ਮਾਰਕੀਟ ਵਿੱਚ ਵੱਡਾ ਉਛਾਲ: ਮੰਡੀ ਬੋਰਡ ਨੇ 720 ਪਲਾਟਾਂ ਦੀ ਈ-ਨਿਲਾਮੀ ਤੋਂ 324 ਕਰੋੜ ਰੁਪਏ ਕਮਾਏ

ਚੰਡੀਗੜ੍ਹ, 31 ਮਈ (ਖ਼ਬਰ ਖਾਸ  ਬਿਊਰੋ)

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੀ ਮਾਰਕੀਟ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ ਮੰਡੀ ਬੋਰਡ ਵੱਲੋਂ ਹਾਲ ਹੀ ਵਿੱਚ ਕਰਵਾਈ ਗਈ ਈ-ਨਿਲਾਮੀ ਦੇ ਅੰਕੜਿਆਂ ਅਨੁਸਾਰ ਇਸਨੇ ਮਹਿਜ਼ ਛੇ ਮਹੀਨਿਆਂ ਵਿੱਚ ਪਲਾਟਾਂ ਦੀ ਈ-ਨਿਲਾਮੀ ਰਾਹੀਂ 324 ਕਰੋੜ ਰੁਪਏ ਕਮਾਏ ਹਨ।

ਪੰਜਾਬ ਸਰਕਾਰ ਦੀ ਸੂਬੇ ਵਿੱਚ ਵਪਾਰ ਲਈ ਅਨੁਕੂਲ ਮਾਹੌਲ ਸਿਰਜਣ ਦੀ ਵਚਨਬੱਧਤਾ ਨੂੰ ਜਾਂਦਾ ਹੈ, ਜਿਸ ਨਾਲ ਪਾਰਦਰਸ਼ਤਾ ਆਈ ਹੈ ਅਤੇ ਸਾਰਿਆਂ ਨੂੰ ਮੁਕਾਬਲੇ ਦੇ ਬਰਾਬਰ ਮੌਕੇ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਦਸੰਬਰ 2024 ਤੋਂ ਮਈ 2025 ਤੱਕ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 720 ਪਲਾਟਾਂ ਦੀ ਈ-ਨਿਲਾਮੀ ਕਰਕੇ ਇੱਕ ਵੱਡਾ ਮੀਲ ਪੱਥਰ ਸਥਾਪਤ ਕੀਤਾ ਹੈ, ਜਿਸ ਨਾਲ ਮੰਡੀ ਬੋਰਡ ਨੇ 324 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਖੁੱਡੀਆਂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਈ-ਨਿਲਾਮੀ ਨੂੰ ਵਪਾਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਿਰਫ਼ ਮਈ 2025 ਵਿੱਚ ਹੀ 124 ਕਰੋੜ ਰੁਪਏ ਦੀ ਕੀਮਤ ਦੇ 211 ਪਲਾਟ ਵੇਚੇ ਗਏ ਹਨ। ਇਸ ਈ-ਨਿਲਾਮੀ ਵਿੱਚ ਲੁਧਿਆਣਾ ‘ਚ 97, ਕੋਟਕਪੂਰਾ ਵਿੱਚ 30, ਕੁਰਾਲੀ ਵਿੱਚ 27, ਤਲਵੰਡੀ ਭਾਈ ਵਿੱਚ 23, ਮਹਿਤਪੁਰ ਵਿੱਚ 18, ਮੋਹਾਲੀ ਵਿੱਚ ਛੇ, ਰਾਜਪੁਰਾ ਵਿੱਚ ਪੰਜ ਅਤੇ ਫਗਵਾੜਾ ਵਿੱਚ ਪੰਜ ਪਲਾਟਾਂ ਦੀ ਵਿਕਰੀ ਸ਼ਾਮਲ ਹੈ।

ਖੇਤੀਬਾੜੀ ਮੰਤਰੀ ਨੇ ਅੱਗੇ ਦੱਸਿਆ ਕਿ ਮੰਡੀ ਬੋਰਡ ਨੇ ਦਸੰਬਰ 2024 ਵਿੱਚ 28 ਕਰੋੜ ਰੁਪਏ ਵਿੱਚ 48 ਪਲਾਟ, ਜਨਵਰੀ 2025 ਵਿੱਚ 48 ਕਰੋੜ ਰੁਪਏ ਵਿੱਚ 66 ਪਲਾਟ, ਫਰਵਰੀ ਵਿੱਚ 53 ਕਰੋੜ ਰੁਪਏ ਵਿੱਚ 139 ਪਲਾਟ, ਮਾਰਚ 2025 ਵਿੱਚ 71 ਕਰੋੜ ਰੁਪਏ ਵਿੱਚ 256 ਪਲਾਟਾਂ ਦੀ ਨਿਲਾਮੀ ਕੀਤੀ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਮੰਡੀ ਬੋਰਡ ਦੁਆਰਾ ਆਪਣੀਆਂ ਜਾਇਦਾਦਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਦਿਆਂ ਮਾਲੀਆ ਜੁਟਾ ਕੇ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।

ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਪਾਰਦਰਸ਼ਤਾ ਅਤੇ ਆਧੁਨਿਕ ਤਕਨਾਲੋਜੀ ਨੂੰ ਅਪਣਾ ਕੇ ਬੋਲੀ ਲਈ ਇੱਕ ਪ੍ਰਤੀਯੋਗੀ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਆਪਣੀ ਈ-ਨਿਲਾਮੀ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਬਣਾਇਆ ਹੈ। ਇਹ ਪਹੁੰਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਿਆਂ ਬੋਲੀ ਪ੍ਰਕਿਰਿਆ ਵਿੱਚ ਵਪਾਰੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਂਦੀ ਹੈ। ਉਨ੍ਹਾ ਕਿਹਾ ਕਿ ਈ-ਨਿਲਾਮੀ ਪ੍ਰਕਿਰਿਆ ਵਪਾਰੀਆਂ ਨੂੰ ਪ੍ਰਭਾਵਸ਼ਾਲੀ ਅਤੇ ਕੁਸ਼ਲ ਢੰਗ ਨਾਲ ਹਿੱਸਾ ਲੈਣ ਦੀ ਆਗਿਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਈ-ਨਿਲਾਮੀ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ ਨੇ ਇਸਨੂੰ ਵਧੇਰੇ ਸੁਚਾਰੂ ਬਣਾ ਦਿੱਤਾ ਹੈ, ਜਿਸ ਨਾਲ ਇਹ ਇਹ ਭਾਗੀਦਾਰਾਂ ਲਈ ਵਧੇਰੇ ਪਹੁੰਚਯੋਗ ਅਤੇ ਭਰੋਸੇਮੰਦ ਬਣ ਗਈ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *