ਪੱਤਰਕਾਰ ਆਪਣਾ ਫਰਜ਼ ਪਛਾਨਣ,ਲੋਕ ਇਨਸਾਫ਼ ਦੀ ਉਮੀਦ ਰੱਖਕੇ ਪੱਤਰਕਾਰਾਂ ਕੋਲ ਆਉਂਦੇ

ਚੰਡੀਗੜ੍ਹ 3 ਮਈ ((ਖ਼ਬਰ ਖਾਸ ਬਿਊਰੋ) ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ (ਪੀਸੀਜੇਯੂ) ਵੱਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ਮੌਕੇ ‘ਪ੍ਰੈਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਭੂਮਿਕਾ’ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ।  ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ ਅਜੀਤ ਕੰਵਲ ਸਿੰਘ ਹਮਦਰਦ ਨੇ ਪੱਤਰਕਾਰਾਂ ਨੂੰ ਆਪਣਾ ਰੋਲ ਜ਼ੁੰਮੇਵਾਰੀ ਨਾਲ ਨਿਭਾਉਣਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਅਜ਼ਾਦੀ ਕੇਵਲ ਮੀਡੀਆ ਦੀ ਅਜ਼ਾਦੀ ਨਹੀਂ ਬਲਕਿ ਸਮੁੱਚੇ ਸਮਾਜ਼ ਦੀ ਅਜ਼ਾਦੀ ਹੈ।ਲੋਕਤੰਤਰ ਵਿਚ ਜੇਕਰ ਮੀਡੀਆ ਅਜ਼ਾਦ ਹੈ ਤਾਂ ਹੀ ਸਮਾਜ ਤੇ ਦੇਸ਼ ਸਹੀ ਦਿਸ਼ਾ ਵੱਲ ਅੱਗੇ ਵੱਧ ਸਕਦਾ ਹੈ।  ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਸਿਆਸੀ ਲੋਕਾਂ ਤੋਂ ਬਾਅਦ ਦੂਜੇ ਨੰਬਰ ’ਤੇ ਲੋਕ ਇਨਸਾਫ਼ ਦੀ ਉਮੀਦ ਰੱਖਕੇ ਪੱਤਰਕਾਰਾਂ ਕੋਲ੍ਹ ਆਉਂਦੇ ਹਨ। ਲੋਕ ਮਹਿਸੂਸ ਕਰਦੇ ਹਨ ਕਿ ਖ਼ਬਰ ਲੱਗਣ ਨਾਲ ਜਾਂ ਮੀਡੀਆ ਵਿੱਚ ਅਵਾਜ਼ ਚੁੱਕੇ ਜਾਣ ਨਾਲ ਉਹਨਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਸਮਾਗਮ ਦੀ ਪ੍ਰਧਾਨਗੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਕੀਤੀ, ਜਦੋਂ ਕਿ ਇੰਡੀਅਨ ਜਰਨਲਿਸਟ ਯੂਨੀਅਨ (ਆਈ ਜੇ ਯੂ) ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮੀਡੀਆ ਦੀ ਆਜ਼ਾਦੀ ਖ਼ਤਰੇ ਵਿੱਚ ਪਈ ਹੈ। ਪੱਤਰਕਾਰਾਂ ’ਤੇ ਹਮਲੇ ਲਗਾਤਾਰ ਹੁੰਦੇ ਜਾ ਰਹੇ ਹਨ। ਸੰਵਿਧਾਨ ਦੀ ਧਾਰਾ 19 ਬੋਲਣ ਦਾ ਅਧਿਕਾਰ ਦਿੰਦੀ ਹੈ, ਪਰ ਹੁਕਮਰਾਨਾਂ ਨੇ ਮੀਡੀਆਂ ਨੂੰ ਦਬਾਉਣ ਅਤੇ ਪੱਤਰਕਾਰਾਂ ਨੂੰ ਬੋਲਣ ਤੋ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਲੱਭ ਰਹੇ ਹਨ। ਫਿਰ ਵੀ ਕੁੱਝ ਲੋਕ ਬੋਲਣ ਅਤੇ ਸੱਚ ਲਿਖਣ ਦੀ ਜੁਅਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋ ਦੇਸ਼ ਵਿਚ ਕਾਰਪੋਰੇਟ ਘਰਾਣਿਆਂ ਨੇ ਵਪਾਰ ’ਤੇ ਕਬਜ਼ਾ ਕਰ ਲਿਆ ਹੈ ਤਾਂ ਮੀਡੀਆ ਦਾ ਖੇਤਰ ਵੀ ਅਛੂਤਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਕ ਵੱਡੇ ਕਾਰਪੋਰੇਟ ਘਰਾਣੇ ਨੇ ਬਿਜਲੀ ਤੇ ਪ੍ਰਿੰਟ ਮੀਡੀਆਂ ’ਤੇ ਸਿੱਧੇ ਅਸਿੱਧੇ ਰੂਪ ਵਿਚ ਕਬਜ਼ਾ ਕਰ ਲਿਆ ਹੈ। ਕਰੀਬ 72 ਇਲੈਕਟ੍ਰੋਨਿਕਸ ਚੈਨਲਾਂ ਵਿਚ ਉਸਦੀ ਹਿੱਸੇਦਾਰੀ ਹੈ। ਡਾ. ਅਜੀਤ ਕੰਵਲ ਸਿੰਘ ਹਮਦਰਦ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਜੱਗ ਜਾਹਿਰ ਕਰਨਾ ਪੱਤਰਕਾਰਾਂ ਦੀ ਅਹਿਮ ਡਿਊਟੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਬਹੁਤ ਸ਼ਕਤੀਸ਼ਾਲੀ ਹੈ, ਜਿਸ ਨੂੰ ਆਪਣੀ ਤਾਕਤ ਪਛਾਨਣ ਦੀ ਜਰੂਰਤ ਹੈ ਤਾਂ ਜੋ ਸਮਾਜ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾ ਸਕੇ । ਡਾ ਹਮਦਰਦ ਨੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਅੰਤਰਝਾਤ ਮਾਰਨ ਦੀ ਅਪੀਲ ਕੀਤੀ। ਇੰਡੀਅਨ ਜਰਨਲਿਸਟ ਯੂਨੀਅਨ (ਆਈ ਜੇ ਯੂ) ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਨਿਰਪੱਖ ਪੱਤਰਕਾਰਤਾ ਬਹੁਤ ਡੁੰਘੇ ਸੰਕਟ ਵਿੱਚੋਂ ਲੰਘ ਰਹੀ ਹੈ। ਮੀਡੀਆ ਘਰਾਣਿਆਂ ’ਤੇ ਅੱਜ ਕਾਰਪੋਰੇਟਾਂ ਦਾ ਕਬਜ਼ਾ ਹੋ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਪੱਤਰਕਾਰ ਜਥੇਬੰਦੀਆਂ ਦਾ ਮਜ਼ਬੂਤ ਹੋਣਾ ਜਰੂਰੀ ਹੈ ਤਾਂ ਜੋ ਪੱਤਰਕਾਰਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ। ਉਨ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਐਕਟ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਪੱਤਰਕਾਰਾਂ ਨੂੰ ਮੁਫ਼ਤ ਸਫ਼ਰ ਦੀ ਸਹੁਲਤ ਖਤਮ ਕਰ ਦਿੱਤੀ ਗਈ ਹੈ। ਵਰਕਿੰਗ ਜਰਨਲਿਸਟ ਐਕਟ ਖ਼ਤਮ ਕਰ ਦਿੱਤਾ ਗਿਆ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸਮਾਗਮ ਵਿਚ ਹਾਜ਼ਰ ਪੱਤਰਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਹਨੇਰੀ ਚੱਲ ਰਹੀ ਹੈ ਤੇ ਝੱਖੜ ਝੁੱਲ ਰਿਹਾ ਹੈ, ਫਿਰ ਵੀ ਕੁੱਝ ਲੋਕ ਤੇ ਸੰਸਥਾਵਾਂ ਹਵਾਂ ਦੇ ਰੁਖ਼ ਦੇ ਉਲਟ ਚੱਲਕੇ ਦੀਵੈ ਬਾਲਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਲੋਕਾਈ ਦੇ ਮਸਲਿਆਂ ਨੂੰ ਚੁੱਕਣਾ ਹੀ ਪੱਤਰਕਾਰ ਦਾ ਅਸਲ ਧਰਮ ਹੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਸੱਚ ਬੋਲਣ ਵਾਲੇ ਪੱਤਰਕਾਰਾਂ ਦੇ ਫੇਸਬੁੱਕ ਪੇਜ਼ ਬੰਦ ਕਰਵਾਏ ਜਾ ਰਹੇ ਹਨ ਅਤੇ ਝੂਠੇ ਕੇਸ ਦਰਜ਼ ਕੀਤੇ ਜਾ ਰਹੇ ਹਨ। ਯੂਨੀਅਨ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮੀਡੀਆ ਦੀ ਅਜ਼ਾਦੀ ਮਾਮਲੇ ਵਿਚ ਇਕ ਸਾਲ ਪਹਿਲਾ 180 ਦੇਸ਼ਾਂ ਵਿੱਚੋਂ ਭਾਰਤ 151 ਨੰਬਰ ’ਤੇ ਸੀ ਜੋ ਕਿ ਅੱਜ 157 ਨੰਬਰ ’ਤੇ ਪੁੱਜ ਗਿਆ ਹੈ। ਇਸ ਮੌਕੇ ਡਾ ਮੇਘਾ ਸਿੰਘ, ਸਰਬਜੀਤ ਸਿੰਘ ਕੰਗਣੀਵਾਲ, ਸਰਬਜੀਤ ਸਿੰਘ ਭੱਟੀ, ਸੰਦੀਪ ਲਾਧੂਕੇ, ਸੁਖਵਿੰਦਰ ਸਿੰਘ ਸਿੱਧੂ, ਹਰਬੰਸ ਸਿੰਘ ਸੋਢੀ, ਜਸਵਿੰਦਰ ਸਿੰਘ ਰੰਧਾਵਾਂ, ਸਤਿੰਦਰਪਾਲ ਸਿੰਘ ਸਿੱਧੂ ਤੇ ਹੋਰ ਹਾਜ਼ਰ ਸਨ।

“ਦ ਵਾਇਰ” ਦੇ ਪੱਤਰਕਾਰਾਂ ਖਿਲਾਫ਼ ਕੇਸ ਦਰਜ਼ ਕਰਨਾ , ਪੱਤਰਕਾਰੀ ਉਤੇ ਹਮਲਾ

ਚੰਡੀਗੜ੍ਹ 21 ਅਗਸਤ (  ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਚੇਅਰਮੈਨ ਬਲਵਿੰਦਰ…

PCJU ਨੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਮੰਤਰੀ ਹਰਦੀਪ ਮੁੰਡੀਆਂ ਨੂੰ ਮੰਗ ਪੱਤਰ

ਰਾਏਕੋਟ, 28 ਦਸੰਬਰ (ਖ਼ਬਰ ਖਾਸ ਬਿਊਰੋ) ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਕ ਸਟਾਫ਼ ਨੂੰ ਪੈਨਸ਼ਨ…

RJ Simran Singh: ਜੌਕੀ ਸਿਮਰਨ ਨੇ ਕਿਉਂ ਦਿੱਤੀ ਜਾਨ, ਪਰਿਵਾਰ ਨੇ ਦੱਸੀ ਇਹ ਗੱਲ, ਦੇਖੋ ਆਖ਼ਰੀ ਪੋਸਟ

ਗੁਰੂਗ੍ਰਾਮ 27 ਦਸੰਬਰ (ਖ਼ਬਰ ਖਾਸ ਬਿਊਰੋ)  ਰੇਡੀਓ ਰੌਕੀ ਸਿਮਰਨ ਸਿੰਘ ਦੀ ਖੁਦਕਸ਼ੀ ਦੇ ਹੌਲੀ ਹੌਲੀ ਭੇਤ…

MLA ਦੇ ਇਸ਼ਾਰੇ ‘ਤੇ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ, ਹਾਈਕੋਰਟ ਨੇ CBI ਨੂੰ ਜਾਂਚ ਲਈ ਜਾਰੀ ਕੀਤਾ ਨੋਟਿਸ

ਚੰਡੀਗੜ੍ਹ 7 ਨਵੰਬਰ (ਖ਼ਬਰ ਖਾਸ ਬਿਊਰੋ) ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਟਾਲਾ (ਗੁਰਦਾਸਪੁਰ) ਵਿਖੇ ਵਿਧਾਇਕ ਦੇ…

ਪੰਜਾਬ ਵਿੱਚ ਪੰਜਾਬੀ ਹੀ ਭਵਿੱਖ ਹੋਵੇਗੀ – ਹਮੀਰ ਸਿੰਘ

-ਭਾਸ਼ਾ ਵਿਭਾਗ ਰੂਪਨਗਰ ਵੱਲੋਂ ‘ਪੰਜਾਬੀ ਭਾਸ਼ਾ ਅਤੇ ਪ੍ਰਿੰਟ ਮੀਡੀਆ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਰੂਪਨਗਰ, 6 ਨਵੰਬਰ…

ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਬਨਾਇਆ ਜਾਵੇ-ਆਈ.ਜੇ.ਯੂ

ਚੰਡੀਗੜ੍ਹ 4 ਨਵੰਬਰ (ਖ਼ਬਰ ਖਾਸ ਬਿਊਰੋ) ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ.) ਦੇ ਪ੍ਰਧਾਨ ਸ੍ਰੀ ਨਿਵਾਸ ਰੈਡੀ ਤੇ…

ਪੀਸੀਜੇਯੂ ਨੇ ਪੱਤਰਕਾਰ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਚੰਡੀਗੜ੍ਹ 14 ਅਕਤੂਬਰ (ਖ਼ਬਰ ਖਾਸ ਬਿਊਰੋ) ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਬੀਤੇ ਕੱਲ ਬਟਾਲਾ ਵਿਖੇ…

PCJU ਨੇ ਬਿੱਟੂ ਨੂੰ ਦਿੱਤਾ ਮੰਗ ਪੱਤਰ, ਕਿਹਾ ਪੱਤਰਕਾਰਾਂ ਲਈ ਰਿਆਇਤੀ ਰੇਲ ਸਫ਼ਰ ਮੁੜ ਬਹਾਲ ਕੀਤਾ ਜਾਵੇ

ਚੰਡੀਗੜ੍ਹ 2 ਅਕਤੂਬਰ ( ਖ਼ਬਰ ਖਾਸ ਬਿਊਰੋ)  ਇੰਡੀਅਨ ਜਰਨਲਿਸਟ ਯੂਨੀਅਨ ਅਤੇ ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ…

ਬਿੰਦੂ ਸਿੰਘ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ

ਜਗਤਾਰ ਸਿੱਧੂ ਤੇ ਤਰਲੋਚਨ ਸਿੰਘ ਨੂੰ ਸਰਪ੍ਰਸਤ, ਜੈ ਸਿੰਘ ਛਿੱਬਰ ਨੂੰ ਚੇਅਰਮੈਨ ਅਤੇ ਭੁਪਿੰਦਰ ਮਲਿਕ ਨੂੰ…

ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਜੈਪੂਰ ਸੈਂਟਰਲ ਜੇਲ੍ਹ ਹੋਈ

ਹਾਈਕੋਰਟ ਨੇ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ‘ਤੇ ਸੂਬਾ ਸਰਕਾਰ ਦੀ ਕੀਤੀ ਖਿਚਾਈ…

NIA ਦੀ ਛਾਪੇਮਾਰੀ ਖਿਲਾਫ਼ ਸੂਬੇ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ

ਚੰਡੀਗੜ੍ਹ, 6 ਸਤੰਬਰ (ਖ਼ਬਰ ਖਾਸ ਬਿਊਰੋ) ਮੋਦੀ ਹਕੂਮਤ ਵੱਲੋਂ ਜ਼ੁਬਾਨਬੰਦੀ ਕਰਨ ਲਈ ਐਨ.ਆਈ.ਏ. ਰਾਹੀਂ ਰਾਜਨੀਤਿਕ, ਬੁੱਧੀਜੀਵੀਆਂ,…