ਏਦਾਂ ਦੇ ਵੀ ਸਨ ਸਾਡੇ ਸੰਸਦ ਮੈਂਬਰ ਤਾਂ ਇੰਦਰਾਂ ਗਾਂਧੀ ਨੇ ਕਿਹਾ …….

ਸੰਸਦ ਭਵਨ ਵਿਚ ਲਿਆ ਸੀ ਆਖ਼ਰੀ ਸਾਹ ਤੇ ਝੋਲੇ ਵਿਚੋਂ ਨਿਕਲੀਆਂ ਸਨ ਦੋ ਬਾਸੀ ਰੋਟੀਆਂ ਤੇ ਪਿਆਜ

ਚੰਡੀਗੜ  27 ਅਪ੍ਰੈਲ (ਖ਼ਬਰ ਖਾਸ ਬਿਊਰੋ) 

ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ। ਲੋਕਾਂ ਨੇ ਆਪਣੇ ਲੋਕ ਨੁਮਾਇਂਦੇ ਚੁਣਕੇ ਸੰਸਦ ਵਿਚ ਭੇਜਣੇ ਹਨ ਤਾਂ ਜੋ ਲੋਕਾਈ ਦੇ  ਹੱਕ ਹਕੂਕਾਂ ਦੀ ਗੱਲ ਹੋ ਸਕੇ। ਲੋਕਾਂ ਨੂੰ ਮੁਸ਼ਕਲਾਂ ਤੋ ਛੁਟਕਾਰਾ ਮਿਲ ਸਕੇ। ਅਜੌਕਾ ਸਿਆਸਤਦਾਨ ਕਿਹੋ ਜਿਹਾ ਹੈ, ਉਸਦਾ ਕਿਰਦਾਰ ਕਿਹੋ ਜਿਹਾ ਹੈ। ਇਹ ਕਿਸੇ ਤੋ ਲੁਕਿਆ ਛੁਪਿਆ ਨਹੀਂ ਹੈ। ਪਰ ਲੋਕਾਂ ਵਿਚ ਆਮ ਚਰਚਾ ਹੈ ਕਿ  ਸਿਆਸਤ ਇਕ ਵਪਾਰ ਬਣ ਗਈ ਹੈ। ਸਿਆਸਤਦਾਨਾਂ ਵਿਚ ਨੈਤਿਕਤਾ, ਇਮਾਨਦਾਰੀ ਖੰਭ ਲਾਕੇ ਉਡ ਗਈ ਹੈ।

ਇਹ ਵੀ ਇਕ ਸੰਸਦ ਮੈਂਬਰ ਸੀ

ਬਹੁਤੇ ਲੋਕਾਂ ਖਾਸਕਰਕੇ ਨਵੀਂ ਪੀੜੀ ਅਤੇ ਜ਼ਿਆਦਾਤਰ ਸਿਆਸੀ ਆਗੂਆ ਨੂੰ ਪਤਾ ਵੀ ਨਹੀ ਹੋਣਾ। ਚਲੋ ਅਸੀਂ ਦੱਸ ਦਿੰਦੇ ਹਾਂ ਇਕ ਸੰਸਦ ਮੈਂਬਰ ਸੀ ਤੇਜ਼ਾ ਸਿੰਘ ਸੁੰਤਤਰ। ਬੇਹੱਦ ਸਰੀਫ਼, ਸਾਊ, ਨੈਤਿਕਤਾ ਦੇ ਪੈਮਾਨੇ ਉਤੇ ਖਰਾ ਉਤਰਨ ਵਾਲਾ ਤੇ ਸਾਰੀ ਉਮਰ ਗਰੀਬ, ਗੁਰਬਿਆ, ਲੋਕਾਂ ਦੇ ਹੱਕ ਵਿਚ ਬੋਲਣ ਵਾਲਾ ਸੀ ਸੁਤੰਤਰ ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਕੀ ਕਿਹਾ ਸੀ ਇੰਦਰਾ ਗਾਂਧੀ ਨੇ 

ਚੋਣਾਂ ਵਿਚ ਉਤਰੇ ਅਤੇ ਚੋਣ ਪ੍ਰਚਾਰ ਵਿਚ ਆਪਣੀ ਇਮਾਨਦਾਰੀ ਦੇ ਸੋਹਲੇ ਗਾਉਣ ਵਾਲੇ  ਸਿਆਸੀ ਲੋਕਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਕਿ ਤੇਜ਼ਾ ਸਿੰਘ ਸੁਤੰਤਰ ਦਾ ਦੇਸ਼ ਦੀ ਅਾਜ਼ਾਦੀ ਤੋ ਪਹਿਲਾਂ ਅਤੇ ਬਾਦ ਵਿਚ ਕਿਹੋ ਜਿਹਾ ਯੋਗਦਾਨ ਹੈ। ਸੰਸਦ ਭਵਨ ਵਿਚ ਤੇਜ਼ਾ ਸਿੰਘ ਦੀ ਇਮਾਨਦਾਰੀ, ਸਾਦਗੀ ਅਤੇ ਕਦਰਾਂ ਕੀਮਤਾਂ ਉਤੇ ਖਰਾ ਹੋਣਾ  ਦੇਖਕੇ ਤਤਕਾਲੀ ਮਰਹੂਮ ਪ੍ਰਧਾਨ ਮੰਤਰੀ  ਇੰਦਰਾ ਗਾਂਧੀ ਦਾ ਦਿਲ ਵੀ ਪਸੀਜ ਗਿਆ ਸੀ। ਇੰਦਰਾ ਦੇ ਮੂੰਹ ਵਿਚੋ ਬੱਸ ਇਹੋ ਨਿਕਲਿਆ ਸੀ ਕਿ” ਏਸੇ ਥੇ ਸੁਤੰਤਰ, ਅਗਰ ਮੈਂ ਨਾ ਦੇਖਤੀ ਤੋ ਮੁਝੇ ਪਤਾ ਨਹੀਂ ਸੀ ਲਗਣਾ”

ਅਰਸ਼ੀ ਦੱਸਦੇ ਹਨ ਕਿ ..

ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਅਤੇ ਵਿਧਾਇਕ  ਹਰਦੇਵ ਅਰਸ਼ੀ ਦੱਸਦੇ ਹਨ ਕਿ ਤੇਜ਼ਾ ਸਿੰਘ ਆਜ਼ਾਦੀ ਤੋਂ ਪਹਿਲਾਂ ਜੇਲ੍ਹ ਵਿੱਚ ਸਨ।  ਉਹ ਸੂਬਾਈ ਚੋਣ ਜਿੱਤ ਗਏ ਸਨ। ਪਰ ਦੇਸ਼ ਅਜਾਦ ਹੋਣ ਬਾਅਦ ਉਹ 1971 ਵਿੱਚ ਸੰਗਰੂਰ ਦੀ ਸੀਟ ਤੋਂ ਚੋਣ ਲੜੇ ਸਨ ।  ਹਾਲਾਂਕਿ ਉਹ ਸਿਰਫ 210 ਵੋਟਾਂ ਦੇ ਅੰਤਰ ਨਾਲ ਜਿੱਤੇ ਸਨ। ਅਰਸ਼ੀ ਦੱਸਦੇ ਹਨ ਕਿ ਤੇਜ਼ਾ ਸਿੰਘ ਸੁਤੰਤਰ ਆਪਣੇ ਨਾਲ ਹਮੇਸ਼ਾ ਇਕ ਝੋਲਾ ਰੱਖਦੇ ਸਨ ਜੋ ਉਨਾਂ ਦੇ ਮੋਢਿਆ ਉਤੇ ਟੰਗਿਆ ਰਹਿੰਦਾ ਸੀ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਝੋਲੇ ਵਿਚੋਂ ਨਿਕਲਿਆ ਸੀ ਇਹ ਸਾਮਾਨ —

ਅਰਸ਼ੀ ਅਨੁਸਾਰ  ਉਨ੍ਹਾਂ ਦੀ ਮੌਤ ਸੰਸਦ ਦੇ ਸੈਂਟਰਲ ਹਾਲ ਵਿੱਚ ਹੀ ਹੋ ਗਈ ਸੀ। ਜਦੋਂ ਸੰਸਦ ਭਵਨ ਵਿਚ ਉਹਨਾਂ ਦਾ ਝੋਲਾ ਖੋਲਿਆ ਗਿਆ ਤਾਂ ਉਸਦਾ ਥੈਲਾ ਖੋਲਾ ਗਿਆ ਤਾਂ ਉਸ ਵਿੱਚ ਦੋ ਬਾਸੀ ‘ਰੋਟੀਆਂ’ ਇੱਕ ਪਿਆਜ਼ ਅਤੇ ਅਚਾਰ ਦੀ  ਇੱਕ ਫਾੜੀ (ਟੁਕੜਾ) ਨਿਕਲਿਆ ਸੀ। ਇਹ ਦੇਖ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਏਦਾਂ ਦੇ ਵੀ ਸਾਡੇ ਸੰਸਦ ਹਨ। ਉਹਨਾੰ ਕਿਹਾ ਕਿ ਜੇਕਰ ਉਹ ਝੋਲਾ ਨਾ ਦੇਖਦੇ ਤਾਂ ਉਨਾਂ ਨੂੰ ਸੁਤੰਤਰ ਬਾਰੇ ਇਹ ਪਤਾ ਨਹੀਂ ਸੀ ਲੱਗਣਾ। ਅਜੋਕੇ ਦੌਰ ਵਿਚ ਅਜਿਹੇ ਨੇਤਾਵਾਂ ਦੀਆਂ ਉਦਾਹਰਨਾਂ ਰਹਿ ਗਈਆਂ ਹਨ।

ਤੇਜਾ ਸਿੰਘ ਸੁਤੰਤਰ ਨੇ ਪੂਰੀ ਜਿੰਦਗੀ ਸਧਾਰਨ ਜੀਵਨ ਗੁਜਾਰਿਆ ਅਤੇ ਲੋਕਾਂ ਦੀ ਲੜਾਈ ਲੜੀ। ਤੇਜਾ ਸਿੰਘ ਗੁਰਦਾਸਪੁਰ ਦੇ  ਅਲੂਆਣਾ ਪਿੰਡ ਵਿੱਚ ਪੈਦਾ ਹੋਏ ਸਨ। ਉਦੋ ਉਹਨਾਂ ਦਾ ਨਾਮ ਸੁਮੰਦ ਸਿੰਘ ਰੱਖਿਆ ਗਿਆ ਸੀ ਪਰ ਮਹੰਤਾਂ ਤੋ ਗੁਰਦੁਆਰੇ ਅਤੇ ਅੰਗਰੇਜ਼ਾ ਤੋ ਭਾਰਤ ਅਜ਼ਾਦ ਕਰਵਾਉਣ ਦੀ ਲੜਾਈ ਦੌਰਾਨਿ ਉਨਾਂ ਨੂੁੰ ਸਾਰੇ ਤੇਜ਼ਾ ਸਿੰਘ ਕਹਿਣ ਲੱਗ ਪਏ।  ਗੁਰਦੁਆਰਿਆ ਨੂੰ ਨੂੰ ਮਹੰਤਾਂ ਤੋ ਅਜ਼ਾਦ ਕਹਾਉਣ ਤੋ ਬਾਅਦ ਉਹਨਾਂ ਦੇ ਜਥੇ ਨੂੁੰ  ‘ਸੁਤੰਤਰ ਜਥਾ’ ਕਹਿਣ ਲੱਗ ਪਏ ਇਸ ਤਰਾਂ ਉਹਨਾਂ  ਦਾ ਨਾਮ ਤੇਜਾ ਸਿੰਘ ਸੁਤੰਤਰ ਹੋ ਗਿਆ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਲੜਿਆ ਸੀ ਇਹ ਲੰਬਾਂ ਸੰਘਰਸ਼

ਕਾਮਰੇਡ ਅਰਸ਼ੀ ਅਨੁਸਾਰ ਉਨ੍ਹਾਂ ਨੇ ਪਟਿਆਲਾ ਸਟੇਟ ਜਗੀਰਦਾਰਾਂ ਤੋਂ 16 ਲੱਖ ਏਕੜ ਜ਼ਮੀਨ ਛਡਾਉਣ ਲਈ ਲੰਬਾ ਸੰਘਰਸ਼ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਇਹ ਜ਼ਮੀਨ ਮਾਲਵਾ ਖੇਤਰ ਦੇ 784 ਪਿੰਡਾਂ ਵਿੱਚ  ਲੋਕਾਂ ਦੇ ਨਾਮ ਕਰ ਦਿੱਤੀ ਗਈ ਸੀ।  ਅਰਸ਼ੀ ਨੇ  ਕਿਹਾ ਕਿ ਉਨ੍ਹਾਂ ਦੇ ਖਿਲਾਫ ਬ੍ਰਿਟਿਸ਼ ਸਰਕਾਰ ਨੇ ਕੇਸ ਦਰਜ ਕੀਤਾ ਜੋ ਅਜਾਦੀ ਦੇ ਬਾਅਦ ਵੀ ਵਾਪਿਸ ਨਹੀਂ ਲਿਆ ਗਿਆ। ਫਿਰ ਗਦਰੀ ਬਾਬਿਆ ਨੇ ਉਦੋ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਧਿਆਨ ਵਿਚ ਮਸਲਾ ਲਿਆਂਦਾ ਕਿ ਗਦਰੀ ਬਾਬਿਆ ਤੇ ਦੇਸ਼ ਦੀ ਅਜਾਦੀ ਦੀ ਲੜਾਈ ਲੜਨ ਵਾਲਿਆਂ ਤੇ ਅਜੇ ਵੀ ਕੇਸ ਦਰਜ ਹਨ ਤਾਂ ਜਵਾਹਰ ਲਾਲ ਨਹਿਰੂ ਨੇ ਕੇਸ ਰੱਦ ਕੀਤੇ ਸਨ। ਅਜਿਹੇ ਕਿਰਦਾਰ ਸਨ ਉਦੋ ਦੇ ਨੇਤਾਵਾਂ ਦੇ।

Leave a Reply

Your email address will not be published. Required fields are marked *