ਪੁਲਿਸ ਨਸ਼ਾ ਤਸਕਰਾਂ ’ਤੇ ਹੋਰ ਵੀ ਸਖ਼ਤ ਤਰੀਕੇ ਦੇ ਨਾਲ ਕਰੇਗੀ ਕਾਰਵਾਈ- ਪੁਲਿਸ ਕਮਿਸ਼ਨਰ

ਲੁਧਿਆਣਾ 26 ਅਪਰੈਲ (ਖਬਰ ਖਾਸ ਬਿਊਰੋ)

 ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਵੱਲੋਂ ਅੱਜ ਇੱਕ ਪ੍ਰੈਸ ਕਾਨਫੰਰਸ ਕੀਤੀ ਗਈ।  ਜਿਸ ’ਚ ਉਹਨਾਂ ਨੇ ਕਿਹਾ ਕਿ ਲੁਧਿਆਣਾ ਪੁਲਿਸ ਨਸ਼ਾ ਤਸਕਰਾਂ ਦੇ ਉੱਤੇ ਹੋਰ ਵੀ ਸਖ਼ਤ ਤਰੀਕੇ ਦੇ ਨਾਲ ਕਾਰਵਾਈ ਕਰੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸਰਜੀਕਲ ਸਟਰਾਈਕ ਦੇ ਰੂਪ ’ਚ ਨਸ਼ਾ ਤਸਕਰਾਂ ਉੱਤੇ ਕਾਰਵਾਈ ਕਰਾਂਗੇ।ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ’ਚ ਕਈ ਵੱਡੇ ਨਸ਼ਾ ਤਸਕਰਾਂ ’ਤੇ ਲੁਧਿਆਣਾ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ।

ਜਿਸ ਤੋਂ ਬਾਅਦ ਲੁਧਿਆਣੇ ’ਚ ਨਸ਼ਾ ਤਸਕਰਾਂ ’ਤੇ ਲਗਾਤਾਰ ਇਹ ਕਾਰਵਾਈ ਜਾਰੀ ਰਹੇਗੀ। ਉਹਨਾਂ ਕਿਹਾ ਕਿ ਹਰ ਇੱਕ ਹਫ਼ਤੇ ਇੱਕ ਨਸ਼ਾ ਤਸਕਰ ’ਤੇ ਕਾਰਵਾਈ ਹੋਵੇਗੀ ਅਤੇ ਇਸ ਦੇ ਨਾਲ ਇੱਕ ਸਪੈਸ਼ਲ ਬਰਾਂਚ ’ਚੋਂ ਇੱਕ ਮੁਲਾਜ਼ਮ ਦੀ ਡਿਊਟੀ ਲੱਗਿਆ ਕਰੇਗੀ ਜੋ ਨਸ਼ਾ ਤਸਕਰਾਂ ਦੇ ਉੱਤੇ ਆਪਣੀ ਪੈਣੀ ਨਜ਼ਰ ਰੱਖੇਗਾ।

ਹੋਰ ਪੜ੍ਹੋ 👉  ਵਿਧਾਇਕਾਂ ਵੱਲੋਂ ਬਿਨ੍ਹਾਂ ਪੜ੍ਹੇ ਬੇਅਦਬੀ ਬਿੱਲ ‘ਤੇ ਸਹਿਮਤੀ ਦੇਣਾ ਗੰਭੀਰ ਲਾਪਰਵਾਹੀ : ਢਿੱਲੋਂ

Leave a Reply

Your email address will not be published. Required fields are marked *