ਕਾਂਗਰਸੀ ਤੇ ਆਪ ਵਰਕਰਾਂ ‘ਚ ਹੋਈ ਝੜਪ, ਸਾਬਕਾ ਵਿਧਾਇਕ ਜੀਰਾ ਜਖ਼ਮੀ

ਜ਼ੀਰਾ 1 ਅਕਤੂਬਰ (ਖ਼ਬਰ ਖਾਸ ਬਿਊਰੋ) 

ਬੇਸ਼ੱਕ ਸੂਬਾ ਸਰਕਾਰ ਨੇ ਪਿੰਡਾਂ ਵਿਚ ਧੜੇਬੰਦੀ ਨੂੰ ਖ਼ਤਮ ਕਰਨ ਲਈ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ ਹੈ, ਪਰ ਪੰਚਾਇਤ ਚੋਣਾਂ ਵਿਚ ਹਿੰਸਕ ਕਾਰਵਾਈਆੰ ਸਾਹਮਣੇ ਆ ਰਹੀਆਂ ਹਨ। ਜੀਰਾ ਵਿਖੇ ਕਾਗਜ਼ ਭਰਨ ਨੂੰ ਲੈ ਕੇ ਕਾਂਗਰਸੀ ਤੇ ਆਪ ਵਰਕਰਾਂ ਵਿਚ ਜਬਰਦਸਤ ਝੜਪ ਹੋ ਗਈ। ਦੋਵਾਂ ਪਾਸਿਓ ਤੋਂ ਇਟਾਂ, ਰੋੜੇ ਪੱਥਰ ਚਲਾਏ ਗਏ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਗੋਲੀ  ਚਲਾਉਣੀ ਪਈ। ਹਾਲਾਂਕਿ ਪੁਲਿਸ ਗੋਲੀ ਨਾਲ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ, ਪਰ ਦੋਵਾਂ ਪਾਸਿਓ ਚੱਲੇ ਇੱਟਾਂ ਤੇ ਰੋੜਿਆ ਨਾਲ ਸਾਬਕਾ ਵਿਧਾਇਕ ਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਜਖ਼ਮੀ ਹੋ ਗਏ।

ਹੋਰ ਪੜ੍ਹੋ 👉  ਪੰਜਾਬ ‘ਤੇ ਵੱਧਦਾ ਕਰਜ਼ਾ ਚਿੰਤਾਜਨਕ, ਬੇਲਗਾਮ ਉਧਾਰੀ ਸੂਬੇ ਦੇ ਭਵਿੱਖ ਲਈ ਖਤਰਾ: ਕੇਵਲ ਸਿੰਘ ਢਿੱਲੋਂ

ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਆਪ ਦੇ ਵਿਧਾਇਕ ਉਤੇ  ਪੰਚਾਇਤ ਚੋਣਾਂ ਵਿਚ ਗੁੰਡਾਗਰਦੀ ਕਰਨ ਦਾ ਦੋਸ਼ ਲਗਾਇਆ ਹੈ। ਉਨਾਂ ਕਿਹਾ ਕਿ ਹਲਕੇ ਵਿਚ ਕਾਂਗਰਸੀ ਪੱਖੀ ਉਮੀਦਵਾਰਾਂ ਦੇ ਹੱਕ ਵਿਚ ਲਹਿਰ ਬਣੀ ਹੋਈ ਹੈ ਪਰ ਜਿਲਾ ਪ੍ਰਸ਼ਾਸ਼ਨ ਕਾਂਗਰਸੀ ਉਮੀਦਵਾਰਾਂ ਨੂੰ ਐਨਓਸੀ ਅਤੇ ਹੋਰ ਜਰੂਰੀ ਕਾਗਜ਼ ਮੁਹਈਆ ਨਹੀਂ ਕਰਵਾ ਰਿਹਾ ਜਿਸ ਕਰਕੇ ਉਹਨਾਂ ਨੂੰ ਕਾਗਜ਼ ਭਰਨ ਵਿਚ ਵੱਡੀ ਮੁਸ਼ਕਲ ਆ ਰਹੀ ਹੈ।

 

Leave a Reply

Your email address will not be published. Required fields are marked *