Punjab ਮੰਤਰੀ ਮੰਡਲ ਦੀ ਮੀਟਿੰਗ 9 ਮਈ ਨੂੰ

ਚੰਡੀਗੜ੍ਹ 8 ਮਈ (ਖਬਰ ਖਾਸ ਬਿਊਰੋ)

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਭਲਕੇ 9 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਹੋਵੇਗੀ। ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਮਾਹੌਲ ਬਾਰੇ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ।। ਹਰਿਆਣਾ ਨਾਲ ਪਾਣੀਆਂ ਦਾ ਜੋ ਵਿਵਾਦ ਚੱਲਦਾ ਹੈ ਉਸ ਬਾਰੇ ਵੀ ਮੀਟਿੰਗ ਵਿੱਚ ਏਜੰਡਾ ਰੱਖਿਆ ਜਾ ਸਕਦਾ ਹੈ।

ਕੁਝ ਵਿਭਾਗਾਂ ਵਿੱਚ ਭਰਤੀ ਕਰਨ ਬਾਰੇ ਵੀ ਮੰਤਰੀ ਮੰਡਲ ਵਿੱਚ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਦੀ ਬਜਟ  ਵਿੱਚ ਜੋ ਸਰਕਾਰ ਨੇ ਐਲਾਨ ਕੀਤੇ ਸਨ ਉਹਨਾਂ ਨੂੰ ਲਾਗੂ ਕਿਵੇਂ ਕਰਨਾ ਹੈ ਉਹ ਵੀ ਮੀਟਿੰਗ ਦਾ ਏਜੰਡਾ ਹੋ ਸਕਦਾ ਹੈ।

ਹੋਰ ਪੜ੍ਹੋ 👉  ’ਪੰਜਾਬ ਬਚਾਓ, ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ’ ਮੁਹਿੰਮ 17 ਫਰਵਰੀ ਤੋਂ ਸ਼ੁਰੂ ਕਰੇਗਾ ਅਕਾਲੀ ਦਲ

Leave a Reply

Your email address will not be published. Required fields are marked *