ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਜਾਂ ਫਿਰ ਜੰਗਬੰਦੀ ਹੋਈ-ਵੜਿੰਗ

ਚੰਡੀਗੜ੍ਹ, 31 ਮਈ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ  ਕੀਤਾ ਕਿ 31 ਮਈ  ਅੱਜ ਖਤਮ ਹੋ ਗਈ ਹੈ।ਕੀ ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਜਾਂ ਇੱਕਪਾਸੜ ਜੰਗਬੰਦੀ ਦਾ ਐਲਾਨ ਕੀਤਾ ਹੈ?

ਵੜਿੰਗ ਨੇ ਆਪਣੇ ‘X’ (ਟਵਿਟਰ) ਅਕਾਉਂਟ ਉਤੇ ਸਰਕਾਰ ਖਾਸਕਰਕੇ ਮੁੱਖ ਮੰਤਰੀ ਨੂੰ ਨਸ਼ਿਆਂ ਦੇ ਮੁੱਦੇ ਉਤੇ ਘੇਰਦੇ ਹੋਏ ਕਿਹਾ ਕਿ 31 ਮਈ ਆਖਰੀ ਤਾਰੀਖ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਨਿਰਧਾਰਤ ਕੀਤੀ ਸੀ। ਕਿਰਪਾ ਕਰਕੇ ਸਾਨੂੰ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸਥਿਤੀ ਬਾਰੇ ਦੱਸੋਗੇ?

ਹੋਰ ਪੜ੍ਹੋ 👉  ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਕਿਰਪਾ ਕਰਕੇ ਸਾਨੂੰ ਦੱਸੋ, ਕੀ ‘ਜੰਗ’ ਸੱਚਮੁੱਚ ਜਿੱਤ ਲਈ ਗਈ ਹੈ? ਜਾਂ ਫਿਰ ਕੋਈ ਜੰਗਬੰਦੀ ਹੋਈ ਹੈ? ਉਨ੍ਹਾਂ ਨੇ ਪੁੱਛਿਆ ਕਿ ਜੇ ‘ਜੰਗ’ ਸੱਚਮੁੱਚ ਜਿੱਤ ਗਈ ਹੈ, ਤਾਂ ਪੰਜਾਬ ਦੇ ਲੋਕ ਚਾਹੁਣਗੇ ਕਿ ਤੁਸੀਂ ਖੁਦ ਵੱਡਾ ਐਲਾਨ ਕਰੋ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਲੋਕ ਜਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਮੂੰਹੋਂ ਇਹ ਸੁਣਨਾ ਚਾਹੁੰਦੇ ਹਨ ਅਤੇ ਜੇਕਰ ਤੁਸੀਂ ਜਿੱਤ ਦਾ ਐਲਾਨ ਖੁਦ ਕਰਦੇ ਹੋ, ਤਾਂ ਇਸ ਤੋਂ ਬਾਅਦ ‘ਜਿੱਤ ਦੀ ਪਰੇਡ’ ਹੋਣੀ ਚਾਹੀਦੀ ਹੈ”।

ਹੋਰ ਪੜ੍ਹੋ 👉  ਜਾਤੀ ਜਨਗਣਨਾ ਸਹੀ ਨਾ ਹੋਣ ਨਾਲ OBC ਅਤੇ ਵੰਚਿਤ ਵਰਗਾਂ ਦੀ ਪ੍ਰਭਾਵਿਤ ਹੋਵੇਗੀ ਹਿੱਸੇਦਾਰੀ: ਰੰਧਾਵਾ

ਵੜਿੰਗ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗੈਰ-ਯਥਾਰਥਵਾਦੀ ਸਮਾਂ-ਸੀਮਾਵਾਂ ਨਿਰਧਾਰਤ ਕਰਨਾ ਮੀਡੀਆ ਸਾਹਮਣੇ ਸਿਰਫ ‘ਆਪ’ ਦੀ ਆਦਤ ਦਾ ਇਕ ਹਿੱਸਾ ਸੀ।ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਪ੍ਰਚਾਰ ਮੁਹਿੰਮ ‘ਤੇ ਜਿੰਨਾ ਪੈਸਾ ਬਰਬਾਦ ਕੀਤਾ ਹੈ, ਉਸਨੂੰ ਨਸ਼ਾ ਪੀੜਤਾਂ ਲਈ ਹੋਰ ਨਸ਼ਾ ਛੁਡਾਊ ਸਹੂਲਤਾਂ ਸਥਾਪਤ ਕਰਨ ਲਈ ਵਰਤਿਆ ਜਾ ਸਕਦਾ ਸੀ।

Leave a Reply

Your email address will not be published. Required fields are marked *