ਮੈਂ ਵਿਦਾ ਨਹੀਓਂ ਹੋਣਾ’ ਕਾਵਿ-ਸੰਗ੍ਰਹਿ ਰੀਲੀਜ਼ ਕਰਕੇ ਲੇਖਿਕਾ ਸੁਰਜੀਤ ਕੌਰ ਬੈਂਸ ਨੂੰ ਕੀਤਾ ਯਾਦ

ਚੰਡੀਗੜ੍ਹ 8 ਫਰਵਰੀ (ਖ਼ਬਰ ਖਾਸ ਬਿਊਰੋ)

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੀਪਲਜ਼ ਕਨਵੈਂਸ਼ਨ ਸੈਂਟਰ ਵਿਖੇ ਉੱਘੀ ਲੇਖਿਕਾ ਸਵਰਗੀ ਸੁਰਜੀਤ ਕੌਰ ਬੈਂਸ ਦੇ 86ਵੇਂ ਜਨਮ ਦਿਵਸ ਨੂੰ ਸਮਰਪਿਤ ਉਹਨਾਂ ਦਾ ਕਾਵਿ-ਸੰਗ੍ਰਹਿ ‘ਮੈਂ ਵਿਦਾ ਨਹੀਓਂ ਹੋਣਾ’ ਲੋਕ-ਅਰਪਣ ਕੀਤਾ ਗਿਆ ।

ਸੁਰਜੀਤ ਬੈਂਸ ਨੂੰ ਇਸ ਸਾਹਿਤਕ ਸ਼ਰਧਾਂਜਲੀ ਸਮਾਗਮ ਮੌਕੇ ਯਾਦ ਕਰਦਿਆਂ ਇਹ ਪੁਸਤਕ ਡਾ. ਦੀਪਕ ਮਨਮੋਹਨ ਸਿੰਘ, ਗੁਰਨਾਮ ਕੰਵਰ, ਪ੍ਰਿੰ. ਗੁਰਦੇਵ ਪਾਲ, ਹਰਭਜਨ ਕੌਰ ਢਿੱਲੋਂ, ਰਜਿੰਦਰ ਕੌਰ, ਹਰਪ੍ਰੀਤ ਕੌਰ, ਸੁਖਦੀਪ ਕੌਰ ਬੈਂਸ, ਪਾਲ ਅਜਨਬੀ ਅਤੇ ਭੁਪਿੰਦਰ ਸਿੰਘ ਮਲਿਕ ਵੱਲੋਂ ਰਿਲੀਜ਼ ਕੀਤੀ ਗਈ ।
ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸੁਰਜੀਤ ਕੌਰ ਬੈਂਸ ਜ਼ਿੰਦਾਦਿਲ਼ੀ, ਅਣਖ ਅਤੇ ਮੁਹੱਬਤ ਦੀ ਵਿਲੱਖਣ ਮਿਸਾਲ ਸਨ ।

ਹਰਭਜਨ ਕੌਰ ਢਿੱਲੋਂ ਨੇ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜੀਵਨ ਜਾਚ ਦੀ ਨਿਵੇਕਲੀ ਉਦਹਾਰਣ ਸਨ I ਗੁਰਨਾਮ ਕੰਵਰ ਨੇ ਆਖਿਆ ਕਿ ਸੁਰਜੀਤ ਬੈਂਸ ਮੁਹੱਬਤ ਨਾਲ਼ ਸਰਾ0ਬੋਰ ਸ਼ਖ਼ਸੀਅਤ ਸਨ Iਦਰਸ਼ਨ ਤਿਉਣਾ ਨੇ ‘ਜਿੰਨੀਆਂ ਨੇ ਢੂੰਘੀਆਂ ਹਸਰਤਾਂ ਓਨੇ ਲੰਮੇ ਗੀਤ’ ਕਵਿਤਾ ਸੁਣਾ ਕੇ ਆਪਣੀ ਸ਼ਰਧਾਂਜਲੀ ਦਿੱਤੀ I
ਗੁਰਦਰਸ਼ਨ ਸਿੰਘ ਮਾਵੀ ਨੇ ਕਿਹਾ ਕਿ ਉਹ ਸਾਹਿਤਕ ਸਮਾਗਮਾਂ ਦਾ ਸ਼ਿੰਗਾਰ ਸਨ ।
ਸੁਰਜੀਤ ਸਿੰਘ ਧੀਰ ਨੇ ‘ਨਗ਼ਮਾ ਬਣ ਜਾ ਸੋਹਣੀਏ ਹੁਣ ਕੀ ਨਹੀਂ ਤੇਰੇ ਕੋਲ਼’ ਤੱਰਨੁਮ ਵਿੱਚ ਗਾ ਕੇ ਸਮਾਂ ਬੰਨ੍ਹ੍ਹਿਆ I ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਸੁਰਜੀਤ ਬੈਂਸ ਮਹਿਕਾਂ ਵੰਡਦੀ ਸ਼ਖ਼ਸੀਅਤ ਸਨ । ਰਾਜ ਸਮੱਧਰ ਨੇ ਆਪਣੀ ਕਵਿਤਾ ਰਾਹੀਂ ਉਹਨਾਂ ਦੇ ਕਲਾਵੇ ਨੂੰ ਮਹਿਸੂਸ ਕਰਵਾਇਆ I ਰਾਜਿੰਦਰ ਕੌਰ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸੁਰਜੀਤ ਬੈਂਸ ਨੂੰ ਅਣਖੀਲੀ ਔਰਤ ਦੱਸਿਆ ।

ਹੋਰ ਪੜ੍ਹੋ 👉  ਬੇਅਦਬੀ ਕਾਨੂੰਨ ਹੋਰ ਸਖ਼ਤ ਬਣਨ ਨਾਲ ‘ਆਪ’ ਤੋਂ ਕਾਰਵਾਈ ਦੀ ਉਮੀਦ: ਵੜਿੰਗ

ਡਾ. ਗੁਰਮਿੰਦਰ ਸਿੱਧੂ ਨੇ ਆਪਣੀ ਕਵਿਤਾ ਰਾਹੀਂ ਸੁਰਜੀਤ ਕੌਰ ਬੈਂਸ ਨੂੰ ਇੱਕ ਸਮਰੱਥ ਸ਼ਖ਼ਸੀਅਤ ਹੋਣ ਦਾ ਖ਼ਿਤਾਬ ਦਿੱਤਾ I
ਸੁਖਦੀਪ ਕੌਰ ਬੈਂਸ ਨੇ ਕਵਿਤਾ ਪੜ੍ਹੀ ਕਿ ‘ਕੋਈ ਵਾਕਫ਼ ਨਹੀਂ ਗਰਾਂ ਅੰਦਰ’ I
ਡਾ. ਦੀਪਕ ਮਨਮੋਹਨ ਸਿੰਘ ਨੇ ਕਾਲਜ ਵੇਲ਼ੇ ਦੀ ਆਪਣੀ ਸਾਂਝ ਦੀਆਂ ਗੱਲਾਂ ਛੇੜਦਿਆਂ ਕਿਹਾ ਕਿ ਉਹਨਾਂ ਦੀ ਸਿਰਜਣਾਤਮਕ ਦ੍ਰਿਸ਼ਟੀ ਕੁਝ ਵੱਖਰੀ ਹੀ ਸੀ I ਮੀਤ ਰੰਗਰੇਜ਼ ਨੇ ਸੁਰਜੀਤ ਬੈਂਸ ਦੀ ਉਸਤਤ ਵਿੱਚ ਇੱਕ ਸੋਹਣੀ ਕਵਿਤਾ ਸੁਣਾਈ I ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਸੁਰਜੀਤ ਬੈਂਸ ਵਿਚਾਰਧਾਰਕ ਸ਼ਖ਼ਸੀਅਤ ਹੁੰਦਿਆਂ ਅੰਦਰੋਂ ਗੰਭੀਰ ਸਨ I ਸੁਰਿੰਦਰ ਅਤੈ ਸਿੰਘ ਨੇ ਕਿਹਾ ਸੁਰਜੀਤ ਕੌਰ ਬੈਂਸ ਦਾ ਇੰਝ ਚਲੇ ਜਾਣਾ ਸਾਰਿਆਂ ਲਈ ਨਿੱਜੀ ਘਾਟਾ ਹੈ I ਪ੍ਰਿੰ. ਗੁਰਦੇਵ ਪਾਲ ਨੇ ਕਿਹਾ ਕਿ ਮੁਹੱਬਤ ਕੀ ਹੁੰਦੀ ਹੈ ਉਹ ਸਾਨੂੰ ਸੁਰਜੀਤ ਕੌਰ ਬੈਂਸ ਨੇ ਸਿਖਾਈ I ਅੰਗਦ ਬੈਂਸ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਾ ਪਰਿਵਾਰ ਇਸ ਮੌਕੇ ਉਹਨਾਂ ਦੇ ਨਕਸ਼ੇ-ਕਦਮ ‘ਤੇ ਤੁਰਨ ਦਾ ਪ੍ਰਣ ਕਰਦਾ ਹੈ I

ਹੋਰ ਪੜ੍ਹੋ 👉  ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਉਮਰ ਭਰ ਜ਼ੇਲ੍ਹ ਵਿਚ ਰਹੇਗਾ, ਰਾਜਪਾਲ ਨੇ ਬਿਲ ਉਤੇ ਲਾਈ ਮੋਹਰ

ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਸਾਹਿਤਕ ਸਮਾਗਮਾਂ ਦੀ ਸ਼ਾਨ ਸੁਰਜੀਤ ਕੌਰ ਬੈਂਸ ਦੀ ਕਮੀ ਸਾਨੂੰ ਸਦਾ ਮਹਿਸੂਸ ਹੋਵੇਗੀ I
ਜਿਨ੍ਹਾਂ ਅਦੀਬਾਂ ਨੇ ਇਸ ਖ਼ਾਸ ਸਮਾਗਮ ਦੀਆਂ ਰੌਣਕਾਂ ਵਿੱਚ ਸ਼ਾਮਿਲ ਹੁੰਦਿਆਂ ਸੁਰਜੀਤ ਕੌਰ ਬੈਂਸ ਪ੍ਰਤੀ ਆਪਣੀ ਮੁਹੱਬਤ ਜਿਤਾਈ ਉਹਨਾਂ ਵਿੱਚ ਬਲਕਾਰ ਸਿੱਧੂ, ਪੰਮੀ ਸਿੱਧੂ ਸੰਧੂ, ਵਰਿੰਦਰ ਚੱਠਾ, ਸੁਖਵਿੰਦਰ ਸਿੰਘ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਏ. ਐੱਸ ਪਾਲ, ਗੁਰਪਿੰਦਰਪ੍ਰੀਤ ਸਿੰਘ ਸੰਧੂ, ਅਮਰਾਓ ਸਿੰਘ ਗਿੱਲ, ਪ੍ਰੇਮ ਵਿਜ, ਊਸ਼ਾ ਕੰਵਰ, ਕੰਵਲਦੀਪ ਕੌਰ, ਹਰਬੰਸ ਸੋਢੀ, ਡਾ. ਗੁਰਪਾਲ ਸਿੰਘ ਸੰਧੂ, ਹਰਮਿੰਦਰ ਕਾਲੜਾ, ਸਰਬਜੀਤ ਸਿੰਘ, ਬਲਦੇਵ ਸਿੰਘ ਸਪਤਰਿਸ਼ੀ, ਰੂਪ ਅਵਤਾਰ ਸਮੱਧਰ, ਧਿਆਨ ਸਿੰਘ ਕਾਹਲੋਂ, ਨਤਾਸ਼ਾ ਕੌਸ਼ਲ, ਮੱਲਿਕਾ ਚਹਿਲ, ਹਰਪ੍ਰੀਤ ਚਰਨ, ਰਾਣੀ ਰੰਧਾਵਾ, ਲਾਭ ਸਿੰਘ ਲਹਿਲੀ, ਪਰਮਜੀਤ ਪਰਮ, ਜਸਪ੍ਰੀਤ ਕੌਰ, ਅਨਮੋਲ, ਅੰਗਦ, ਰਜਿੰਦਰ ਪਾਲ ਵਸ਼ਿਸ਼ਟ, ਨਿੰਮੀ ਵਸ਼ਿਸ਼ਟ, ਵਿੰਦਰ ਮਾਝੀ, ਸੁਖਦੀਪ ਕੌਰ, ਡਾ. ਅਮਰਜੀਤ ਅਰਪਨ, ਤਨਮੀਤ ਕੌਰ, ਮਲਕੀਅਤ ਬਸਰਾ, ਸੁਖਵਿੰਦਰ ਸਿੰਘ ਬਾਠ, ਚਰਨਜੀਤ ਕੌਰ ਬਾਠ, ਸ਼ਮਸ਼ੀਲ ਸਿੰਘ ਸੋਢੀ, ਨਿਮਰਤ ਕੌਰ, ਬਲਜਿੰਦਰ, ਪਿਆਰਾ ਸਿੰਘ ਰਾਹੀ, ਸ਼ਸ਼ੀ ਨੰਦਨ, ਰਜਿੰਦਰ ਸਿੰਘ ਧੀਮਾਨ, ਸੁਸ਼ੀਲ ਕੌਰ, ਕੁਲਵਿੰਦਰ ਕੌਰ ਕੋਮਲ, ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ, ਜੇ. ਐੱਲ ਕਨੌਜੀਆ, ਸੁਰਿੰਦਰ ਕੁਮਾਰ, ਹਰਬੰਸ ਸੋਢੀ, ਡਾ. ਅਨਿਲ ਬਹਿਲ, ਸ਼ੀਨੂ ਵਾਲੀਆ, ਗੌਤਮੀ ਐੱਮ, ਹਰਸਿਮਰਤ ਚਹਿਲ, ਇੰਦਰਾਜ ਸਿੰਘ, ਰਾਖੀ ਬਾਲਾਸੂਬਰਾਮਨੀਅਮ, ਡਾ. ਮਨਜੀਤ ਸਿੰਘ ਬੱਲ, ਸ਼ਬਾਨਾ, ਹਰਿੰਦਰ ਹਰ, ਪਰਮਜੀਤ ਕੌਰ ਗਰੇਵਾਲ, ਪ੍ਰੀਤੀ ਸਾਹੀਵਾਲ, ਮਿੰਨੀ ਸਰਕਾਰੀਆ, ਕ੍ਰਿਸ਼ਮਾ ਵਰਮਾ, ਰੇਖਾ ਮਿੱਤਲ, ਗੁਰਨੀਤ ਕੌਰ, ਰਜਿੰਦਰ ਸਿੰਘ ਮਲਹੋਤਰਾ ਅਤੇ ਕੁਲਜੀਤ ਕੌਰ ਮਲਹੋਤਰਾ ਦੇ ਨਾਮ ਜ਼ਿਕਰੇ ਖ਼ਾਸ ਹਨ I

ਹੋਰ ਪੜ੍ਹੋ 👉  ਡਾ. ਗੁਰਮਿੰਦਰ ਸਿੱਧੂ ਦੀ ਕਿਤਾਬ  ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਦੀ ਹੋਈ ਘੁੰਢ ਚੁਕਾਈ, ਲੇਖਕਾਂ ਨੇ ਕੀਤੀ ਚਰਚਾ

Leave a Reply

Your email address will not be published. Required fields are marked *