ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਸਮਾਂ ਹੋਵੇਗਾ ਇਕ-ਇਕ ਘੰਟਾ ਪਿੱਛੇ

ਆਕਲੈਂਡ 5 ਅਪ੍ਰੈਲ (ਖ਼ਬਰ ਖਾਸ  ਬਿਊਰੋ)

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ 6 ਅਪ੍ਰੈਲ ਤੋਂ ਡੇਅ ਲਾਈਟ ਸੇਵਿੰਗ ਖ਼ਤਮ ਹੋਣ ਜਾ ਰਹੀ ਹੈ ਤੇ ਦਿਨ ਦੇ ਵੱਧ ਤੋਂ ਵੱਧ ਸਮੇਂ ਦਾ ਲਾਹਾ ਲੈਣ ਲਈ ਘੜੀ ਦੀਆਂ ਸੂਈਆਂ ਨੂੰ ਤੜਕੇ 3 ਵਜੇ ਇਕ ਘੰਟਾ ਪਿੱਛੇ ਕਰ ਦਿਤਾ ਜਾਏਗਾ। ਸਾਰੇ ਨਿਊਜ਼ੀਲੈਂਡ ਵਿਚ ਇਕ ਹੀ ਟਾਈਮ ਜ਼ੋਨ ਹੈ, ਜਿਸ ਕਾਰਨ ਪੰਜਾਬ ਤੋਂ ਹੁਣ ਨਿਊਜ਼ੀਲੈਂਡ 6:30 ਘੰਟੇ ਅੱਗੇ ਹੋਵੇਗਾ।

ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਮੌਸਮ ਪੰਜਾਬ ਤੋਂ ਉਲਟ ਹੈ ਤੇ ਇਥੇ ਸਰਦ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ ਤੇ ਉਥੇ ਹੀ ਪੰਜਾਬ ’ਚ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਰੂਪਨਗਰ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਆਗਾਜ਼: 35961 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ

Leave a Reply

Your email address will not be published. Required fields are marked *