ਬੈਂਡ ਵਜਾਉਣਾ, ਧੌਣ ਉਤੇ ਗੋਡਾ ਰੱਖ 117 ਸੀਟਾਂ ਜਿੱਤਣਾ ਅਤੇ 25 ਸਾਲ ਰਾਜ ਕਰਨ ਦੇ ਦਾਅਵਿਆਂ ਦੀ ਸਿਆਸਤ ਦਾ ਸੱਚ

 

ਚੰਡੀਗੜ੍ਹ 10 ਫਰਵਰੀ (ਖ਼ਬਰ ਖਾਸ ਬਿਊਰੋ)

ਅਗਲੇ ਵਰ੍ਹੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਕਿਆਸਰਾਈਆਂ ਇਹ ਵੀ ਹਨ ਕਿ 2027 ਵਿਚ ਦੇਸ਼ ਭਰ ਵਿਚ ਜਨਗਣਨਾ ਸ਼ੁਰੂ ਹੋਣੀ ਹੈ, ਜਿਸ ਕਰਕੇ ਵਿਧਾਨ ਸਭਾ ਚੋਣਾਂ  ਅਗੇਤੀਆਂ ਹੋ ਸਕਦੀਆਂ ਹਨ, ਭਾਵ ਇਸ ਸਾਲ ਵੀ ਕਰਵਾਈਆਂ ਜਾ ਸਕਦੀਆਂ ਹਨ। ਜੇਕਰ ਮਿਥੇ ਸਮੇਂ ਭਾਵ ਫਰਵਰੀ 2027 ਵਿਚ ਵੀ ਚੋਣਾਂ ਹੋਣ ਤਾਂ ਵੀ ਕਰੀਬ ਦਸ ਮਹੀਨਿਆਂ ਦਾ ਸਮਾਂ ਬਚਿਆ ਹੈ । ਜਿਸ ਕਰਕੇ ਇਹ ਚੋਣ ਸਰਗਰਮੀਆਂ ਵਾਲਾ ਵਰਾ ਹੈ। ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ  ਸਿਆਸੀ ਸਰਗਰਮੀਆਂ ਦੀ ਭੱਠੀ ਮਘਾ ਦਿੱਤੀ ਹੈ ਅਤੇ ਸਿਆਸੀ ਆਗੂਆਂ ਦੇ ਬਿਆਨ ਉਬਾਲੇ ਮਾਰਨ ਲੱਗੇ ਹਨ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜੰਡਿਆਲਾ ਗੁਰੂ ਵਿਖੇ ਇਕ ਰੈਲੀ ਦੌਰਾਨ ਬੈਂਡ ਵਜਾਉਣ ਦੀ ਗੱਲ ਕਹੀ ਤਾਂ ਆਮ ਆਦਮੀ ਪਾਰਟੀ ਨੇ ਬਾਜਵਾ ਦੇ ਇਸ ਬਿਆਨ ਨੂੰ ਫੜ ਲਿਆ ਅਤੇ ਇਸਨੂੰ ਦਲਿਤਾਂ ਦਾ  ਅਪਮਾਨ ਦੱਸਿਆ ਹੈ। ਪਰ ਜਿਸ ਢੰਗ ਨਾਲ  ਆਪ ਆਗੂਆਂ ਨੇ MLA ਹੋਸਟਲ ਵਿਚ ਦਿੱਤੇ ਧਰਨੇ ਵਿਚ ਜਿਵੇਂ ਬੈਂਡ ਵਜਾਇਆ ਹੈ, ਉਸ ਨਾਲ ਕਿਸਦਾ ਸਿਆਸੀ ਫਾਇਦਾ ਹੋਇਆ ਹੈ, ਇਸਨੂੰ ਲੈ ਕੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ।

ਹੋਰ ਪੜ੍ਹੋ 👉  ਖਤਰਨਾਕ ਹੜ੍ਹਾਂ ਤੋਂ ਵੀ ਸਬਕ ਨਹੀਂ ਲੈ ਰਹੀ ਆਪ ਸਰਕਾਰ,ਬੀਬੀਐਮਬੀ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲਵੋ-ਰੰਧਾਵਾ

ਇਸ ਧਰਨੇ ਵਿਚ ਆਪ ਦੀ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਤਿੱਖਾ ਭਾਸ਼ਣ ਦਿੰਦਿਆ ਕਾਂਗਰਸੀ ਆਗੂਆਂ ਦੀ  ਆਲੋਚਨਾ ਕੀਤੀ। ਬੀਬਾ ਮਾਨ ਨੇ ਕਿਹਾ ਕਿ 92 ਨਹੀਂ, 95 ਨਹੀਂ ਧੌਣ ਉਤੇ ਗੋਡਾ ਰੱਖ 117 ਸੀਟਾਂ ਜਿੱਤੀਆਂ ਜਾਣਗੀਆਂ। ਵਿਧਾਇਕਾ ਦਾ ਇਹ ਬਿਆਨ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਅਤੇ ਤਰਾਂ ਤਰਾਂ ਕੁਮੈਂਟ ਸਾਹਮਣੇ ਆ ਰਹੇ ਹਨ। ਇਸਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਵੀ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਸ਼ਾਮ,ਦਾਮ,ਦੰਡ,ਭੇਦ ਵਾਲਾ ਬਿਆਨ ਦਿੱਤਾ ਸੀ।

ਹੋਰ ਪੜ੍ਹੋ 👉  ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਹਰ ਯੋਗ ਮਹਿਲਾ ਤੱਕ ਪਹੁੰਚਾਉਣਾ ਸਾਡਾ ਸੰਕਲਪ : ਡਿਪਟੀ ਸਪੀਕਰ

117 ਸੀਟਾਂ ਤੇ 25 ਸਾਲ ਰਾਜ ਕਰਨ ਦੇ ਦਾਅਵੇ

ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਸੂਬੇ ਵਿਚ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਰਹੇ ਹਨ। ਹਾਲਾਂਕਿ ਸੰਵਿਧਾਨਕ ਤੌਰ ਉਤੇ ਸੁਖਬੀਰ ਬਾਦਲ ਦਾ ਬਿਆਨ ਗਲਤ ਸੀ, ਕਿਉਂਕਿ ਸੰਵਿਧਾਨ, ਕਾਨੂੰਨ ਅਨੁਸਾਰ ਹਰੇਕ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਕੋਈ ਵੀ ਪਾਰਟੀ ਜਾਂ ਆਗੂ ਵਾਰ ਵਾਰ ਜਿੱਤ ਸਕਦਾ ਹੈ, ਪਰ ਲਗਾਤਾਰ ਰਾਜ ਕਰਨ ਦੇ ਦਾਅਵੇ ਕਾਨੂੰਨੀ ਗਲਤ ਹੈ। ਇਸੇ ਤਰਾਂ ਬੀਬੀ ਇੰਦਰਜੀਤ ਕੌਰ ਮਾਨ ਦਾ ਬਿਆਨ ਕਿ 117 ਸੀਟਾਂ ਜਿੱਤਣ ਵਾਲਾ ਬਿਆਨ ਵੀ ਸੰਵਿਧਾਨਕ ਤੌਰ ਉਤੇ ਗਲਤ ਹੈ। ਪਰ ਅਜਿਹੇ ਬਿਆਨ ਪਾਰਟੀ ਵਰਕਰਾਂ ਵਿਚ ਰੂਹ ਫੂਕਣ ਵਾਲੇ ਹੁੰਦੇ ਹਨ। ਪਰਤਾਪ ਸਿੰਘ ਬਾਜਵਾ ਨੇ ਵੀ ਰੈਲੀ ਵਿਚ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਬੈਂਡ ਵਜਾਉਣ ਵਾਲਾ ਬਿਆਨ ਦਿੱਤਾ ਸੀ।

ਹੋਰ ਪੜ੍ਹੋ 👉  ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ ਟੀਮ ਤੇ ਹਮਲਾ,ਸਿਪਾਹੀ ਸਮੇਤ ਤਿੰਨ ਜਖ਼ਮੀ

ਪਰ ਬੀਬਾ ਮਾਨ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਨੇ ਲਗਾਤਾਰ ਦੋ ਚੋਣਾਂ ਵਿਚ ਸੱਤਾ ਤੋ ਦੂਰ ਰੱਖਿਆ ਹੈ। ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿਚ ਲਗਾਤਾਰ ਦੋ ਵਾਰ ਸਰਕਾਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਸੀ,ਲੋਕਾਂ ਨੇ ਉਸੀ ਪਾਰਟੀ ਨੂੰ ਲਗਾਤਾਰ ਦੋ ਵਾਰ ਹਰਾਇਆ। ਇਹ ਫੈਸਲਾ ਲੋਕਾਂ , ਵੋਟਰਾਂ ਨੇ ਕਰਨਾ ਹੁੰਦਾ ਹੈ। ਸਰਕਾਰਾਂ ਵੇਲੇੇ ਸਿਆਸੀ ਇਕੱਠ ਕਰਨਾ ਬਹੁਤ ਸੌਖਾ ਹੁੰਦਾ ਹੈ, ਪਰ ਸ੍ੱਤਾ ਤੋ  ਬਿਨਾਂ ਹੋਏ ਇਕੱਠ ਨਾਲ  ਸਿਆਸੀ ਗਿਣਤੀਆਂ ਮਿਣਤੀਆਂ ਕੀਤੀਆਂ ਜਾ ਸਕਦੀਆਂ ਹਨ। ਲੋਕਾਂ ਨੇ ਬਿਆਨਾਂ ਨਾਲ ਨਹੀਂ ਸਰਕਾਰ ਦੇ ਫੈਸਲਿਆਂ, ਕੰਮਾੰ, ਭਰੋਸਿਆ, ਵਾਅਦਿਆਂ ਨੂੰ ਦੇਖ ਕੇ ਫੈਸਲਾ ਲੈਣਾ ਹੁੰਦਾ ਹੈ।

 

 

 

 

 

Leave a Reply

Your email address will not be published. Required fields are marked *