ਡੱਲੇਵਾਲ ਦੇ ਹੱਕ ‘ਚ ਰੰਧਾਵਾਂ ਨੇ ਸੰਸਦ ਵਿਚ ਪੇਸ਼ ਕੀਤਾ ਧਿਆਨ ਦਿਵਾਊ ਨੋਟਿਸ

ਨਵੀਂ ਦਿੱਲੀ 18 ਦਸੰਬਰ (ਖ਼ਬਰ ਖਾਸ ਬਿਊਰੋ)

ਖਨੌਰੀ ‘ਚ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਅੰਦੋਲਨ ਦੀ ਗੂੰਜ਼ ਹੁਣ ਲੋਕ ਸਭਾ ਵਿਚ ਵੀ ਗੂੰਜਣ ਲੱਗੀ ਹੈ। ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਹੈ।

ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾਂ ਨੇ ਕਿਸਾਨੀ ਮਸਲਿਆਂ ਨੂੰ ਲੈ ਕੇ ਸੰਸਦ ਵਿਚ ਧਿਆਨ ਦਿਵਾਊ ਮਤਾ ਪੇਸ਼ ਕੀਤਾ। ਰੰਧਾਵਾਂ ਨੇ ਪੇਸ਼ ਕੀਤੇ ਮਤੇ ਵਿਚ ਕਿਹਾ ਕਿ 70 ਸਾਲਾ ਬਜ਼ੁਰਗ ਜਗਜੀਤ ਸਿੰਘ ਡੱਲੇਵਾਲ ਕੈਂਸਰ ਦਾ ਮਰੀਜ਼ ਹੈ, ਜਿਸਨੇ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ’ਤੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ।

ਹੋਰ ਪੜ੍ਹੋ 👉  ਲੰਬੇ ਸਮੇਂ ਤੋਂ ਲਟਕ ਰਹੇ ਓਵਰਬ੍ਰਿਜਾਂ ਅਤੇ ਰਾਜਮਾਰਗਾਂ ਦੇ ਕਾਰਜਾਂ ਨੂੰ ਮੁਕੰਮਲ ਕਰਨ ਦਾ ਰਾਹ ਹੋਇਆ ਪੱਧਰਾ

ਰੰਧਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਉਂਕਿ ਦਿੱਲੀ ਵਿਖੇ ਲੱਗਿਆ ਮੋਰਚਾ ਖ਼ਤਮ ਕਰਵਾਉਣ ਲਈ ਪ੍ਰਧਾਨ ਮੰਤਰੀ ਨੇ ਇਹ ਵਾਅਦਾ ਕੀਤਾ ਸੀ।

ਰੰਧਾਵਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ ਕਿ ਸਰਕਾਰ ਦਾ ਇਕ ਵਫ਼ਦ ਜਿਸ ਵਿਚ ਮੰਤਰੀ ਵੀ ਸ਼ਾਮਲ ਹੋਣ, ਮਰਨ ਵਰਤ ਉਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਜਾਣ। ਉਹਨਾ ਕਿਹਾ ਕਿ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਕਰਕੇ ਕੋਈ ਸਾਕਾਰਾਤਮਕ ਹੱਲ ਕੱਢਿਆ ਜਾਵੇ। ਉਹਨਾਂ ਕਿਹਾ ਕਿ  ਇਹ ਵੱਡੀ ਬਦਕਿਸਮਤੀ ਹੋਵੇਗੀ ਕਿ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਮਰਨ ਵਰਤ ’ਤੇ ਬੈਨਣਾ ਪਿਆ ਹੈ । ਉਨਾਂ ਸਰਕਾਰ ਨੂੰ ਗੱਲਬਾਤ ਲਈ ਪਹਿਲ ਕਰਨ ਦੀ ਅਪੀਲ ਕੀਤੀ

ਹੋਰ ਪੜ੍ਹੋ 👉  ਗਲੋਬਲ ਸਿੱਖ ਕੌਂਸਲ ਨੇ ਸਤਿਕਾਰ ਕਾਨੂੰਨ ਵਿੱਚ ਤੁਰੰਤ ਸੋਧਾਂ ਲਈ ਜਥੇਦਾਰ ਨੂੰ ਭੇਜਿਆ ਪੱਤਰ

 

 

Leave a Reply

Your email address will not be published. Required fields are marked *