ਸਿੱਖ ਸੰਸਥਾਵਾਂ ਕਾਬਜ਼ ਧੜੇ ਨੇ ਤਬਾਹ ਕਰ ਕੇ ਰੱਖ ਦਿੱਤਾ -ਗਿਆਨੀ ਹਰਪ੍ਰੀਤ ਸਿੰਘ

ਜਲੰਧਰ 19 ਫਰਵਰੀ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਜਥੇਬੰਦੀ ਦੀ ਜਲੰਧਰ ਵਿੱਚ ਹੋ ਰਹੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਬਾਹਰੋਂ ਨਹੀਂ ਅੰਦਰ ਬੈਠੇ ਲੋਕਾਂ ਨੇ ਤਬਾਹ ਕੀਤਾ ਹੈ ਅਤੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਸੀ, ਜਿਸ ਦੇ ਸਿਪਾਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ।

ਅੱਜ ਇਸ ਸੰਸਥਾ ਦਾ ਪ੍ਰਧਾਨ, ਜਿਸਨੂੰ ਪੰਥ ਨੇ ਜਰਨੈਲ ਬਣਾਇਆ ਸੀ, ਕਹਿ ਰਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹੈ। ਅਜਿਹੇ ਸਿਪਾਹੀ ਦੀ ਅਗਵਾਈ ਵਿੱਚ ਘਪਲੇ ਹੋ ਰਹੇ ਹਨ ਪਰ ਉਹ ਕੁਝ ਵੀ ਨਹੀਂ ਕਰ ਪਾ ਰਿਹਾ। ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਲੋਕਾਂ ਸਾਹਮਣੇ ਆ ਕੇ, ਸ਼੍ਰੋਮਣੀ ਕਮੇਟੀ ਉੱਤੇ ਲੱਗ ਰਹੇ ਇਲਜ਼ਾਮਾਂ ਦੀ ਪੁਸ਼ਟੀ ਕਰ ਦਿੱਤੀ ਹੈ। ਉਨਾਂ ਦੇ ਅਹੁਦੇ ਦਾ ਸਤਿਕਾਰ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਨਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਂਦੀ। ਪਰ ਕਮੇਟੀ ਪ੍ਰਧਾਨ ਨੇ ਉਲਟਾ ਉਹਨਾਂ ਨੂੰ ਹੀ ਨੋਟਿਸ ਭੇਜ ਕੇ ਸਬੂਤ ਦੇਣ ਲਈ ਕਹਿ ਦਿੱਤਾ ਹੈ। ਐਸ ਜੀ ਪੀ ਸੀ ਮੁੱਖ ਸਕੱਤਰ ਤਾਂ ਇਹ ਕਹਿ ਰਿਹਾ ਹੈ ਕਿ ਹੈੱਡ ਗ੍ਰੰਥੀ ਸਾਹਿਬ ਏਜੰਸੀਆਂ ਦੇ ਕਹੇ ਤੇ ਬੋਲ ਰਹੇ ਹਨ।

ਹੋਰ ਪੜ੍ਹੋ 👉  ਗੋਲੀਆਂ ਚੱਲ ਰਹੀਆਂ,ਕਤਲ ਤੇ ਕਤਲ ਹੋ ਰਹੇ, ਕਾਨੂੰਨ ਵਿਵਸਥਾ ਕਿੱਥੇ ਹੈ?: ਪਰਗਟ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਉਠਾਏ ਜ਼ਮੀਨ ਘਪਲਿਆਂ ਬਾਰੇ ਸਫਾਈ ਦੇਣ ਦੀ ਬਜਾਏ ਕਮੇਟੀ ਵੱਲੋਂ ਮਾਫੀ ਮੰਗਣ ਲਈ ਕਿਹਾ ਜਾ ਰਿਹਾ ਹੈ ਜਦਕਿ ਉਹ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਸਾਹਮਣੇ ਸਾਰੇ ਸਬੂਤ ਰੱਖ ਚੁੱਕੇ ਹਨ। ਮੀਟਿੰਗ ਵਿੱਚ ਹੋਏ ਇਕੱਠ ਨੂੰ ਵੇਖ ਕੇ ਉਹਨਾਂ ਕਿਹਾ ਕਿ ਇਹ ਇਕੱਠ ਹੋਇਆ ਹੈ, ਪਰ ਇਕ ਧੜੇ ਵੱਲੋਂ ਆਪਣੀਆਂ ਰੈਲੀਆਂ ਵਿੱਚ ਸ਼ਰਾਬ ਦਾ ਲਾਲਚ ਦੇ ਕੇ ਇਕੱਠ ਢੋਇਆ ਜਾ ਰਿਹਾ ਹੈ। ਉਹਨਾਂ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਸਰਕਾਰ ਸੁੱਤੀ ਹੋਈ ਹੈ। ਸਰਕਾਰ ਦੇ ਆਪਣੇ ਪਾਰਟੀ ਵਰਕਰ ਵੀ ਸਰੱਖਿਅਤ ਨਹੀਂ ਹਨ।ਪੰਜਾਬ ਲਾਵਾਰਿਸ ਹੋਇਆ ਪਿਆ,ਕਾਨੂੰਨ ਅਵਸਥਾ ਬਿਲਕੁਲ ਤਹਿਸ ਨਹਿਸ ਹੋ ਰਹੀ ਹੈ।

ਅੱਜ ਦੀ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਇਕੱਠੇ ਹੋਏ ਹਾਂ। ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਪੁਨਰ ਸੁਰਜੀਤ ਹੋਇਆ ਹੈ ਪਰ ਸਿਧਾਂਤ ਤੋਂ ਭਗੌੜੇ ਲੋਕ ਅਜੇ ਵੀ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਮੀਟਿੰਗ ਵਿੱਚ ਹੋਏ ਭਾਰੀ ਇਕੱਠ ਨੂੰ ਦੇਖਦਿਆਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ 1984 ਦੇ ਘੱਲੂਘਾਰੇ ਤੋਂ ਬਾਅਦ ਸਭ ਤੋਂ ਪਹਿਲਾ ਇਕੱਠ ਦੁਆਬੇ ਦੀ ਧਰਤੀ ‘ਤੇ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤਾ ਸੀ, ਜਿਸ ਨਾਲ ਅਕਾਲੀ ਦਲ ਮਜਬੂਤ ਹੋਇਆ ਸੀ। ਅੱਜ ਦਾ ਇਕੱਠ ਉਸੇ ਤਰ੍ਹਾਂ ਹੀ ਠਾਠਾਂ ਮਾਰ ਰਿਹਾ ਹੈ, ਜੋ ਪੁਨਰ-ਸੁਰਜੀਤ ਹੋਏ ਅਕਾਲੀ ਦਲ ਨੂੰ ਮਜਬੂਤੀ ਦੇਵੇਗਾ।

ਹੋਰ ਪੜ੍ਹੋ 👉  ਪ੍ਰੀ-ਜੀ.ਐਸ.ਟੀ. ਬਕਾਇਆਂ ਦੀ ਵਸੂਲੀ ਲਈ ਪੰਜਾਬ ਸਰਕਾਰ ਨੇ 91.10 ਕਰੋੜ ਰੁਪਏ ਦੀਆਂ 136 ਜਾਇਦਾਦਾਂ ਅਟੈਚ ਕੀਤੀਆਂ: ਚੀਮਾ

 

ਇਸ ਮੀਟਿੰਗ ਨੂੰ ਸਰਵਣ ਸਿੰਘ ਫਿਲੌਰ, ਮਹਿੰਦਰ ਸਿੰਘ ਹੁਸੈਨਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਸ ਜਰਨੈਲ ਸਿੰਘ ਗੜਦੀਵਾਲ ਆਦਿ ਨੇ ਵੀ ਸੰਬੋਧਨ ਕੀਤਾ, ਇਸ ਮੌਕੇ ਤੇ ਸਰਵਣ ਸਿੰਘ ਫਿਲੌਰ ਬ੍ਰਿਜ ਭੁਪਿੰਦਰ ਸਿੰਘ ਲਾਲੀ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਹਰਜੀਤ ਕੌਰ ਤਲਵੰਡੀ ਮਨਜੀਤ ਸਿੰਘ ਦਸੂਹਾ ਰਘਬੀਰ ਸਿੰਘ ਸੁਭਾਨਪੁਰ ਜਗਜੀਤ ਸਿੰਘ ਕੋਹਲੀ ਸੁਖਵੰਤ ਸਿੰਘ ਰੌਲੀ ਅਮਰਜੀਤ ਸਿੰਘ ਕਿਸ਼ਨਪੁਰਾ ਬਲਵਿੰਦਰ ਸਿੰਘ ਢੰਡੋਵਾਲ ਸੁਖਜੀਤ ਸਿੰਘ ਜੋਹਲ ਜਰਨੈਲ ਸਿੰਘ ਗੜਦੀਵਾਲ ਅਵਤਾਰ ਸਿੰਘ ਕਲੇਰ ਲਸ਼ਕਰ ਸਿੰਘ ਰਹੀਮਪੁਰ ਸੁਰਤੇਜ ਸਿੰਘ ਬਾਸੀ ਹਰਭਜਨ ਸਿੰਘ ਹੁੰਦਲ ਬਲਵਿੰਦਰ ਸਿੰਘ ਆਲੇਵਾਲੀ ਗੁਰਨਾਮ ਸਿੰਘ ਕੰਦੋਲਾ ਲਖਵਿੰਦਰ ਸਿੰਘ ਹੋਠੀ ਨਿਰਮਲ ਸਿੰਘ ਫੌਜੀ ਚੱਕ ਖੁਰਦ ਪਰਮਿੰਦਰ ਸਿੰਘ ਚੱਕਵਾਲਾ ਜਗਜੀਤ ਸਿੰਘ ਸੰਨੀ ਬਿਲਗਾ ਦਲਵਿੰਦਰ ਸਿੰਘ ਕੁਕੂਗੀ ਹੀਰ ਕੇਵਲ ਸਿੰਘ ਕੋਟ ਬਾਦਲ ਖਾਂ ਤਰਸੇਮ ਸਿੰਘ ਲਿੱਤਰਾ ਜਗਰੂਪ ਸਿੰਘ ਚੋਹਲਾ ਸਰਪੰਚ ਮਲਕੀਤ ਸਿੰਘ ਦੌਲਤਪੁਰ ਭਗਵੰਤ ਸਿੰਘ ਫਤਿਹ ਜਲਾਲ ਮੇਜਰ ਸਿੰਘ ਹਰੀਪੁਰ ਸਸਪਾਲ ਪੰਨੂ ਚੜਤ ਸਿੰਘ ਪਰਮਿੰਦਰ ਸਿੰਘ ਦਸ਼ਮੇਸ਼ ਨਗਰ ਵਿਨੋਦ ਜੱਸਲ ਐਮਸੀ ਬਲਵੀਰ ਬਾਲੀ ਕਾਲਧਾਰਾ ਐਮਸੀ ਨੰਦ ਕਿਸ਼ੋਰ ਗਿੱਲ ਐਮਸੀ ਸੁਖਦੇਵ ਬਾਬਾ ਪ੍ਰਧਾਨ ਅਮਰ ਸਿੰਘ ਨਾਲ ਗੁਰਦੇਵ ਸਿੰਘ ਬਿੱਲੀ ਭੁੱਲਰ ਗੁਰਿੰਦਰ ਸਿੰਘ ਕਾਕਾ ਉਗੀ ਸਰਪੰਚ ਹਿੰਮਤ ਭਾਰਤਵਾਜ਼ ਪਾਂਡੂ ਸ਼ੰਕਰ ਰੁਪਿੰਦਰ ਸਿੰਘ ਰਾਣਾ ਜੀਤਾ ਮੱਲੀਆਂ ਜੀਤਾ ਬਹਾਦਰਪੁਰ ਹਰਜੋਤ ਸਿੰਘ ਫਰਵਾਲਾ ਲਵਪ੍ਰੀਤ ਉਮਰਪੁਰਾ ਜਸਵੰਤ ਸਿੰਘ ਬਾਠ ਗੁਰਿੰਦਰ ਸਿੰਘ ਭਾਟੀਆ ਗੁਰਪ੍ਰੀਤ ਸਿੰਘ ਗੋਪੀ ਤਲਵਾੜ ਸਰਪੰਚ ਗੁਰਜੀਤ ਢਿਗਾਰਾ ਸੁਲੱਖਣ ਸਿੰਘ ਨਕੋਦਰ ਇੰਦਰਪਾਲ ਸਿੰਘ ਨਕੋਦਰ ਹੈਪੀ ਉੱਪਲ ਭੂਪਾ ਸਰਪੰਚ ਜਸਵੀਰ ਸਿੰਘ ਸਰਾਏ ਖਾਂ ਸੁੱਖਾ ਜਮਸ਼ੇਰ ਸਾਭੀ ਲਿਤਰਾਂ ਕੁਲਵੰਤ ਸਿੰਘ ਬਾੜਾ ਸਿੱਧਪੁਰ ਜੱਟ ਸ਼ਾਹਕੋਟ ਮਨੂ ਚੀਮਾ ਨਾਨੂ ਜੋਸ਼ੀ ਪ੍ਰਭ ਸਿਮਰਨ ਨੂਰ ਮਹਿਲ ਆਰਾਮ ਨਾਲ ਗੇਦਰੂ ਸਰੀ ਰਾਣਾ ਕਾਂਗਣਾ ਨਵਜੋਤ ਸਿੰਘ ਦੀਪਕ ਭੱਟੀ ਅਮਿਤ ਖੋਸਲਾ, ਹਰਦੀਪ ਸਿੰਘ ਡਿੰਪੀ ਸੁਖਬੀਰ ਸਿੰਘ ਸੁੱਖਾ ਸਰਪੰਚ ਮੈਂਗੋ ਨੂਰ ਮਹਿਲ, ਸੁਖਦੇਵ ਸਿੰਘ ਫਗਵਾੜਾ,ਪਰਮਪਾਲ ਸਿੰਘ ਸਭਰਾ ਆਦਿ ਹਾਜ਼ਰ ਸਨ।

ਹੋਰ ਪੜ੍ਹੋ 👉  ਹਾਈਕੋਰਟ ਨੇ ਕਿਸਾਨ ਆਗੂਆਂ ਨੂੰ ਦਿੱਤੀ ਜਮਾਨਤ, ਕਿਸਾਨਾਂ ਦਾ ਧਰਨਾ ਜਾਰੀ

Leave a Reply

Your email address will not be published. Required fields are marked *