ਹਰਿਆਣਾ ਰਾਜ ਸਭਾ ਚੋਣ: ਤਿੰਨ ਉਮੀਦਵਾਰਾਂ ਨੇ ਭਰੀਆਂ ਨਾਮਜਦਗੀਆਂ

ਚੰਡੀਗੜ੍ਹ, 5 ਮਾਰਚ (ਖ਼ਬਰ ਖਾਸ ਬਿਊਰੋ)

ਹਰਿਆਣਾ ਰਾਜ ਸਭਾ ਦੇ ਦੋ ਸਾਲਾਂ ਚੋਣ ਲਈ ਨਾਮਜਦ ਰਿਟਰਨਿੰਗ ਆਫਿਸਰ ਸ੍ਰੀ ਪੰਕਜ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 16 ਮਾਰਚ ਨੂੰ ਹੋਣ ਵਾਲੇ ਰਾਜਸਭਾ ਚੋਣ ਲਈ ਅੱਜ ਤਿੰਨ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਦਸਿਆ ਕਿ ਨਾਮਜਦਗੀ ਦਾਖਲ ਕਰਨ ਦੀ ਅੱਜ ਆਖੀਰੀ ਮਿੱਤੀ ਸੀ, ਜਦੋਂ ਕਿ ਨਾਮਜਦਗੀ ਪੱਤਰਾਂ ਦੀ ਜਾਂਚ 6 ਮਾਰਚ ਨੂੰ ਕੀਤੀ ਜਾਵੇਗੀ।

          ਸ੍ਰੀ ਅਗਰਵਾਲ ਨੇ ਦਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਸੰਜੈ ਭਾਟੀਆ, ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਸ੍ਰੀ ਕਰਮਵੀਰ ਸਿੰਘ ਬੌਧ ਅਤੇ ਆਜਾਦ ਉਮੀਦਵਾਰ ਵਜੋ ਸ੍ਰੀ ਸਤੀਸ਼ ਨਾਂਦਲ ਨੇ ਆਪਣੇ-ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ।

ਹੋਰ ਪੜ੍ਹੋ 👉  ਸਿਸੋਦੀਆ ਨਾਲ ਮਿਲੇ ਸਵਨਾ, ਸਰਹੱਦੀ ਕਿਸਾਨਾਂ ਦੀ ਕੱਚੀ ਜ਼ਮੀਨ ਪੱਕੀ ਕਰਨ ਦਾ ਮੁੱਦਾ ਉਠਾਇਆ

          ਉਨ੍ਹਾਂ ਨੇ ਅੱਗੇ ਦਸਿਆ ਕਿ ਉਮੀਦਵਾਰ 9 ਮਾਰਚ ਤੱਕ ਆਪਣੀ ਨਾਮਜਦਗੀ ਵਾਪਸ ਲੈ ਸਕਦੇ ਹਨ। ਚੋਣ ਜੇਕਰ ਜਰੂਰੀ ਹੋਇਆ ਤਾਂ 16 ਮਾਰਚ, 2026 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹਰਿਆਣਾ ਵਿਧਾਨਸਭਾ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਹੋਵੇਗਾ।

Leave a Reply

Your email address will not be published. Required fields are marked *