ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੀਤਾ ਵਿਸ਼ੇਸ਼ ਵਾਰਤਾਲਾਪ ਸਮਾਗਮ

ਚੰਡੀਗੜ੍ਹ, 8 ਮਾਰਚ 2026: ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਰਚਾਇਆ ਜਿਸ ਵਿੱਚ ਸਮਾਜਿਕ ਚੁਣੌਤੀਆਂ ਨਾਲ ਨਜਿੱਠਦਿਆਂ ਆਪੋ ਆਪਣੀ ਕਹਾਣੀ ਸੁਣਾ ਕੇ ਇੱਕ ਸਾਰਥਕ ਗੱਲ ਬਾਤ ਕੀਤੀ ਗਈ

ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਪੱਤਰਕਾਰ, ਟੈਲੀਵਿਜ਼ਨ ਐਂਕਰ, ਉੱਦਮੀ ਤੇ ਸੋਸ਼ਲ ਮੀਡੀਆ ਸ਼ਖ਼ਸੀਅਤ ਨਵਜੋਤ ਕੌਰ ਢਿੱਲੋਂ ਅਤੇ ਪ੍ਰਸਿੱਧ ਪੋਡਕਾਸਟਰ ਤੇ ਫਿੱਟਨੈੱਸ ਇਨਫਲੂਏਂਸਰ ਕੁਲਪ੍ਰੀਤ ਬਰਾੜ ਤੋਂ ਇਲਾਵਾ ਪੰਜਾਬੀ ਅਧਿਆਪਨ ਖੇਤਰ ਵਿੱਚ ਜਾਣਿਆ ਪਹਿਚਾਣਿਆ ਨਾਮ ਪ੍ਰੋ. ਜੀਤ ਦਵਿੰਦਰ ਕੌਰ, ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਅਤੇ ਨਾਮਵਰ ਪੱਤਰਕਾਰ ਤੇ ਸ਼ਾਇਰਾ ਗੁਰਨੀਤ ਕੌਰ ਨੇ ਸ਼ਿਰਕਤ ਕੀਤੀ

ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਅਜਿਹਾ ਦਿਨ ਮਨਾਉਣਾ ਤਾਂ ਹੀ ਸਾਰਥਕ ਹੋ ਸਕਦਾ ਹੈ ਜੇ ਸਮਾਜ ਵਿੱਚ ਔਰਤ ਦੇ ਯੋਗ ਰੁਤਬੇ ਨੂੰ ਲੈ ਕੇ ਕਿਤੇ ਵੀ ਕਿੰਤੂ ਪ੍ਰੰਤੂ ਨਾ ਹੋਵੇ

ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ 8 ਮਾਰਚ ਸਿਰਫ਼ ਇੱਕ ਦਿਨ ਹੀ ਨਹੀਂ ਸਗੋਂ ਸਮੁੱਚੇ ਮਹਿਲਾ ਵਰਗ ਨੂੰ ਸਤਿਕਾਰ ਦਾ ਪ੍ਰਤੀਕ ਹੈ I
ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਆਪਣੇ ਕਾਵਿਕ ਅੰਦਾਜ਼ ਵਿੱਚ ਗੁਰਨੀਤ ਕੌਰ ਨੇ ਕਿਹਾ ਕਿ ਆਸ਼ਾਵਾਦੀ ਨਜ਼ਰੀਆ ਇੱਕ ਔਰਤ ਨੂੰ ਹੋਰ ਮਜ਼ਬੂਤ ਬਨਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ

ਹੋਰ ਪੜ੍ਹੋ 👉  ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਹਿਲਾ ਦਿਵਸ ਦੀ ਭੂਮਿਕਾ ਅਤੇ ਪਿਛੋਕੜ ਦਸਦਿਆਂ ਪ੍ਰੋ. ਜੀਤ ਦਵਿੰਦਰ ਕੌਰ ਨੇ ਕਿਹਾ ਕਿ ਪ੍ਰਾਪਤੀਆਂ ਅਤੇ ਯੋਗਦਾਨ ਹੀ ਦੱਸ ਦਿੰਦਾ ਹੈ ਕਿ ਨਾਰੀ ਸ਼ਕਤੀ ਊਰਜਾਵਾਨ ਹੈ  ਪ੍ਰਿੰ. ਗੁਰਦੇਵ ਕੌਰ ਪਾਲ ਨੇ ਔਰਤਾਂ ਨੂੰ ਸਮਰਪਿਤ ਕੈਫ਼ੀ ਆਜ਼ਮੀ ਅਤੇ ਸਾਹਿਰ ਲੁਧਿਆਣਵੀ ਦੀਆਂ ਨਜ਼ਮਾਂ ਸੁਣਾਈਆਂ I
ਕਾਬਿਲੇ ਜ਼ਿਕਰ ਹੈ ਕਿ ਸਾਹਿਰ ਦਾ ਜਨਮ ਵੀ 8 ਮਾਰਚ ਨੂੰ ਹੋਇਆ ਸੀ

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਸਾਨੂੰ ਤੋੜਨ ਲਈ ਨਹੀਂ ਬਲਕਿ ਕੁਝ ਸਿਖਾਉਣ ਲਈ ਹੁੰਦੀਆਂ ਹਨ ਉਹਨਾਂ ਕਿਹਾ ਕਿ ਔਰਤ ਨੂੰ ਆਪਣੀ ਕਹਾਣੀ ਦਾ ਸੂਤਰਧਾਰ ਖੁਦ ਬਣਨਾ ਚਾਹੀਦਾ ਹੈ  ਕੁਲਪ੍ਰੀਤ ਬਰਾੜ ਨੇ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਰਿਸ਼ਤੇ ਮੁੱਕਣ ਨਾਲ ਜ਼ਿੰਦਗੀ ਨਹੀਂ ਮੁੱਕਦੀ I ਸਾਡਾ ਜੀਵਨ ਕਦੇ ਮਨ ਮਰਜ਼ੀ ਅਨੁਸਾਰ ਨਹੀਂ ਹੁੰਦਾ ਬਸ ਜਿਊਣ ਦਾ ਨਜ਼ਰੀਆ ਹੀ ਭਵਿੱਖ ਦਾ ਚਾਨਣ ਹੁੰਦਾ ਹੈ  ਸ਼ੀਨੂ ਵਾਲੀਆ ਨੇ ਇਸ ਮੌਕੇ ਇੱਕ ਹਿੰਦੀ ਕਵਿਤਾ ਸੁਣਾਈ I ਸਾਹਿਤਕਾਰ ਬਾਬੂ ਰਾਮ ਦੀਵਾਨਾ ਨੇ ਆਪਣੀਆਂ ਪੁਸਤਕਾਂ ਪੰਜਾਬੀ ਲੇਖਕ ਸਭਾ ਅਤੇ ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀਆਂ ।

ਹੋਰ ਪੜ੍ਹੋ 👉  ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੁਗਾਇਆ

ਉੱਘੀ ਰੰਗਕਰਮੀ ਸੰਗੀਤਾ ਗੁਪਤਾ ਨੇ ਕਿਹਾ ਕਿ ਕਾਮਯਾਬ ਹੋਣਾ ਤੁਹਾਨੂੰ ਨਾਕਾਰਤਮਕ ਸੋਚ ਤੋਂ ਲਾਂਭੇ ਲੈ ਜਾਂਦਾ ਹੈ I ਉਹਨਾਂ ਇਸ ਮੌਕੇ ਸੁਖਵਿੰਦਰ ਅੰਮ੍ਰਿਤ ਅਤੇ ਕਾਨਾ ਸਿੰਘ ਦੀਆਂ ਕਵਿਤਾਵਾਂ ਦਾ ਹਵਾਲਾ ਦਿੱਤਾ ।

ਮਨਜੀਤ ਕੌਰ ਮੀਤ ਨੇ ਕਿਹਾ ਕਿ ਇੱਕਲਾਪਣ ਹਰ ਵੇਲ਼ੇ ਕਮਜ਼ੋਰੀ ਨਹੀਂ ਹੁੰਦਾ ਅਤੇ ਸ਼ਕਤੀ ਨਾਲ ਹੀ ਜਗਤ ਚਲਦਾ ਹੈ I ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਸਭ ਦਾ ਧੰਨਵਾਦ ਕਰਦਿਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ I ਅੱਜ ਦੇ ਇਸ ਸਮਾਗਮ ਵਿੱਚ ਸ਼ਾਮਿਲ ਸਾਰੇ ਇਸਤਰੀ ਬੁਲਾਰਿਆਂ ਨੇ ਕਿਹਾ ਕਿ ਇਹ ਦਿਨ ਮਹਿਲਾਵਾਂ ਪ੍ਰਤੀ ਸਨਮਾਨ ਅਤੇ ਪ੍ਰਸ਼ੰਸਾ ਦਾ ਪ੍ਰਤੀਕ ਹੈ ।

ਜਿਨ੍ਹਾਂ ਸੁਹਿਰਦ ਸਰੋਤਿਆਂ ਨੇ ਇਸ ਵਿਲੱਖਣ ਸਮਾਰੋਹ ਵਿੱਚ ਆਪਣੀ ਵੱਡਮੁੱਲੀ ਹਾਜ਼ਰੀ ਦਰਜ ਕਰਵਾਈ ਉਹਨਾਂ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਬਲਕਾਰ ਸਿੱਧੂ, ਡਾ. ਗੁਰਮੇਲ ਸਿੰਘ, ਸੁਖਵਿੰਦਰ ਸਿੱਧੂ, ਰਾਜਿੰਦਰ ਕੌਰ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਸ਼ਾਇਰ ਭੱਟੀ, ਕੈਪਟਨ ਨਰਿੰਦਰ ਸਿੰਘ ਆਈ.ਏ.ਐੱਸ, ਕੰਵਲਦੀਪ ਸਿੰਘ ਆਈ.ਪੀ.ਐੱਸ, ਸੁਰਿੰਦਰ ਬਾਂਸਲ, ਨੀਲਮ ਰਾਣੀ, ਸਰਬਜੀਤ ਸਿੰਘ, ਸੰਜੀਵ ਸਿੰਘ ਸੈਣੀ, ਵਰਿੰਦਰ ਚੱਠਾ, ਸੁਰਿੰਦਰ ਕੁਮਾਰ, ਲਵਲੀਨ ਕੌਰ, ਅਜਾਇਬ ਸਿੰਘ ਔਜਲਾ, ਰਜਿੰਦਰ ਕੌਰ ਸਰਾਂ, ਸੁਖਵਿੰਦਰ ਆਹੀ, ਸੁਰਜੀਤ ਸੁਮਨ, ਰਜਿੰਦਰ ਸਿੰਘ ਧੀਮਾਨ, ਰਾਮ ਦਾਸ ਕੈਲੇ, ਵਿੰਦਰ ਮਾਝੀ, ਡਾ. ਨੀਨਾ ਸੈਣੀ, ਅਜੀਤ ਸਿੰਘ ਧਨੌਤਾ, ਪੁਸ਼ਪਿੰਦਰ ਕੌਰ, ਪੁਨੀਤ ਮਦਾਨ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ ਸਰਾਓ, ਰਾਜ ਸਮੱਧਰ, ਰਾਹੁਲ ਚੌਹਾਨ, ਪ੍ਰਭਜੋਤ ਕੌਰ ਢਿੱਲੋਂ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਰਤਨ ਬਾਬਕਵਾਲ਼ਾ, ਹਰਤੀਰਥ ਸਿੰਘ,ਬਲਦੇਵ ਸਿੰਘ ਸਪਤਰਿਸ਼ੀ, ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਿਯੰਕਾ, ਗੁਰਜੀਤ ਕੌਰ,ਜੈਸਮੀਨ ਕੌਰ, ਵਿਸ਼ੇਸ਼ ਰਾਣਾ, ਸੋਨੀਆ ਕੌਰ, ਪੱਲਵੀ ਚੌਹਾਨ, ਰੀਆ ਸ਼ਰਮਾ, ਪ੍ਰਿਅੰਕਾ, ਕ੍ਰਿਤੀਕਾ, ਰਾਜਕਰਨ, ਸਾਇਨਾ, ਅਮਰਦੀਪ ਸਿੰਘ, ਅਜੀਤਾ ਰਾਜਪੂਤ, ਸੀਮਾ ਗੁਪਤਾ, ਅਰਮਾਨ ਵਿਰਕ,ਕੰਵਲਦੀਪ ਸਿੰਘ, ਰਾਜਿੰਦਰ ਕੌਰ ਸਰਾਓ, ਹਰਜੀਤ ਸਿੰਘ, ਆਰ. ਕੇ. ਸੁਖਨ, ਗੁਰਜੰਟ ਸਿੰਘ, ਡਾ. ਅਵਤਾਰ ਸਿੰਘ ਪਤੰਗ, ਡਾ. ਮਨਪ੍ਰੀਤ ਕੌਰ, ਡਾ. ਨੀਰੂ, ਡਾ. ਐੱਸ. ਐੱਸ ਬੇਦੀ, ਹਰੀਸ਼ ਕੁਮਾਰ, ਸੁਨੀਤਾ ਰਜਨੀ, ਜਗਤਾਰ ਸਿੰਘ ਜੋਗ ਅਤੇ ਡਾ. ਸੁਰਿੰਦਰ ਸਿੰਘ ਬੇਦੀ ਦੇ ਨਾਮ ਜ਼ਿਕਰੇ ਖ਼ਾਸ ਹਨ I

ਹੋਰ ਪੜ੍ਹੋ 👉  ਬਹੁਤ ਥੋੜੇ ਅਤੇ ਬਹੁਤ ਦੇਰੀ ਨਾਲ ਐਲਾਨੇ ਗਏ - ਮਹਿਲਾਵਾਂ ਲਈ ਐਲਾਨੇ 1000 ਰੁਪਏ: ਵੜਿੰਗ

Leave a Reply

Your email address will not be published. Required fields are marked *