ਸਿੰਮੀ ਮਰਵਾਹਾ ਪੱਤਰਕਾਰ ਐਵਾਰਡ ਹੇਰਾ, ਐਸ਼ਵਰਿਆ ਤੇ ਗੁਰਸ਼ਰਨ ਨੂੰ ਮਿਲਿਆ

ਚੰਡੀਗੜ੍ਹ , 3 ਅਪ੍ਰੈਲ (ਖ਼ਬਰ ਖਾਸ ਬਿਊਰੋ)

ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 22ਵਾਂ ਸਾਲਾਨਾ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਵੀਰਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕਰਵਾਇਆ ਗਿਆ। ਇਸ ਵਾਰ ਦਿੱਲੀ ਦੀ ਖੋਜੀ ਪੱਤਰਕਾਰ 27 ਸਾਲਾਂ ਦੀ ਹੇਰਾ ਰਿਜ਼ਵਾਨ , ਬਿਹਾਰ ਤੋਂ ਐਸ਼ਵਰਿਆ ਏ ਵੀ ਰਾਜ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਾਮ ਕੌਰਸਪੋਨਡਸ ਟਾਪਰ ਗੁਰਸ਼ਰਨ ਸਿੰਘ ਨੂੰ ਦਿੱਤਾ ਗਿਆ। ਹੇਰਾ ਵੱਲੋਂ ਚਾਇਲਡ ਮੌਡਲਿੰਗ ਸਕੈਮ, ਬਿਹਾਰ ਵਿੱਚ ਮਗਨਰੇਗਾ ਘੋਟਾਲਾ, ਸੋਸ਼ਲ ਮੀਡੀਆ ਵਾਲਿਆਂ ਵੱਲੋਂ ਅਯੁੱਧਿਆ ਰਾਮ ਆਏਂਗੇ ਦੇ ਨਾਮ ਦੀ ਮਸ਼ਹੂਰ ਹੋਣ ਲਈ ਵਰਤੋਂ ਵਰਗੀਆਂ ਖਬਰਾਂ ਨਸ਼ਰ ਕਰ ਖੋਜੀ ਪੱਤਰਕਾਰੀ ਦਾ ਅਹਿਸਾਸ ਕਰਾਇਆ ਗਿਆ।

ਹੋਰ ਪੜ੍ਹੋ 👉  ਚੋਣਾਂ ਤੋਂ ਠੀਕ ਪਹਿਲਾਂ SIR ਕਿਉਂ ਕਰਵਾਈ ਜਾ ਰਹੀ ਹੈ? : ਵੜਿੰਗ

ਐਸ਼ਵਰਿਆ ਵੱਲੋਂ ਨਾਰੀ ਸਸ਼ਕਤੀਕਰਨ ਤੇ ਉਹਨਾਂ ਦੇ ਹੱਕ ਤੇ ਖਬਰਾਂ ਕਰ ਆਪਣੀ ਕਲਮ ਤਕੜੀ ਹੋਣ ਦਾ ਸਬੂਤ ਦਿੱਤਾ ਗਿਆ। ਪੀ ਯੂ ਟਾਪਰ ਗੁਰਸ਼ਰਨ ਮੂਲ ਰੂਪ ਨਾਲ ਗਿੱਦੜਬਾਹਾ ਵਾਸੀ ਤੇ ਬਨੂੜ ਵਿਖੇ ਗਣਿਤ ਦੇ ਸਰਕਾਰੀ ਅਧਿਆਪਕ ਹਨ ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੱਤਰਕਾਰ ਕਵੀ ਦਰਬਾਰ ਰਿਹਾ । ਜਿਸ ਵਿੱਚ ਗੁਰਨੀਤ ਕੌਰ , ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਮਲਿਕ , ਸੁਰਿੰਦਰ ਬਾਂਸਲ , ਜੈ ਸਿੰਘ ਛਿੱਬਰ, ਲਲਿਤ ਪਾਂਡੇ , ਬਹਾਦਰ ਸਿੰਘ ਗੋਸਲ , ਜਗਤਾਰ ਸਿੰਘ ਜੋਗ , ਬਲਜੀਤ ਮਰਵਾਹਾ ਨੇ ਕਵਿਤਾਵਾਂ ਸੁਣਾਈਆਂ। ਪ੍ਰੈਸ ਕੌਂਸਲ ਆੱਫ ਇੰਡੀਆ ਦੇ ਮੈਂਬਰ ਵਿਨੋਦ ਕੋਹਲੀ ਨੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।

ਹੋਰ ਪੜ੍ਹੋ 👉  ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਅਸਰ, ਪੰਜਾਬ ਦੇ 416 ਸਰਕਾਰੀ ਸਕੂਲਾਂ ਦੀ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

Leave a Reply

Your email address will not be published. Required fields are marked *