ਔਰਤਾਂ ਤੇ ਮਜ਼ਦੂਰਾਂ ਲਈ ਅੰਬੇਦਕਰ ਨੇ ਜਾਣੋ ਕੀ ਕੀਤਾ

ਅੱਜ ਤੁਹਾਨੂੰ ਮਜਲੂਮਾਂ ਦੇ ਮਸੀਹਾ ਕਹੇ ਜਾਣ ਵਾਲੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਮਜ਼ਦੂਰ ਦਿਵਸ 1 ਮਈ 1948 ਨੂੰ ਮਜ਼ਦੂਰਾਂ ਅਤੇ ਔਰਤਾਂ ਲਈ ਬਣਾਏ ਗਏ ਕਾਨੂੰਨ ਵਾਰੇ ਜ਼ੋ ਹੱਕ ਹਕੂਕ ਤੁਹਾਨੂੰ ਲੈਕੇ ਦਿੱਤੇ ਹਨ।‌ ਉਹਨਾਂ ਵਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦੇ ਹਾਂ।
Labour act 1948

ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਿਹੜੇ-ਕਿਹੜੇ ਉਪਰਾਲੇ ਕੀਤੇ?

ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਮਜ਼ਦੂਰਾਂ ਦੇ ਲਈ ਜੋ ਜੋ ਉਪਰਾਲੇ ਕੀਤੇ ਸਨ ਉਹ ਇਸ ਪ੍ਰਕਾਰ ਹਨ।

1- ਉਹਨਾਂ ਸਾਰੇ ਹੀ ਵਰਗ ਦੇ ਮਜ਼ਦੂਰਾਂ ਵਾਸਤੇ ਕੰਮ ਦਾ ਸਮਾਂ ਨਿਸ਼ਚਿਤ ਕੀਤਾ ਜੋ ਪਹਿਲਾਂ ਨਹੀ ਸੀ। ਮਤਲਬ ਇਹ ਹੈ ਉਹਨਾਂ ਕਾਨੂੰਨ ਰਾਹੀਂ ਕੰਮ ਕਰਨ ਦਾ ਸਮਾਂ ਪੱਕਾ ਨਿਸ਼ਚਿਤ ਕੀਤਾ ਹੈ ਕਿ ਕਿਸੇ ਵੀ ਮਜ਼ਦੂਰ ਕੋਲ਼ੋਂ 8 ਘੰਟੇ ਤੋਂ ਵੱਧ ਕੰਮ ਨਹੀਂ ਕਰਵਾਇਆ ਜਾ ਸਕਦਾ ।

2- ਮਹਿਲਾ /ਔਰਤਾਂ ਮਜ਼ਦੂਰਾਂ ਵਾਸਤੇ ਉਹਨਾਂ ਨੂੰ ਜਣੇਪੇ (ਗਰਭ) ਸਮੇਂ ਛੁੱਟੀਆਂ ਦੀ ਸਹੂਲਤ ਦਿੱਤੀ ਗਈ ਹੈ।ਜਿਸ ਦਾ ਮੁਆਵਜ਼ਾ ਵੀ ਮਿਲਦਾ ਰਹੇਗਾ।

3- ਮਹਿਲਾ/ ਔਰਤ ਕਾਮਿਆਂ ਦੇ ਬੱਚਿਆਂ ਵਾਸਤੇ ਬਾਲਵਾੜੀਆਂ ਦਾ ਪ੍ਰਬੰਧ ਕੀਤਾ। ਤਾਂ ਕਿ ਕੰਮ ਕਰਨ ਦੇ ਦੌਰਾਨ ਉਹਨਾਂ ਦੇ ਬੱਚੇ ਆਪਸ ਵਿੱਚ ਖੇਡਦੇ ਰਹਿਣ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

4- ਸਾਰੇ ਮਜ਼ਦੂਰਾਂ ਵਾਸਤੇ ਜੀਵਨ ਬੀਮਾ ਦੀ ਸਕੀਮ ਚਾਲੂ ਕੀਤੀ ਗਈ। ਤਾਂ ਕਿਸੇ ਅਣਹੋਣੀ ਘਟਨਾ ਹੋਣ ਕਾਰਨ ਉਹਨਾਂ ਨੂੰ ਬਣਦਾ ਮੁਆਵਜਾ ਰਾਸ਼ੀ ਮਿਲ ਸਕੇ।

5-ਉਹਨਾਂ ਨੇ ਮਾਲਕ ਅਤੇ ਮਜ਼ਦੂਰਾ ਵਿਚਕਾਰ ਝਗੜਿਆਂ ਨੂੰ ਹੱਲ ਕਰਨ ਵਾਸਤੇ ਤਿੰਨ ਪੱਖੀ ਕਮੇਟੀਆਂ ਬਣਾਈਆਂ ਅਤੇ ਉਹਨਾਂ ਉਤੇ ਸਰਕਾਰ ਦੇ ਪ੍ਰਤਿਨਿਧੀ ਲਗਾਏ ਗਏ ਤਾਂ ਜੋ ਇੱਕਠੇ ਮਿਲ ਕੇ ਇਹਨਾਂ ਵਿੱਚ ਮਾਲਕ ਅਤੇ ਮਜ਼ਦੂਰਾਂ ਦੇ ਝਗੜਿਆਂ ਦਾ ਫੈਸਲਾਂ ਕਰ ਸਕਣ।

6-ਕੋਲੋ,ਲੋਹੇ, ਤਾਂਬੇ ,ਚਾਂਦੀ,ਰੇਤੇ ਅਤੇ ਪੱਥਰਾਂ ਦੀਆਂ ਖਾਨਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਸਿਹਤ-ਸਾਂਭ ਅਤੇ ਦਵਾਈ ਬੂਟੀ ਵਾਸਤੇ ਸਪੈਸ਼ਲ ਪ੍ਰਬੰਧ ਕਰਕੇ ਨਵੇਂ ਨਿਯਮ ਬਣਾਏ ।

7-ਰੋਜ਼ਗਾਰ ਦਫਤਰ ਅਤੇ ਭਲਾਈ ਵਿਭਾਗ ਦੇ ਦਫ਼ਤਰ ਕਾਇਮ ਕਰਨ ਦੀ ਸਕੀਮ ਚਾਲੂ ਕੀਤੀ।

8. ਮਜ਼ਦੂਰਾਂ ਨੂੰ ਤਨਖਾਹਾਂ ਦੇ ਨਾਲ ਨਾਲ’ ਹਫ਼ਤੇ ਵਿੱਚ ਇੱਕ ਪੱਕੀ ਛੁੱਟੀ ਦੇਣ ਅਤੇ ਮੈਡੀਕਲ ਛੁੱਟੀ ਦੇਣ ਦਾ ਪ੍ਰਬੰਧ ਕੀਤਾ।

9- ਮਜ਼ਦੂਰਾਂ ਨੂੰ ਘੱਟੋ- ਘੱਟ ਨਿਯਮਿਤ ਮਜ਼ਦੂਰੀ (ਰਾਸ਼ੀ) ਪ੍ਰਤੀ ਦਿਨ ਦੇਣ ਵਾਸਤੇ ਵੀ ਉਹਨਾਂ ਨੇ ਇੱਕ ਵੱਖਰਾ ਕਾਨੂੰਨ ਬਣਾਇਆਂ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

10-ਉਹਨਾਂ ਨੇ ਅਬਰਕ ਅਤੇ ਕੋਲੇ ਦੀਆਂ ਖਾਨਾਂ ਵਿੱਚ ਕੰਮ ਕਰ ਰਹੇ ਕਾਮਿਆਂ ਲਈ ਮਜ਼ਦੂਰ ਭਲਾਈ ਫੰਡ ਖੋਲੇ।

11-ਮਜ਼ਦੂਰਾਂ ਦੀਆਂ ਜੱਥੇ-ਬੰਦੀਆਂ /ਯੂਨੀਅਨਾਂ ਨੂੰ ਵੀ ਲਾਜ਼ਮੀ ਤੌਰ ਤੇ ਮਾਨਤਾ ਦੇਣ ਦੀ ਸਹੂਲਤ ਦਾ ਬਿੱਲ ਕੇਂਦਰੀ ਵਿਧਾਨ ਸਭਾ ਵਿੱਚ 8 ਨਵੰਬਰ 1943 ਨੂੰ ਪੇਸ਼ ਕੀਤਾ ਗਿਆਂ।

12-ਮੁਆਵਜਾ-ਪੂਰਤੀ ਕਾਨੂੰਨ ਵਿੱਚ ਸੋਧ ਕਰਕੇ ਉਹਨਾਂ ਨੇ ਹਰਜਾਨੇ ਦੀ ਰਕਮ ਵਿੱਚ ਵਾਧਾ ਕੀਤਾ।
13-ਮਜਦੂਰਾਂ ਦੇ ਬੱਚਿਆਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ।

14- ਮਜ਼ਦੂਰਾਂ ਦੇ ਬੱਚਿਆਂ ਲਈ ਉਹਨਾਂ ਨੂੰ ਪੜ੍ਹਨ ਲਈ ਸਪੈਸ਼ਲ ਪ੍ਰਬੰਧ ਕੀਤਾ।

15- ਜਿਹੜੇ ਮਜ਼ਦੂਰਾਂ ਦੇ ਬੱਚੇ ਪੜ੍ਹਾਈ ਵਿੱਚ ਅੱਵਲ ਆਉਂਦੇ ਸਨ ਉਹਨਾਂ ਲਈ ਵਜੀਫਾ ਸਕੀਮ ਤਹਿਤ ਸਪੈਸ਼ਲ ਪ੍ਰਬੰਧ ਕਰਕੇ ਮਜ਼ਦੂਰਾਂ ਦੇ ਬੱਚਿਆਂ ਲਈ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਮੁਫ਼ਤ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕਰਵਾਏ।

ਇਸ ਕਰਕੇ ਹੀ ਅੱਜ ਮਜ਼ਦੂਰ ਵਰਗ ਅਤੇ ਮਹਿਲਾ/ਔਰਤਾਂ ਦੀ ਸੁਰੱਖਿਆ ਲਈ ਕੋਈ ਇੰਨਸਾਨ ਇਸ ਧਰਤੀ ਉਤੇ ਪੈਦਾ ਹੋਇਆ ਹੈ।ਉਹ ਹੈ ਗਰੀਬਾਂ ਦਾ ਮਸੀਹਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ।ਅਗਰ ਔਰਤ ਮਹਿਲਾ ਦਾ ਅਗਰ ਕੋਈ ਗੁਰੂ ਹੈ ਤਾਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਤੋਂ ਕੋਈ ਵੱਡਾ ਗੁਰੂ ਨਹੀਂ ਹੋ ਸਕਦਾ।
ਕਿਉਂਕਿ ਔਰਤਾਂ ਲਈ ਪੜ੍ਹਨ ਲਿਖਣ ਦਾ ਅਧਿਕਾਰ ਅਤੇ ਪ੍ਰਾਪਰਟੀ ਰੱਖਣ ਦਾ ਅਧਿਕਾਰ ਅਤੇ ਉੱਚ ਪੱਧਰੀ ਅੱਹੁਦਿਆਂ ਉਪੱਰ ਪਹੁੰਚਣ, ਐਮ ਐਲ ਏ, ਐਮ ਪੀ , ਮੁੱਖ ਮੰਤਰੀ ਬਣਨ, ਪ੍ਰਧਾਨ ਮੰਤਰੀ ਬਣਨ, ਜੱਜ ਬਣਨ, ਰਾਸ਼ਟਰਪਤੀ ਦਾ ਅਧਿਕਾਰ ਸਿਰਫ ਤੇ ਸਿਰਫ ਉਹਨਾਂ ਦੇ ਕਾਨੂੰਨ ਬਣਨ ਤੋਂ ਬਾਅਦ ਹੀ ਮਿਲਿਅ ਹੈ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਉਪਾਰਲਿਆਂ ਕਰਕੇ ਮਜ਼ਦੂਰ ਵਰਗ ਦੀ ਉਨੱਤੀ ਅਤੇ ਸੁਰੱਖਿਆ ਦਾ ਮਾਰਗ ਖੁੱਲਿਆ ਹੈ।

ਇਹ ਸਭ ਕੁਝ ਡਾ. ਅੰਬੇਡਕਰ ਜੀ ਨੇ ਅੰਗੇਰਜ਼ ਸਰਕਾਰ ਦੀ ਬਿਨਾਂ ਪਰਵਾਹ ਕਰਦਿਆ ਉਸਦੇ ਵਿਰੋਧ ਦੇ ਬਾਵਜੂਦ ਕੀਤਾ।

ਇਸ ਸਮੇਂ ਭਾਰਤ ਵਿੱਚ ਮਜ਼ਦੂਰਾਂ ਦੀ ਭਲਾਈ ਅਤੇ ਸੁੱਰਖਿਆਂ ਦੇ ਜਿੰਨੇ ਵੀ ਕਾਨੂੰਨ ਹਨ ਉਹਨਾਂ ਸਭਨਾਂ ਦਾ ਮੁੱਢ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਹੀ ਬੰਨਿਆਂ ਸੀ ।

-ਪੇਸ਼ਕਸ਼ ਇੰਜੀਨੀਅਰ ਤੇਜਪਾਲ ਸਿੰਘ
94177-94756
ਸਤਵੰਤ ਕੌਰ (ਮਿਸ਼ਨਰੀ)
97811-00478

Leave a Reply

Your email address will not be published. Required fields are marked *