ਧੋਖੇ, ਲੁੱਟ, ਗੁਆਚੇ ਮੌਕਿਆਂ ਦੇ 4 ਸਾਲ: ਵੜਿੰਗ

ਚੰਡੀਗੜ੍ਹ, 16 ਮਾਰਚ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚਾਰ ਸਾਲਾਂ ਵਿੱਚ ਸਾਰੇ ਵਾਅਦੇ ਪੂਰੇ ਕਰਨ ਦੇ ਦਾਅਵੇ ਨੂੰ ਬੇਸ਼ਰਮੀ ਭਰਿਆ ਝੂਠ ਕਰਾਰ ਦਿੰਦੇ ਹੋਏ, ਉਸਦਾ ਮਖੌਲ ਉਡਾਇਆ ਹੈ।

ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਇਹ ਚਾਰ ਸਾਲ ਧੋਖੇ, ਲੁੱਟ ਅਤੇ ਗੁਆਚੇ ਮੌਕਿਆਂ ਦੇ ਰਹੇ ਹਨ, ਜਿੱਥੇ ਪੰਜਾਬ ਦੇ ਸਰੋਤਾਂ ਦਾ ਸ਼ੋਸ਼ਣ ਕੀਤਾ ਗਿਆ, ਲੁੱਟਿਆ ਗਿਆ ਅਤੇ ਹੋਰ ਸੂਬਿਆਂ ਵਿੱਚ ਚੋਣਾਂ ਲੜਨ ਲਈ ਇਸਤੇਮਾਲ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਇਹ ਲਾਹਾ ਵੀ ਲੈਣਾ ਚਾਹੀਦਾ ਸੀ ਕਿ ਉਸਨੇ ਪੰਜਾਬ ਨੂੰ ਦੇਸ਼ ਦੇ ਸਾਰੇ ਸੂਬਿਆਂ ਵਿਚੋਂ ਫਿਸਕਲ ਹੈਲਥ ਇੰਡੈਕਸ ਵਿੱਚ ਸਭ ਤੋਂ ਹੇਠਾਂ ਪਹੁੰਚਾ ਦਿੱਤਾ ਹੈ।

ਹੋਰ ਪੜ੍ਹੋ 👉  ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸਿਰਫ਼ ਭਾਸ਼ਣਾਂ ਤੱਕ ਸੀਮਤ ਰਿਹਾ : ਕਾਂਗਰਸ

ਉਨ੍ਹਾਂ ਕਿਹਾ ਕਿ ਆਪ ਨੇ ਭਾਵੇਂ ਝੂਠ ਬੋਲਣ ਦੀ ਕਲਾ ਵਿੱਚ ਮਾਹਰਤਾ ਹਾਸਲ ਕਰ ਲਈ ਹੋਵੇ, ਲੇਕਿਨ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਹੋਰ ਧੋਖਾ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਿਛਲੀ ਸਰਕਾਰ ਦੇ ਉਲਟ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠਾਂ ਧੱਕ ਕੇ ਦਿਵਾਲੀਆ ਬਣਾਉਣ ਦੇ ਰਾਹ ‘ਤੇ ਪਾ ਦਿੱਤਾ ਹੈ ਅਤੇ ਸੂਬੇ ਨੂੰ ਜੰਗਲ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ, ਜਿੱਥੇ ਗੈਂਗਸਟਰ ਹਾਵੀ ਹੋ ਚੁੱਕੇ ਹਨ।

ਇਸੇ ਤਰ੍ਹਾਂ, ਆਪ ਦੇ ਦਾਅਵਿਆਂ ਨੂੰ ਝੂਠ ਕਰਾਰ ਦਿੰਦਿਆਂ, ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੀ ਆਰਥਿਕ ਸਹਾਇਤਾ ਮਿਲਣੀ ਸ਼ੁਰੂ ਨਹੀਂ ਹੋਈ ਹੈ, ਲੇਕਿਨ ਫਿਰ ਵੀ ਸਰਕਾਰ ਕਹਿੰਦੀ ਹੈ ਕਿ ਉਸਨੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ।

ਹੋਰ ਪੜ੍ਹੋ 👉  ਰੌੜੀ ਨੇ ਕੀਤਾ ਨਵੇਂ ਬਣੇ ਚੇਅਰਪਰਸਨਾਂ ਦਾ ਸਨਮਾਨ

ਵੜਿੰਗ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਲਿਆ ਗਿਆ ਵੱਡਾ ਕਰਜ਼ਾ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਰਿਕਾਰਡ ਤੋੜ ਚੁੱਕਾ ਹੈ ਅਤੇ ਇਸਨੂੰ ਉਤਾਰਨ ਲਈ ਕਈ ਪੀੜ੍ਹੀਆਂ ਲੱਗ ਜਾਣਗੀਆਂ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਸੂਬੇ ਦਾ ਕੁੱਲ ਕਰਜ਼ਾ 4.17 ਲੱਖ ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ ਅਤੇ ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਫਿਸਕਲ ਹੈਲਥ ਇੰਡੈਕਸ ਵਿੱਚ ਸਭ ਤੋਂ ਹੇਠਾਂ ਆ ਗਿਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਖ਼ਾਸ ਤੌਰ ‘ਤੇ ਪੰਜਾਬ ਵਿੱਚ ਵਧ ਰਹੇ ਗੈਂਗਸਟਰ ਸਭਿਆਚਾਰ ਦਾ ਜ਼ਿਕਰ ਕਰਦਿਆਂ, ਕਿਹਾ ਕਿ ਅੱਜ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ। ਲੋਕਾਂ ਨੂੰ ਅੱਤਵਾਦ ਦੇ ਦੌਰ ਵਿੱਚ ਵੀ ਇੰਨੀ ਅਸੁਰੱਖਿਆ ਮਹਿਸੂਸ ਨਹੀਂ ਹੁੰਦੀ ਸੀ, ਜਿੰਨੀ ਅੱਜ ਹੋ ਰਹੀ ਹੈ।

ਹੋਰ ਪੜ੍ਹੋ 👉  ਦੋਖੀ ਸਰਕਾਰ ਦਾ ਇਤਿਹਾਸ,ਨੌਜਵਾਨਾਂ 'ਤੇ ਡੰਡੇ, ਮੁਲਾਜ਼ਮਾਂ 'ਤੇ ਲਾਠੀ, ਕਿਸਾਨਾਂ 'ਤੇ ਕੇਸ- ਮਜੀਠੀਆ

ਵੜਿੰਗ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ, ਕਿਉਂਕਿ ਆਪ ਸਰਕਾਰ ਇਸ ‘ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ ਹੈ।

ਉਨ੍ਹਾਂ ਨੇ ਸੂਬੇ ਵਿੱਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਤਾਂ ਉਗਰਾਹੀ ਦੀਆਂ ਹੱਦਾਂ ਤੋਂ ਵੀ ਅੱਗੇ ਲੰਘ ਚੁੱਕਾ ਹੈ। ਇਹ ਆਪ ਸਰਕਾਰ ਦੀ ਸਭ ਤੋਂ ਵੱਡੀ ‘ਉਪਲਬਧੀ’ ਹੈ, ਜਿਸਦਾ ਉਹ ਖੁੱਲ੍ਹ ਕੇ ਲਾਹਾ ਲੈ ਸਕਦੀ ਹੈ।

Leave a Reply

Your email address will not be published. Required fields are marked *