70ਵੀਆਂ ਅੰਤਰ ਸਕੂਲ ਜਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਸ਼ਾਨੋ ਸ਼ੋਕਤ ਨਾਲ ਸਮਾਪਤ

ਰੂਪਨਗਰ, 24 ਸਤੰਬਰ  (ਖ਼ਬਰ ਖਾਸ  ਬਿਊਰੋ): 70ਵੀਆਂ ਅੰਤਰ ਸਕੂਲ ਜਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਅੰਡਰ 14 ਅਤੇ 19 ਸਾਲ (ਲੜਕੇ / ਲੜਕੀਆਂ) ਅੱਜ ਸਾਨੋ ਸ਼ੋਕਤ ਨਾਲ ਸਮਾਪਤ ਹੋ ਗਈਆਂ। ਇਹਨਾਂ ਖੇਡਾਂ ਵਿਚ ਲੱਗਭੱਗ 50 ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਕੀਤੀ ਮਿਹਨਤ ਦੇ ਜੌਹਰ ਵਿਖਾਏ।
ਇਹ ਖੇਡਾਂ ਜਿਲ੍ਹਾਂ ਸਿੱਖਿਆ ਅਫ਼ਸਰ (ਸੈ ਸਿ) ਰੂਪਨਗਰ ਸ਼੍ਰੀ ਪ੍ਰੇਮ ਮਿੱਤਲ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਜੀ ਦੀ ਰਹਿ ਰੁਮਾਈ ਹੇਠ ਅਤੇ ਕਨਵੀਨਰ ਸ਼੍ਰੀ ਰਾਜਨ ਚੋਪੜਾ ਪ੍ਰਿੰਸੀਪਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਨਿਗਰਾਨੀ ਹੇਠ ਹੋਇਆ। ਇਹਨਾਂ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਸ.ਨਰਿੰਦਰ ਸਿੰਘ ਸਟੇਟ ਐਵਾਰਡੀ ਨੇ ਆਪਣੀ ਪੂਰੀ ਟੀਮ ਨਾਲ ਦੋ ਦਿਨ ਭਰਪੂਰ ਯੋਗਦਾਨ ਪਾਇਆ।
ਇਹਨਾਂ ਖੇਡਾਂ ਦੇ ਜੇਤੂ ਖਿਡਾਰੀਆਂ ਨੇ ਮੈਡਲਾਂ ਦੀ ਵੰਡ ਸ਼੍ਰੀ ਸੁਖਜਿੰਦਰ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਕੀਤੀ ਅਤੇ ਖਿਡਾਰੀਆਂ ਨੂੰ ਰਾਜ ਪੱਧਰੀ ਅਤੇ ਰਾਸ਼ਟਰ ਪੱਧਰੀ ਖੇਡਾਂ ਲਈ ਅਸ਼ੀਰਵਾਦ ਦਿੱਤਾ। ਇਹਨਾਂ ਖੇਡਾਂ ਦੇ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਨਰਿੰਦਰ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜਿੱਤਿਆ ਓਪਨ ਸਾਈਟ ਏਅਰ ਰਾਈਫਲ (ਲੜਕਿਆਂ ) ਵਿਚ ਗੁਰਕੀਰਤ ਸਿੰਘ ਸ.ਸ.ਸ.ਸ. ਝੱਲੀਆਂ ਕਲਾਂ ਨੇ ਗੋਲਡ ਮੈਡਲ ਜਿੱਤਿਆ ਅਤੇ ਗੁਰਸਿਮਰ ਸਿੰਘ ਰੱਕੜ ਪਿਪਸ ਪਿਪੱਲਮਾਜਰਾ ਨੇ ਸਿਲਵਰ ਮੈਡਲ ਜਿੱਤਿਆ।
ਏਅਰ ਪਿਸਟਲ (ਅੰਡਰ 19 ਸਾਲ ਲੜਕਿਆਂ) ਵਿਚ ਹਰਕੀਰਤ ਸਿੰਘ ਸ. ਅਜੀਤ ਸਿੰਘ ਅਕੈਡਮੀ ਨੇ ਗੋਲਡ ਮੈਡਲ, ਅੰਮ੍ਰਿਤ ਸਿੰਘ ਨੇਤਾ ਜੀ ਮਾਡਲ ਸਕੂਲ ਰੂਪਨਗਰ ਨੇ ਦੂਜਾ ਅਤੇ ਨਵਤੇਜ ਸਿੰਘ ਗਿੱਲ ਸ.ਸ.ਸ.ਸ. ਝੱਲੀਆਂ ਕਲਾਂ ਨੇ ਤੀਜਾ ਸਥਾਨ ਹਾਸਿਲ ਕੀਤਾ । ਪੀਪ ਸਾਈਟ ਏਅਰ ਰਾਈਫਲ (ਲੜਕੇ ਅੰਡਰ – 19) ਵਿਚ ਕਰਨਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਦਿਲਪ੍ਰੀਤ ਸਿੰਘ ਗਾਡਰਨ ਵੈਲੀ ਨੇ ਸਿਲਵਰ ਮੈਡਲ ਜਿੱਤਿਆ ਅਤੇ ਅਵਨੀਤ ਸਿੰਘ ਸ.ਸ.ਸ.ਸ. ਝੱਲੀਆਂ ਕਲਾਂ ਨੇ ਬਰੌਂਜ਼ ਮੈਡਲ ਜਿਤਿਆ।
ਉਨ੍ਹਾਂ ਦੱਸਿਆ ਕਿ ਓਪਨ ਸਾਈਟ ਏਅਰ ਰਾਈਫਲ (ਲੜਕੀਆਂ ਅੰਡਰ – 19 ) ਵਿੱਚ ਤਰਨਜੋਤ ਕੌਰ ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ, ਜਸਕੀਰਤ ਕੌਰ ਸ.ਸ.ਸ.ਸ. ਝੱਲੀਆਂ ਕਲਾਂ ਨੇ ਸਿਲਵਰ ਅਤੇ ਅਸਮਿਤਾ ਵਾਚੇ ਸ.ਸ.ਸ.ਸ. ਖੇੜੀ ਸਲਾਬਤਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਏਅਰ ਪਿਸਟਲ ਅੰਡਰ 19 (ਲੜਕੀਆਂ) ਵਿਚ ਕੁਨਿਸ਼ਕਾ ਮੌਦਗਿਲ ਦਸ਼ਮੇਸ਼ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਨੇ ਗੋਲਡ ਮੈਡਲ, ਮਿਸਟੀ ਗਰਗ ਸ਼ਿਵਾਲਿਕ ਸਕੂਲ ਨੇ ਸਿਲਵਰ ਮੈਡਲ ਅਤੇ ਨੌਨਿੱਧ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਬਰੌਂਜ਼ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਪੀਪ ਸਾਈਟ ਏਅਰ ਰਾਈਫਲ ਵਿਚ ਜੈਸਮੀਨ ਕੌਰ ਸੈਣੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਗੋਲ੍ਡ ਮੈਡਲ ਜਿੱਤਿਆ।
ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸ਼੍ਰੀ ਦੀਪਕ ਕੁਮਾਰ ਰਾਣਾ ਐੱਚ ਓ ਡੀ ਸਪੋਰਟਸ, ਸ. ਅਮ੍ਰਿਤਪਾਲ ਸਿੰਘ, ਸ਼੍ਰੀ ਅਸ਼ੀਸ ਕੁਮਾਰ ਮੈਨੇਜਰ, ਸ਼੍ਰੀਮਤੀ ਅਜੀਤ ਕੌਰ, ਮਿਸ ਚਤਨਿਆ ਨਾਇਡੂ, ਮਿਸ ਖੁਸ਼ਦੀਪ ਕੌਰ, ਸ. ਜਸਪ੍ਰੀਤ ਸਿੰਘ ਅਤੇ ਸ. ਕਰਨਪ੍ਰੀਤ ਸਿੰਘ ਨੇ ਬਣਦਾ ਯੋਗਦਾਨ ਪਾਇਆ।
ਹੋਰ ਪੜ੍ਹੋ 👉  22 ਤੋਂ 28 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਵਿਸ਼ਵ ਰੇਬੀਜ਼ ਹਫ਼ਤਾ

Leave a Reply

Your email address will not be published. Required fields are marked *