ਬੀ.ਐਸ.ਐਫ਼. ਵਲੋਂ ਮਮਦੋਟ ਖੇਤਰ ਵਿਚ ਘੁਸਪੈਠੀਆ ਢੇਰ

ਫਿਰੋਜ਼ਪੁਰ 8 ਮਈ (ਖਬਰ ਖਾਸ ਬਿਊਰੋ)

ਮਮਦੋਟ, (ਫਿਰੋਜ਼ਪੁਰ) : ਬੀ.ਐਸ.ਐਫ਼. ਵਲੋਂ ਹਿੰਦ ਪਾਕਿ ਸਰਹੱਦ ਨੇੜੇ ਮਮਦੋਟ ਖੇਤਰ ਦੀ ਬੀ.ਓ.ਪੀ.ਐਲ.ਐਸ. ਵਾਲਾ ਵਿਖੇ ਸਵੇਰੇ ਕਰੀਬ ਚਾਰ ਵਜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਪਾਕਿਸਤਾਨੀ ਵਿਅਕਤੀ ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਡਿਊਟੀ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਲਲਕਾਰਿਆ ਤੇ ਰੁਕਣ ਲਈ ਕਿਹਾ ਗਿਆ ਪਰ ਉਸ ਦੇ ਨਾ ਰੁਕਣ ’ਤੇ ਹੋਈ ਫ਼ਾਇਰਿੰਗ ਵਿਚ ਪਾਕਿ ਘੁਸਪੈਠੀਆ ਮਾਰਿਆ ਗਿਆ।

 

ਹੋਰ ਪੜ੍ਹੋ 👉  ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਅਸਰ, ਪੰਜਾਬ ਦੇ 416 ਸਰਕਾਰੀ ਸਕੂਲਾਂ ਦੀ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

Leave a Reply

Your email address will not be published. Required fields are marked *