ਸਲਮਾਨ ਖਾਨ ਨੇ ਵੀ ਹੜ੍ਹ ਪੀੜਤਾਂ ਦੀ ਸਹਾਇਤਾਂ ਲਈ ਭੇਜੀਆਂ ਦੋ ਮੋਟਰ ਵਾਲੀਆਂ ਕਿਸ਼ਤੀਆਂ

ਫਿਰੋਜਪੁਰ 5 ਸਤੰਬਰ (ਖ਼ਬਰ ਖਾਸ ਬਿਊਰੋ)

ਹੜ੍ਹ ਨੇ ਸੂਬੇ ਵਿਚ ਭਾਰੀ ਤਬਾਹੀ ਮਚਾਈ ਹੈ। ਫਸਲਾਂ ਤਬਾਹ ਹੋ ਗਈਆਂ ਹਨ। ਲੋਕ ਆਪ ਮੁਹਾਰੇ ਲੋਕਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਪਤਾ ਲੱਗਿਆਹੈ ਕਿ ਫਿਲਮੀ ਅਦਾਕਾਰ ਸਲਮਾਨ ਖਾਨ ਦੀ ਸਮਾਜ ਸੇਵੀ ਸੰਸਥਾਂ ਨੇ ਹੜ ਪੀੜਤਾਂ ਦੀ ਮੱਦਦ ਲਈ ਦੋ ਮੋਟਰ ਬੋਟ ਕਿਸ਼ਤੀਆਂ ਭੇਜੀਆਂ ਹਨ। ਇਹ ਕਿਸ਼ਤੀਆਂ ਸਨਿਚਰਵਾਰ ਸਵੇਰੇ ਲੋਕਾਂ, ਜਿਲ੍ਹਾ ਪ੍ਰਸ਼ਾਸਨ ਦੇ ਸੁਪਰਦ ਕੀਤੀਆਂ ਜਾਣਗੀਆਂ। ਦੱਸਿਆ ਜਾਂਦਾ ਹੈ ਕਿ ਹੁਕਮਰਾਨ ਧਿਰ ਦਾ ਇਕ ਆਗੂ ਇਹਨਾਂ  ਕਿਸ਼ਤੀਆਂ ਨੂੰ ਪ੍ਰਸ਼ਾਸਨ ਦੇ ਸੁਪਰਦ ਕਰੇਗਾ।

ਆਪ ਦੇ ਇਕ ਆਗੂ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ , ਜਿਸਦਾ ਕਲਾਕਾਰਾਂ ਨਾਲ ਚੰਗਾ ਰਾਬਤਾ ਹੈ, ਨੇ ਸਲਮਾਨ ਖਾਨ ਦੀ ਸੰਸਥਾਂ ਨਾਲ ਸੰਪਰਕ ਕੀਤਾ ਸੀ, ਜਿਸਨੇ ਇਹ ਦੋ ਕਿਸ਼ਤੀਆਂ ਮੁਹਈਆ ਕਰਵਾਈਆਂ ਹਨ।

ਸਰਕਾਰ ਵਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਭਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 21,929 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਹੁਣ ਤੱਕ ਗੁਰਦਾਸਪੁਰ ਦੇ (5581) ਵਿਅਕਤੀਆਂ, ਫਿਰੋਜਪੁਰ (3840), ਫਾਜਿਲਕਾ (3953), ਅੰਮ੍ਰਿਤਸਰ (2734), ਪਠਾਨਕੋਟ (1139), ਹੁਸ਼ਿਆਰਪੁਰ (1615), ਕਪੂਰਥਲਾ (1428), ਜਲੰਧਰ (511), ਬਰਨਾਲਾ (539), ਮਾਨਸਾ (178), ਮੋਗਾ (145), ਰੂਪਨਗਰ (245) ਅਤੇ ਤਰਨ ਤਾਰਨ ਦੇ (21) ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 196 ਰਾਹਤ ਕੈਂਪ ਸਥਾਪਤ ਕੀਤੇ ਗਏ, ਜਿੱਥੇ 7108 ਪ੍ਰਭਾਵਿਤ ਲੋਕਾਂ ਨੂੰ ਠਹਿਰਾਇਆ ਗਿਆ, ਜਿਨ੍ਹਾਂ ਵਿੱਚੋਂ ਫਾਜਿਲਕਾ ਦੇ ਸਭ ਤੋਂ ਵੱਧ (2548) ਵਿਅਕਤੀ, ਹੁਸ਼ਿਆਰਪੁਰ (1041), ਫਿਰੋਜਪੁਰ (776), ਪਠਾਨਕੋਟ (693), ਜਲੰਧਰ (511), ਬਰਨਾਲਾ (539), ਅੰਮ੍ਰਿਤਸਰ (371), ਰੂਪਨਗਰ (245), ਮੋਗਾ (145), ਮਾਨਸਾ (89), ਸੰਗਰੂਰ (80), ਕਪੂਰਥਲਾ (57) ਅਤੇ ਗੁਰਦਾਸਪੁਰ ਦੇ (13) ਵਿਅਕਤੀ ਸ਼ਾਮਲ ਹਨ।

ਮਾਲ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਹੋਰ 504.16 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਫਾਜਿਲਕਾ ਜ਼ਿਲ੍ਹੇ ਵਿੱਚ 286.5 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 18,072 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਵਿੱਚ 10.09 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 17,817 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਲੁਧਿਆਣਾ ਵਿੱਚ 20 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 52 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ, ਜਦੋਂ ਕਿ ਪਟਿਆਲਾ ਵਿੱਚ 208 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 808 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਹੁਣ ਤੱਕ ਕੁੱਲ 18 ਜ਼ਿਲ੍ਹਿਆਂ ਵਿੱਚ 1.72 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ 46 ਹੋਰ ਪਿੰਡ ਅਤੇ 117 ਲੋਕ ਪ੍ਰਭਾਵਿਤ ਹੋਏ ਹਨ ਪਰ ਇਸ ਸਮੇਂ ਦੌਰਾਨ ਮਨੁੱਖੀ ਜਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ 1 ਅਗਸਤ ਤੋਂ 4 ਸਤੰਬਰ, 2025 ਤੱਕ ਸੂਬੇ ਦੇ 14 ਜ਼ਿਲ੍ਹਿਆਂ ਵਿੱਚ 43 ਮੌਤਾਂ ਹੋਈਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ 24 ਘੰਟਿਆਂ ਵਿੱਚ ਪਟਿਆਲਾ ਦੇ 20 ਹੋਰ ਪਿੰਡ, ਲੁਧਿਆਣਾ ਦੇ 12, ਜਲੰਧਰ ਵਿੱਚ 10, ਫਾਜਿਲਕਾ ਦੇ 2 ਅਤੇ ਹੁਸ਼ਿਆਰਪੁਰ ਅਤੇ ਕਪੂਰਥਲਾ ਦਾ 1-1 ਪਿੰਡ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 22 ਜ਼ਿਲ੍ਹਿਆਂ ਦੇ 1948 ਪਿੰਡ ਪ੍ਰਭਾਵਿਤ ਹੋਏ ਹਨ ਅਤੇ 117 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਸ ਨਾਲ ਕੁੱਲ ਗਿਣਤੀ 3,84,322 ਹੋ ਗਈ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ. ਦੀਆਂ ਕੁੱਲ 24 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਰੂਪਨਗਰ ਵਿੱਚ 2-2, ਫਾਜਿਲਕਾ ਅਤੇ ਗੁਰਦਾਸਪੁਰ ਵਿੱਚ 4-4, ਫਿਰੋਜਪੁਰ ਅਤੇ ਪਟਿਆਲਾ ਵਿੱਚ 3-3, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ 1-1 ਟੀਮ ਲੱਗੀ ਹੋਈ ਹੈ। ਇਸੇ ਤਰ੍ਹਾਂ ਕਪੂਰਥਲਾ ਵਿੱਚ ਐਸ.ਡੀ.ਆਰ.ਐਫ. ਦੀਆਂ 2 ਟੀਮਾਂ ਕਾਰਜਸ਼ੀਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ 24 ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਭਾਰਤੀ ਹਵਾਈ ਸੈਨਾ ਅਤੇ ਫੌਜ ਦੇ ਲਗਭਗ 35 ਹੈਲੀਕਾਪਟਰ ਹਵਾਈ ਸਹਾਇਤਾ ਪ੍ਰਦਾਨ ਕਰ ਰਹੇ ਹਨ। ਬੀ.ਐਸ.ਐਫ. ਨੇ ਵੀ ਫਿਰੋਜਪੁਰ ਵਿੱਚ ਰਾਹਤ ਕਾਰਜ ਨਿਰੰਤਰ ਜਾਰੀ ਰੱਖੇ ਹੋਏ ਹਨ। ਇਸ ਤੋਂ ਇਲਾਵਾ 144 ਕਿਸ਼ਤੀਆਂ ਅਤੇ ਇੱਕ ਸਰਕਾਰੀ ਹੈਲੀਕਾਪਟਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।

Leave a Reply

Your email address will not be published. Required fields are marked *