ਭਾਰਤ ਅਮਰੀਕਾ ਸਮਝੌਤੇ ਨਾਲ ਰੋਜਗਾਰ ਦੇ ਨਵੇਂ ਮੌਕੇ ਹੋਣਗੇ ਪੈਦਾ- ਜਾਖੜ ਦਾ ਦਾਅਵਾ

ਚੰਡੀਗੜ੍ਹ 8 ਫਰਵਰੀ (ਖਬਰ ਖਾਸ ਬਿਊਰੋ)

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਭਾਰਤ ਅਤੇ ਪੰਜਾਬ ਪੱਖੀ ਸਮਝੌਤਾ ਦੱਸਦਿਆਂ ਇਸ ਦੌਰਾਨ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁੰਗਾਰਾ ਮਿਲੇਗਾ ਜਿਸ ਨਾਲ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਬਹੁਤ ਹੀ ਠਰਮੇ ਨਾਲ ਕੰਮ ਲੈਂਦਿਆਂ ਵਿਸ਼ਵ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਨਾਲ ਇੱਕ ਅਜਿਹਾ ਸਮਝੌਤਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਜਿਸ ਨਾਲ ਦੇਸ਼ ਅਤੇ ਪੰਜਾਬ ਦੇ ਉਦੋਗਿਕ ਵਿਕਾਸ ਨੂੰ ਤਰੱਕੀ ਮਿਲੇਗੀ ਪਰ ਦੇਸ਼ ਤੇ ਕਿਸਾਨਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ। ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੈਦਾਵਾਰ ਹੋਣ ਵਾਲੀਆਂ ਹਰ ਪ੍ਰਕਾਰ ਦੀਆਂ ਫਸਲਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ l

ਹੋਰ ਪੜ੍ਹੋ 👉  ਖੁੱਡੀਆਂ ਨੇ ਵੈਟਰਨਰੀ ਅਫ਼ਸਰਾਂ, ਇੰਸਪੈਕਟਰਾਂ ਅਤੇ ਡੇਅਰੀ ਵਿਕਾਸ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਇੱਕ ਲੰਬੇ ਵਾਰਤਾਲਪ ਤੋਂ ਬਾਅਦ ਇਹ ਸਮਝੌਤਾ ਸਿਰੇ ਚਾੜਿਆ ਹੈ ਜਿਸ ਵਿੱਚ ਸਰਕਾਰ ਦੀ ਪ੍ਰਮੁਖਤਾ ਇਹੀ ਸੀ ਕਿ ਦੇਸ਼ ਦੇ ਕਿਸਾਨਾਂ ਦੀ ਰਾਖੀ ਕੀਤੀ ਜਾਵੇ। ਉਹਨਾਂ ਕਿਹਾ ਕਿ ਕਣਕ, ਚੌਲ, ਮੱਕੀ ਆਦਿ ਅਜਿਹੀ ਕੋਈ ਵੀ ਫਸਲ ਦੀ ਅਮਰੀਕਾ ਤੋਂ ਆਯਾਤ ਨਹੀਂ ਹੋਵੇਗੀ ਜਿਸ ਦੀ ਪੈਦਾਵਾਰ ਪੰਜਾਬ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਡੇਅਰੀ ਸੈਕਟਰ ਦੀ ਵੀ ਪੂਰੀ ਸੁਰੱਖਿਆ ਇਸ ਸਮਝੌਤੇ ਦੌਰਾਨ ਕੀਤੀ ਗਈ ਹੈ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੇ ਲੋਕਾਂ ਨੂੰ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਵਿੱਚ ਹੋਏ ਇਸ ਸਮਝੌਤੇ ਲਈ ਸਰਕਾਰ ਨੂੰ ਵਧਾਈ ਦੇਣੀ ਚਾਹੀਦੀ ਸੀ ਪਰ ਉਹ ਸਾਰਥਕ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਰਹੇ । ਫਿਰ ਵੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵੀ ਚੁੱਪੀ ਇਸ ਸਮਝੌਤੇ ਦੇ ਸਹੀ ਹੋਣ ਦਾ ਪ੍ਰਮਾਣ ਹੈ ।

ਹੋਰ ਪੜ੍ਹੋ 👉  ਰੰਗਲਾ ਪੰਜਾਬ ਵਿਕਾਸ ਸਕੀਮ ਦੇ ਪਹਿਲੇ ਪੜਾਅ ਦੇ ਵਿਕਾਸ ਕਾਰਜ ਮੁਕੰਮਲ ਕਰਨ ਲਈ 15 ਮਈ ਦੀ ਸਮਾਂ-ਸੀਮਾ ਤੈਅ

ਇਸ ਮੌਕੇ ਉਨਾਂ ਨੇ ਇਸ ਸਮਝੌਤੇ ਦੀਆਂ ਵਿਰੋਧ ਕਰਨ ਵਾਲੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧ ਕਰਨ ਦੇ ਲਈ ਵਿਰੋਧ ਨਾ ਕਰਨ ਸਗੋਂ ਤੱਥਾਂ ਦੇ ਆਧਾਰ ਤੇ ਗੱਲ ਕਰਨ। ਹੁਣ ਜਦੋਂ ਸਰਕਾਰ ਨੇ ਪੂਰੀ ਤਰਹਾਂ ਸਪਸ਼ਟ ਬਿਆਨ ਜਾਰੀ ਕਰ ਦਿੱਤਾ ਹੈ ਅਤੇ ਇਹ ਆਖ ਦਿੱਤਾ ਹੈ ਕਿ ਕਿਸਾਨ ਹਿੱਤਾਂ ਨਾਲ ਕੋਈ ਖਿਲਵਾੜ ਨਹੀਂ ਹੋਵੇਗਾ ਤਾਂ ਇਸ ਤਰ੍ਹਾਂ ਦੇ ਵਿਰੋਧ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਸਮਝੌਤੇ ਨਾਲ ਦੇਸ਼ ਤੋਂ ਨਿਰਿਆਤ ਵਧੇਗਾ ਅਤੇ ਉਦੋਗਿਕ ਵਿਕਾਸ ਨੂੰ ਨਵੀਂ ਰਾਹ ਮਿਲੇਗੀ ਜਿਸ ਨਾਲ ਦੇਸ਼ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ ।

ਹੋਰ ਪੜ੍ਹੋ 👉  ਸਰਬਪੱਖੀ ਵਿਕਾਸ ਦੀ ਗਤੀ ਨੂੰ ਵੇਖ ਵਿਰੋਧੀ ਬੌਖਲਾਏ :  ਕੁਲਵੰਤ ਸਿੰਘ

ਇਸ ਤੋਂ ਬਿਨਾਂ ਵੱਖਰੇ ਮੁੱਦੇ ਤੇ ਗੱਲ ਕਰਦਿਆਂ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਦੋ ਸੀਨੀਅਰ ਆਈਏਐਸ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਹੈ ਇਹ ਅਤ ਨਿੰਦਨਯੋਗ ਕਾਰਵਾਈ ਹੈ । ਉਹਨਾਂ ਨੇ ਕਿਹਾ ਕਿ ਆਈਏਐਸ ਅਫਸਰ ਲੋਕਤੰਤਰ ਦੇ ਲੋਹੇ ਦਾ ਫਰੇਮ ਹਨ ਅਤੇ ਜਿਹੜੇ ਲੋਕ ਖੁਦ ਦਿੱਲੀ ਵਿੱਚ ਭਰਿਸ਼ਟ ਕਾਰਨਾਮਿਆਂ ਲਈ ਜੇਲ ਜਾ ਚੁੱਕੇ ਹਨ ਉਹ ਲੋਕ ਹੁਣ ਪੰਜਾਬ ਵਿੱਚ ਭਰਿਸ਼ਟਾਚਾਰ ਕਰਨਾ ਚਾਹੁੰਦੇ ਹਨ ਜਦਕਿ ਇਹ ਅਧਿਕਾਰੀਆਂ ਨੇ ਅਜਿਹੇ ਕਿਸੇ ਭਰਿਸ਼ਟਾਚਾਰ ਵਿੱਚ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਉਨ ਨੇ ਕਿਹਾ ਕਿ ਗ੍ਰਿਹ ਮੰਤਰੀ ਜਾਂ ਐਡਮਿਨਿਸਟਰੇਟਿਵ ਟਰਿਬਿਊਨਲ ਇਸ ਮੁੱਦੇ ਤੇ ਦਖਲ ਦੇਵੇ ਤਾਂ ਜੋ ਅਧਿਕਾਰੀਆਂ ਤੇ ਦਬਾਅ ਬਣਾ ਕੇ ਉਹਨਾਂ ਤੋਂ ਗਲਤ ਕੰਮ ਕਰਵਾਉਣ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਭਾਜਪਾ ਆਪ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦੀ ਹੈ ।

Leave a Reply

Your email address will not be published. Required fields are marked *