23 ਜੂਨ ਤੋਂ ਹੋਣਗੀਆਂ ਮੁਲਾਜ਼ਮਾਂ ਦੀਆਂ ਬਦਲੀਆਂ

ਚੰਡੀਗੜ੍ਹ 7 ਜੂਨ ( ਖ਼ਬਰ ਖਾਸ ਬਿਊਰੋ)

ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀ ਬਦਲੀ ਕਰਵਾਉਣ ਲਈ 23 ਜੂਨ ਤੋਂ ਅਰਜ਼ੀ ਦੇ ਸਕਣਗੇ। ਪੰਜਾਬ ਸਰਕਾਰ ਦੇ ਪ੍ਰੋਸੋਨਲ ਵਿਭਾਗ ਨੇ ਆਮ ਬਦਲੀਆਂ ਸਬੰਧੀ ਜਾਰੀ ਕੀਤੇ ਪੱਤਰ ਵਿਚ ਸਪਸ਼ਟ ਕੀਤਾ ਹੈ ਕਿ ਆਮ ਬਦਲੀਆਂ 23 ਜੂਨ ਤੋਂ ਇਕ ਅਗਸਤ ਤੱਕ ਹੋਣਗੀਆਂ ਅਤੇ ਇਕ ਅਗਸਤ ਤੋਂ ਬਾਅਦ ਬਦਲੀ ਜਾਂ ਤੈਨਾਤੀ ਪ੍ਰੋਸੋਨਲ ਵਿਭਾਗ ਦੀ ਟਰਾਂਸਫਰ ਪਾਲਸੀ 23 ਅਗਸਤ 2018 ਅਨੁਸਾਰ ਹੀ ਹੋਵੇਗੀ।

ਪ੍ਰੋਸੋਨਲ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆ, ਪ੍ਰਬੰਧਕੀ ਸਕੱਤਰਾਂ, ਡਿਵਿਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਉਪ ਮੰਡਲ ਅਫ਼ਸਰਾਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਜਾਰੀ ਕੀਤੇ ਪੱਤਰ ਵਿਚ ਕਿਹਾ ਕਿ ਆਮ ਬਦਲੀਆਂ 23 ਜੂਨ ਤੋਂ ਇਕ ਅਗਸਤ ਤੱਕ ਹੋਣਗੀਆਂ।

ਹੋਰ ਪੜ੍ਹੋ 👉  ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ

ਬਦਲੀਆਂ ਨੂੰ ਲੈ ਕੇ ਹੁਣ ਸਕੱਤਰੇਤ ਵਿਚ ਚਹਿਲ ਪਹਿਲ ਸ਼ੁਰੂ ਹੋ ਜਾਵੇਗੀ। ਵਿਧਾਇਕ, ਆਮ ਲੋਕ, ਅਫ਼ਸਰ ਅਤੇ ਸੱਤਾ ਤੱਕ ਪਹੁੰਚ ਰੱਖਣ ਵਾਲੇ ਬਦਲੀ ਕਰਵਾਉਣ ਲਈ ਮੰਤਰੀਆਂ ਅਤੇ ਉਚ ਅਫ਼ਸਰਾਂ ਦੇ ਦਫ਼ਤਰਾਂ ਵਿਚ ਬੈਠੇ ਦਿਖਣਗੇ। ਬਦਲੀਆਂ ਨੂੰ ਲੈ ਕੇ ਮੁਲਾਜ਼ਮਾਂ ਵਿਚ ਬਹੁਤ ਉਤਸੁਕਤਾ ਹੁੰਦੀ ਹੈ।

ਵਰਨਣਯੋਗ ਹੈ ਕਿ ਪਹਿਲਾਂ ਸਰਕਾਰ ਨੇ ਮੁਲਾਜ਼ਮਾਂ, ਕਰਮਚਾਰੀਆਂ ਦੀਆਂ ਬਦਲੀ ਦੀ ਤਾਰੀਖ 15 ਜੁਲਾਈ ਤੋਂ 15 ਅਗਸਤ 2025 ਤੱਕ ਨਿਰਧਾਰਤ ਕੀਤੀ ਸੀ, ਹੁਣ ਤਾਰੀਖ ਵਿਚ ਸੋਧ ਕਰਕੇ 23 ਜੂਨ ਤੋਂ ਇਕ ਅਗਸਤ ਤੱਕ ਕਰ ਦਿੱਤੀ ਹੈ।

ਹੋਰ ਪੜ੍ਹੋ 👉  ਜਾਤੀ ਜਨਗਣਨਾ ਸਹੀ ਨਾ ਹੋਣ ਨਾਲ OBC ਅਤੇ ਵੰਚਿਤ ਵਰਗਾਂ ਦੀ ਪ੍ਰਭਾਵਿਤ ਹੋਵੇਗੀ ਹਿੱਸੇਦਾਰੀ: ਰੰਧਾਵਾ

Leave a Reply

Your email address will not be published. Required fields are marked *