ਵੱਖ-ਵੱਖ ਖ਼ੇਤਰਾਂ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਜਗਸੀਰ ਸ਼ਰਮਾ ਜਗਸੀਰ ਸ਼ਰਮਾ ਨੂੰ ਕੀਤਾ ਸਨਮਾਨਤ

 

ਮੋਗਾ 19 ਫਰਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ, ਸੂਬਾ ਸਕੱਤਰ ਜਨਰਲ ਸੰਤੋਖ ਸਿੰਘ ਗਿੱਲ, ਕੌਮੀ ਕੌਂਸਲ ਮੈਂਬਰ ਸੁਖਨੈਬ ਸਿੰਘ ਸਿੱਧੂ, ਸੂਬਾ ਸਕੱਤਰ ਵੀਰਪਾਲ ਸਿੰਘ ਭਗਤਾ, ਕਾਰਜਕਾਰੀ ਪ੍ਰਧਾਨ ਮਨੋਜ ਭੱਲਾ ਤੇ ਸਕੱਤਰ ਜਨਰਲ ਮਨਪ੍ਰੀਤ ਸਿੰਘ ਮੱਲੇਆਣਾ ਆਦਿ ਵੱਲੋਂ ਨਾਮਵਰ ਪੱਤਰਕਾਰ ਅਤੇ ਦਿਹਾਤੀ ਪੱਤਰਕਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸ਼ਰਮਾ ਵੱਲੋਂ ਵੱਖ-ਵੱਖ ਖ਼ੇਤਰਾਂ ਵਿਚ ਪਾਏ ਵੱਡੇ ਯੋਗਦਾਨ ਬਦਲੇ ਬੱਧਨੀ ਕਲਾਂ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਚੇਚਾ ਸਨਮਾਨ ਕੀਤਾ ਗਿਆ।

ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਜੈ ਸਿੰਘ ਛਿੱਬਰ, ਸੰਤੋਖ ਸਿੰਘ ਗਿੱਲ ਤੇ ਸੁਖਨੈਬ ਸਿੰਘ ਸਿੱਧੂ ਨੇ ਜਗਸੀਰ ਸ਼ਰਮਾ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਦੁਆਰਾ ਪੱਤਰਕਾਰੀ, ਸਮਾਜ ਸੇਵਾ ਅਤੇ ਜਨਤਕ ਜੱਥੇਬੰਦੀਆਂ ‘ਚ ਪਾਏ ਭਰਵੇਂ ਯੋਗਦਾਨ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਉਨ੍ਹਾਂ ਦੁਆਰਾ ਸਮਾਜ ਦੇ ਆਮ ਲੋਕਾਂ ਅਤੇ ਅਣਗੌਲੇ ਵਰਗਾਂ ਦੀ ਰੋਹਿਲੀ ਅਵਾਜ਼ ਬਣਨ ਦੀ ਤਾਰੀਫ਼ ਕੀਤੀ। ਉਨ੍ਹਾਂ ਦੁਆਰਾ ਦੇਸ਼ ਅਤੇ ਪ੍ਰਦੇਸ਼ ਵਿਚ ਪੱਤਰਕਾਰਤਾ ਦੇ ਮੁਹਾਜ ਤੇ ਪਾਏ ਜਾ ਰਹੇ ਯੋਗਦਾਨ ਨੂੰ ਸਰਾਹਿਆ।

ਹੋਰ ਪੜ੍ਹੋ 👉  ਹੋਲਾ ਮੁਹੱਲਾ ਉਤੇ ਆਉਣ ਵਾਲੇ ਸ਼ਰਧਾਲੂ ਰਹਿਣ ਚੌਕਸ, ਲਗਾਈਆਂ ਇਹ ਪਾਬੰਦੀਆਂ ਪੜ੍ਹੋ

ਇਸ ਸਮੇਂ ਜਗਸੀਰ ਸ਼ਰਮਾ ਨੂੰ ਜ਼ਿਲ੍ਹਾ ਮੋਗਾ ਇਕਾਈ ਦਾ ਸਰਪ੍ਰਸਤ ਵੀ ਚੁਣਿਆ ਗਿਆ। ਜਗਸੀਰ ਸ਼ਰਮਾ ਨੇ ਇਸ ਸਮੇਂ ਆਪਣੇ ਭਾਵਪੂਰਤ ਭਾਸ਼ਣ ਦੌਰਾਨ ਕਿਹਾ ਕਿ ਸੰਜੀਦਾ ਤੇ ਸੁਹਿਰਦ ਪੱਤਰਕਾਰਾਂ ਨੂੰ ਵਿਸ਼ਵ ਭਰ ਵਿਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਮਜ਼ਬੂਤ ਜਥੇਬੰਦੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਨੇ ਸਾਰੇ ਸਾਥੀਆਂ ਨੂੰ ਇਕਜੁੱਟ ਹੋ ਕੇ ਸੱਚੀ ਸੁੱਚੀ ਪੱਤਰਕਾਰੀ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਮੌਜ਼ੂਦ ਸਾਰੀਆਂ ਸਖਸ਼ੀਅਤਾਂ ਨੇ ਜਗਸੀਰ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *