ਪੰਜਾਬ ਅਪਣਾਏਗਾ ਮਹਾਰਾਸ਼ਟਰ ਬਾਗਬਾਨੀ ਮਾਡਲ; ਐਫ.ਪੀ.ਓਜ਼. ਨੂੰ ਮਜ਼ਬੂਤ ਕਰਨ ਲਈ ਸਮਝੌਤਾ ਕੀਤਾ ਸਹੀਬੱਧ

ਚੰਡੀਗੜ੍ਹ, 18 ਫਰਵਰੀ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਲਗਭਗ 1300 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਬਾਗਬਾਨੀ ਖੇਤਰ ਵਿੱਚ ਵੱਡੀ ਸਕਾਰਾਤਮਕ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉੱਥੇ ਨਵੇਂ ਨਿਰਯਾਤ ਮੌਕਿਆਂ ਲਈ ਵੀ ਰਾਹ ਪੱਧਰਾ ਹੋਵੇਗਾ।

ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਸਹਿਯਾਦਰੀ ਕਿਸਾਨ ਉਤਪਾਦਕ ਕੰਪਨੀ ਲਿਮਟਿਡ ਦੇ ਆਪਣੇ ਹਾਲੀਆ ਦੌਰੇ ਦੇ ਨਤੀਜੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਮਹਾਰਾਸ਼ਟਰ ਬਾਗਬਾਨੀ ਮਾਡਲ ਦੇ ਸਫ਼ਲ ਅਭਿਆਸਾਂ ਨੂੰ ਅਪਣਾਏਗਾ ਤਾਂ ਜੋ ਸੂਬੇ ਦੇ ਕਿਸਾਨ ਸੰਗਠਿਤ ਖੇਤੀ, ਪ੍ਰੋਸੈਸਿੰਗ ਅਤੇ ਬਿਹਤਰ ਮਾਰਕੀਟ ਲਿੰਕੇਜ ਰਾਹੀਂ ਵੱਧ ਮੁਨਾਫ਼ਾ ਕਮਾ ਸਕਣ। ਉਨ੍ਹਾਂ ਦੱਸਿਆ ਕਿ ਸਿਖਲਾਈ ਅਤੇ ਸੰਸਥਾਗਤ ਸਹਾਇਤਾ ਰਾਹੀਂ ਪੰਜਾਬ ਵਿੱਚ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.) ਨੂੰ ਮਜ਼ਬੂਤ ਕਰਨ ਲਈ ਸਹਿਯਾਦਰੀ ਨਾਲ ਸਮਝੌਤਾ ’ਤੇ ਵੀ ਹਸਤਾਖਰ ਕੀਤੇ ਗਏ ਹਨ।

ਹੋਰ ਪੜ੍ਹੋ 👉  ਹੋਲਾ ਮੁਹੱਲਾ ਉਤੇ ਆਉਣ ਵਾਲੇ ਸ਼ਰਧਾਲੂ ਰਹਿਣ ਚੌਕਸ, ਲਗਾਈਆਂ ਇਹ ਪਾਬੰਦੀਆਂ ਪੜ੍ਹੋ

ਸ੍ਰੀ ਭਗਤ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਬਹੁਤ ਸਫ਼ਲ ਰਿਹਾ ਕਿਉਂਕਿ ਵਫ਼ਦ ਨੇ ਇਸ ਦੌਰਾਨ ਅਧਿਐਨ ਕੀਤਾ ਕਿ ਕਿਸਾਨ ਉਤਪਾਦਨ, ਗਰੇਡਿੰਗ, ਪੈਕੇਜਿੰਗ, ਪ੍ਰੋਸੈਸਿੰਗ ਅਤੇ ਨਿਰਯਾਤ ਨੂੰ ਬਿਹਤਰ ਬਣਾਉਣ ਲਈ ਐਫ਼ਪੀਓਜ਼ ਰਾਹੀਂ ਕਿਵੇਂ ਇਕੱਠੇ ਕੰਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਹਿਯਾਦਰੀ 30,000 ਏਕੜ ਤੋਂ ਵੱਧ ਰਕਬੇ ਵਿੱਚ ਹਜ਼ਾਰਾਂ ਕਿਸਾਨਾਂ ਨਾਲ ਕੰਮ ਕਰ ਰਿਹਾ ਹੈ ਅਤੇ 42 ਦੇਸ਼ਾਂ ਨੂੰ ਫਲ ਅਤੇ ਸਬਜ਼ੀਆਂ ਦਾ ਨਿਰਯਾਤ ਕਰ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਵਫ਼ਦ ਨੇ ਆਧੁਨਿਕ ਪੈਕਹਾਊਸਾਂ, ਪ੍ਰੋਸੈਸਿੰਗ ਯੂਨਿਟਾਂ, ਖੋਜ ਫਾਰਮਾਂ ਅਤੇ ਸਿਖਲਾਈ ਕੇਂਦਰਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ ਅਤੇ ਮਾਹਰਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਮਹਾਂਰਾਸ਼ਟਰ ਵਾਂਗ ਵਿਗਿਆਨਕ ਫਸਲ ਯੋਜਨਾਬੰਦੀ, ਬਿਹਤਰ ਗੁਣਵੱਤਾ ਨਿਯੰਤਰਣ ਅਤੇ ਮਜ਼ਬੂਤ ਬਾਜ਼ਾਰ ਸੰਪਰਕਾਂ ਤੋਂ ਲਾਭ ਲੈ ਸਕਦੇ ਹਨ।

ਹੋਰ ਪੜ੍ਹੋ 👉  ਗੋਲੀਆਂ ਚੱਲ ਰਹੀਆਂ,ਕਤਲ ਤੇ ਕਤਲ ਹੋ ਰਹੇ, ਕਾਨੂੰਨ ਵਿਵਸਥਾ ਕਿੱਥੇ ਹੈ?: ਪਰਗਟ ਸਿੰਘ

ਸਮਝੌਤੇ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਵਿੱਚ ਮਜ਼ਬੂਤ ਕਿਸਾਨ ਸਮੂਹ ਬਣਾਉਣ, ਸਿਖਲਾਈ, ਤਕਨਾਲੋਜੀ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਕਿਸਾਨ ਸਮੂਹਿਕ ਤੌਰ ’ਤੇ ਕੰਮ ਕਰਕੇ ਲਾਭ ਲੈ ਸਕਣ ਅਤੇ ਆਪਣੇ ਉਤਪਾਦਨ ਦੀਆਂ ਬਿਹਤਰ ਕੀਮਤਾਂ ਪ੍ਰਾਪਤ ਕਰ ਸਕਣ।

ਸ੍ਰੀ ਭਗਤ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਖੇਤਰ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਫਸਲਾਂ ਦੇ ਮੁੱਲ ਵਿੱਚ ਵਾਧਾ ਕਰਨ ਅਤੇ ਕਿਸਾਨਾਂ ਲਈ ਟਿਕਾਊ ਆਮਦਨ ਦੇ ਮੌਕੇ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਵਿੱਚ ਇੱਕ ਮੋਹਰੀ ਬਾਗਬਾਨੀ ਹੱਬ ਵਜੋਂ ਉਭਰਨ ਲਈ ਸਮਰੱਥ ਹੈ।

ਹੋਰ ਪੜ੍ਹੋ 👉  ਹਾਈਕੋਰਟ ਨੇ ਕਿਸਾਨ ਆਗੂਆਂ ਨੂੰ ਦਿੱਤੀ ਜਮਾਨਤ, ਕਿਸਾਨਾਂ ਦਾ ਧਰਨਾ ਜਾਰੀ

ਇਸ ਮੌਕੇ ਕਮਿਸ਼ਨਰ (ਖੇਤੀਬਾੜੀ) ਬਬੀਤਾ ਕਲੇਰ, ਡਾਇਰੈਕਟਰ ਬਾਗਬਾਨੀ ਸ਼ੈਲੇਂਦਰ ਕੌਰ, ਡਿਪਟੀ ਡਾਇਰੈਕਟਰ (ਬਾਗਬਾਨੀ) ਹਰਪ੍ਰੀਤ ਸਿੰਘ ਸੇਠੀ, ਸਹਾਇਕ ਡਾਇਰੈਕਟਰ (ਬਾਗਬਾਨੀ) ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ (ਬਾਗਬਾਨੀ) ਬਲਵਿੰਦਰਜੀਤ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *