ਨਿੱਜੀ ਮਸਲਾ ਸੁਲਝਾਉਣ ਲਈ ਸਪੀਕਰ ਨੇ ਕੀਤੀ ਵਿਧਾਨ ਸਭਾ ਮੰਚ ਦੀ ਦੁਰਵਰਤੋਂ -ਖਹਿਰਾ

ਚੰਡੀਗੜ੍ਹ 2 ਸਤੰਬਰ (ਖ਼ਬਰ ਖਾਸ ਬਿਊਰੋ)

ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਤੇ ਆਪਣੇ ਇਕ ਨਿੱਜੀ ਮਸਲੇ ਨੂੰ ਸੁਲਝਾਉਣ ਲਈ ਵਿਧਾਨ ਸਭਾ ਮੰਚ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।

ਖਹਿਰਾ ਨੇ ਆਪਣੇ ਐਕਸ ਅਕਾਉਂਟ ‘ਤੇ ਇਕ ਵੀਡਿਓ ਅਪਲੋਡ ਕਰਦਿਆਂ ਕਿਹਾ ਕਿ ਸਪੀਕਰ ਦਾ  ਭਰਾ ਬੀਰਇੰਦਰ ਸਿੰਘ ASI ਨਾਲ ਦੁਰਵਿਵਹਾਰ ਕਰ ਰਿਹਾ ਸੀ ਅਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆ ਸਨ।  ਖਹਿਰਾ ਨੇ ਕਿਹਾ ਕਿ ਸੰਧਵਾਂ ਦੀ ਨਿੱਜੀ ਦੁਸ਼ਮਣੀ ਜ਼ਿਆਦਾ ਅਹਿਮ ਹੈ ਜਾਂ ਡੇਰਾ ਮੁਖੀ ਕੇਸ ਵਿੱਚ ਮੁਕੱਦਮੇ ਦੀ ਮਨਜ਼ੂਰੀ ਦੇਣਾ ਜਾਂ ਪੁਲੀਸ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਜਾਂ ਖੇਤੀ ਨੀਤੀ।

ਹੋਰ ਪੜ੍ਹੋ 👉  ਜ਼ਿਲ੍ਹਾ ਰੂਪਨਗਰ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਆਗਾਜ਼: 35961 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ

ਚੇਤੇ ਰਹੇ ਕਿ ਅੱਜ ਵਿਧਾਨ ਸ਼ਭਾ ਦੇ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਕ ਏ.ਐੱਸ.ਆਈ ਵਲੋਂ ਗੈਂਗਸ਼ਟਰ ਤੋਂ ਬੈਂਕ ਜਰਿਏ ਭ੍ਰਿਸ਼ਟਾਚਾਰ ਦੀ ਰਕਮ ਲੈਣ ਦੀ ਗੱਲ ਸਦਨ ਵਿਚ ਦੱਸੀ ਸੀ। ਉਨਾਂ ਸਦਨ ਤੋਂ ਇਸ ਮਾਮਲੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ , ਬਾਰੇ ਸੁਝਾਅ ਮੰਗਿਆ ਸੀ। ਇਸ ਮਾਮਲੇ ਵਿਚ ਚਰਚਾ ਹੋਈ ਤਾਂ ਸਦਨ ਦੇ ਮੈਂਬਰਾੰ ਨੇ ਕਿਹਾ ਕਿ ਸਪੀਕਰ ਕੋਲ ਅਸੀਮ ਪਾਵਰਾਂ ਹਨ, ਉਹ ਡੀਜੀਪੀ ਤੋ ਰਿਪੋਰਟ ਲੈ ਸਕਦੇ ਹਨ।

ਵਰਨਣਯੋਗ ਹੈ ਕਿ ਖਹਿਰਾ  ਸਰਕਾਰ ਖਿਲਾਫ਼ ਖੁੱਲਕੇ ਬੋਲਦੇ ਹਨ, ਉਨਾਂ ਨੂੁੰ ਸੰਸਦ ਵਿਚ ਬੋਲਣ ਦਾ ਘੱਟ ਹੀ ਮੌਕਾ ਮਿਲਦਾ ਹੈ।

ਹੋਰ ਪੜ੍ਹੋ 👉  ਇਸ਼ਤਿਹਾਰਾਂ ਵਿੱਚ ਸਰਪਲੱਸ, ਜ਼ਮੀਨ ‘ਤੇ ਬਿਜਲੀ ਗਾਇਬ: ਕੇਵਲ ਸਿੰਘ ਢਿੱਲੋਂ

Leave a Reply

Your email address will not be published. Required fields are marked *