾ ਕੀਤਾ ਜਾਵੇਗਾ ਅਤੇ ਪੂਰੀ ਕਵਰੇਜ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਲਈ ਦੇਸ਼ ਭਰ ਵਿੱਚ 30 ਲੱਖ ਤੋਂ ਵੱਧ ਗਿਣਤੀਕਾਰ, ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀ ਜਨਗਣਨਾ-2027 ਵਿੱਚ ਕੰਮ ਕਰਨਗੇ।

ਤਕਨੀਕ ਨੂੰ ਧਿਆਨ ਵਿੱਚ ਰੱਖ ਕੇ ਅਪਣਾਉਂਦੇ ਹੋਏ ਇਨੋਵੇਸ਼ਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਜਨਗਣਨਾ-2027 ਸਹੀ, ਸੁਰੱਖਿਅਤ ਅਤੇ ਵਿਆਪਕ ਹੋਵੇ।

ਜਨਗਣਨਾ-2027 ਦੋ ਪੜਾਵਾਂ ਵਿੱਚ ਸੰਪੰਨ ਹੋਵੇਗੀ:

ਫੇਜ 1: ਘਰਾਂ ਦੀ ਸੂਚੀ ਅਤੇ ਆਵਾਸ ਜਨਗਣਨਾ (HLO)

ਹੋਰ ਪੜ੍ਹੋ 👉  ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸਾਖੀ ਬਣੇਗਾ ਪੰਜਾਬ-ਡਾ ਬਲਵੀਰ ਸਿੰਘ

ਪਹਿਲੇ ਫੇਜ ਦੌਰਾਨ ਆਵਾਸ ਦੀ ਸਥਿਤੀ ਅਤੇ ਘਰੇਲੂ ਸੁਵਿਧਾਵਾਂ ਨਾਲ ਸਬੰਧਿਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜਦਕਿ ਦੁਸਰੇ ਪੜਾਅ ਵਿੱਚ ਦੇਸ਼ ਦੇ ਹਰੇਕ ਵਿਅਕਤੀ ਨਾਲ ਸਬੰਧਿਤ ਜਨਸੰਖਿਆ, ਸਮਾਜਿਕ ਅਤੇ ਆਰਥਿਕ ਵੇਰਵੇ ਦਰਜ ਕੀਤੇ ਜਾਣਗੇ।

ਪਹਿਲੇ ਫੇਜ ਲਈ ਨੋਟੀਫਿਕੇਸ਼ਨ 7 ਜਨਵਰੀ 2026 ਨੂੰ ਜਾਰੀ ਕੀਤੀ ਗਈ। ਮਕਾਨ-ਸੂਚੀਕਰਣ ਅਤੇ ਮਕਾਨ ਗਣਨਾ 1 ਅਪ੍ਰੈਲ 2026 ਤੋਂ 30 ਦਸੰਬਰ 2026 ਦਰਮਿਆਨ, ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਨੋਟੀਫਿਕੇਸ਼ਨ 30 ਦਿਨਾਂ ਦੀ ਟਿਕਾਊ ਮਿਆਦ ਵਿੱਚ ਸੰਚਾਲਿਤ ਕੀਤੀ ਜਾਵੇਗੀ। ਘਰ-ਘਰ ਸਰਵੇਖਣ ਤੋਂ ਪਹਿਲਾਂ 15 ਦਿਨਾਂ ਦੀ ਵਿਕਲਪਿਕ ਸਵੈ-ਗਣਨਾ ਮਿਆਦ ਵੀ ਹੋਵੇਗੀ।

ਪੜਾਅ 2: ਜਨਸੰਖਿਆ ਗਣਨਾ (PE)

ਜਨਸੰਖਿਆ ਗਣਨਾ ਫਰਵਰੀ 2027 ਵਿੱਚ ਪੂਰੇ ਭਾਰਤ ਵਿੱਚ ਕੀਤੀ ਜਾਵੇਗੀ। ਲੱਦਾਖ ਕੇਂਦਰ ਸ਼ਾਸਿਤ ਰਾਜ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ ਨਾਲ ਬੰਨ੍ਹੇ (snow-bound) ਗੈਰ-ਸਮਕਾਲੀ ਖੇਤਰਾਂ ਵਿੱਚ ਗਣਨਾ ਸਤੰਬਰ 2026 ਵਿੱਚ ਸੰਪੰਨ ਹੋਵੇਗੀ। ਜਨਗਣਨਾ ਦੇ ਦੂਸਰੇ ਫੇਜ ਵਿੱਚ ਜਾਤੀ ਨਾਲ ਸਬੰਧਿਤ ਸਵਾਲ ਵੀ ਸ਼ਾਮਲ ਕੀਤੇ ਜਾਣਗੇ।

ਜਨਗਣਨਾ 2027 ਦੀ ਸੰਦਰਭ ਮਿਤੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 1 ਮਾਰਚ 20287 ਦੀ ਅੱਧੀ ਰਾਤ (00:00 ਵਜੇ) ਹੋਵੋਗੀ। ਲੱਦਾਖ ਅਤੇ ਬਰਫ ਨਾਲ ਬੰਨ੍ਹੇ (snow-bound) ਗੈਰ-ਸਮਕਾਲੀ ਖੇਤਰਾਂ (ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ) ਦੇ ਲਈ ਸੰਦਰਭ ਮਿਤੀ 1 ਅਕਤੂਬਰ 2026 ਦੀ ਅਧੀ ਰਾਤ (00:00  ਵਜੇ) ਹੋਵੇਗੀ।

Leave a Reply

Your email address will not be published. Required fields are marked *