ਚੰਡੀਗੜ੍ਹ 21 ਮਾਰਚ ( ਖ਼ਬਰ ਖਾਸ ਬਿਊਰੋ)
ਲਗਭਗ 18 ਵਰਿਆਂ ਤੋਂ ਵੀ ਵੱਧ ਸਮੇਂ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਕੇ ਪੰਜਾਬ ਦੀ ਧਰਤੀ ਤੇ ਪਹੁੰਚ – ਸ਼ੁੱਧ ਪੰਜਾਬ- ਮੁਹਿੰਮ ਦੀ ਸ਼ੁਰੂਆਤ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਸ਼ਪਾਲ ਸਿੰਘ ਚਰੜ ਨੇ ਕਿਹਾ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨਾ, ਵਾਤਾਵਰਣ ਨੂੰ ਸਾਫ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ, ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ, ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਾਉਣਾ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਨਾ ਹੀ ਸਾਡਾ ਮੁੱਖ ਉਦੇਸ਼ ਹੈ,
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਲੋਕ ਸੇਵਾ ਵੈਲਫੇਅਰ ਸੋਸਾਇਟੀ ਦੇ ਫਾਊਂਡਰ ਰਸਪਾਲ ਸਿੰਘ ਚਰੜ ਹੋਰਾਂ ਦੱਸਿਆ ਕਿ ਉਹਨਾਂ ਦੀ ਐਨ.ਜੀ.ਓ. 2017 ਤੋਂ ਕੰਮ ਕਰ ਰਹੀ ਹੈ, ਪ੍ਰੰਤੂ ਪੰਜਾਬ ਦੇ ਲਈ -ਸ਼ੁੱਧ ਪੰਜਾਬ -ਦੇ ਨਾਮ ਤੋਂ ਇਸ ਮੁਹਿੰਮ ਦਾ ਆਗਾਜ਼ ਅੱਜ ਕੀਤਾ ਗਿਆ ਹੈ, ਅਤੇ ਇਹ ਆਉਣ ਵਾਲੇ ਕੁਝ ਦਿਨਾਂ ਵਿੱਚ ਲੋਕਾਂ ਦੇ ਘਰ ਕਰ ਜਾਵੇਗੀ , ਇਸ ਦੇ ਲਈ ਰੋਜ਼ਾਨਾ ਅਸੀਂ 4 ਤੋਂ 5 ਪਿੰਡਾਂ ਦਾ ਦੌਰਾ ਕਰਕੇ ਉਥੋਂ ਦੇ ਸੁਹਿਰਦ ਲੋਕਾਂ ਨੂੰ ਨਾਲ ਜੋੜ ਕੇ ਜਾਗਰੂਕਤਾ ਮੁਹਿੰਮ ਚਲਾ ਰਹੇ ਹਾਂ।
ਉਨਾਂ ਇਸ ਮੁਹਿੰਮ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ੁੱਧ ਖਾਣ ਵਾਲੇ ਪਦਾਰਥ ਬਣਾਉਣ ਵਾਲਿਆਂ ਦਾ ਪ੍ਰਚਾਰ ਕਰਨਾ, ਮਿਲਾਵਟੀ ਖਾਣੇ ਤੋਂ ਕਿਵੇਂ ਬਚੀਏ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ, ਪਾਣੀ ਅਤੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨਾ ਅਤੇ ਇਸੇ ਦੇ ਨਾਲ ਹੀ ਸੁਰੱਖਿਤ ਪੰਜਾਬ, ਕਾਨੂੰਨ ਵਿਵਸਥਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ, ਸੜਕ ਸੁਰੱਖਿਆ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਅਤੇ ਨਾਲ ਹੀ ਨਸ਼ਾ ਮੁਕਤੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਰ੍ਹਾਂ ਸਮਰੱਥ ਪੰਜਾਬ ਦੇ ਤਹਿਤ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ, ਛੋਟੇ ਉਦਯੋਗ ਅਤੇ ਘਰੇਲੂ ਕਾਰੋਬਾਰ ਨੂੰ ਪ੍ਰੇਰਿਤ ਕਰਨਾ, ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਦੀ ਵਰਤੋ ਅਤੇ ਔਰਤਾਂ ਲਈ ਸਵੈ ਰੁਜ਼ਗਾਰ ਦੀਆਂ ਯੋਜਨਾਵਾਂ ਚਲਾਉਣਾ ਸ਼ਾਮਿਲ ਹੈ।
ਰਸ਼ਪਾਲ ਸਿੰਘ ਚਰੜ ਹੋਰਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਚੰਗੀਆਂ ਅਤੇ ਮਾੜੀਆਂ ਸਾਰੀਆਂ ਗੱਲਾਂ ਹੁੰਦੀਆਂ ਹਨ, ਪ੍ਰੰਤੂ ਜੇਕਰ ਅਸੀਂ ਕਿਸੇ ਚੰਗੀ ਚੀਜ਼ ਦੇ ਨਾਲ ਆਪਣੇ ਪੰਜਾਬ ਨੂੰ ਹੋਰ ਵਧੇਰੇ ਚੰਗਾ ਕਰਨ ਦੇ ਲਈ ਉਸ ਮੁਹਿੰਮ ਨੂੰ ਅਪਣਾ ਲਈਏ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ, ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰੀ ਨੌਕਰੀਆਂ ਦੇਣਾ ਸਮੇਂ ਦੀਆਂ ਸਰਕਾਰਾਂ ਦੀ ਜਿੰਮੇਵਾਰੀ ਹੁੰਦੀ ਹੈ, ਪਰੰਤੂ ਸਾਨੂੰ ਵੀ ਜੋਬ ਕ੍ਰੀਏਸ਼ਨ ਦੇ ਲਈ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ , ਤਾਂ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਦੇ ਲਈ ਆਪੋ- ਆਪਣਾ ਯੋਗਦਾਨ ਹਰ ਕੋਈ ਪਾ ਸਕੇ,।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਸ਼ਪਾਲ ਸਿੰਘ ਚਰੜ ਹੋਰਾਂ ਕਿਹਾ ਕਿ ਸਥਾਨਕ ਸੰਸਥਾਵਾਂ ਅਤੇ ਲੋਕਾਂ ਦੀ ਸਾਂਝੀ ਭਾਈਵਾਲੀ ਕਿਸੇ ਵੀ ਪ੍ਰੋਜੈਕਟ ਨੂੰ ਯੋਜਨਾ ਨੂੰ ਲਾਗੂ ਕਰਨ ਦੇ ਲਈ ਬੇਹਦ ਜਰੂਰੀ ਹੁੰਦੀ ਹੈ। ਰਸ਼ਪਾਲ ਸਿੰਘ ਚਰੜ ਹੋਰਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕੰਮ ਕਰਨ ਦੀ ਸਖਤ ਲੋੜ ਹੈ, ਤਾਂ ਕਿ ਅਸੀਂ ਸਭ ਮਿਲ ਕੇ ਸਾਫ ਅਤੇ ਤੰਦਰੁਸਤ ਵਾਤਾਵਰਨ ਬਰਕਰਾਰ ਰੱਖ ਸਕੀਏ ਅਤੇ ਘੱਟ ਅਪਰਾਧ ਦਰ ਅਤੇ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ,ਰੋਜ਼ਗਾਰ ਵਿੱਚ ਵਾਧਾ ਅਤੇ ਆਰਥਿਕ ਮਜਬੂਤੀ ਨੂੰ ਪਹਿਲਾਂ ਦੇ ਮੁਕਾਬਲੇਤਨ ਹੋਰ ਚੰਗਾ ਕਰ ਸਕੀਏ, ਅਤੇ ਇਸ ਸਭ ਦੇ ਨਾਲ ਹੀ ਇੱਕ ਖੁਸ਼ਹਾਲ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ , ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਸ਼ਪਾਲ ਸਿੰਘ ਚਰੜ ਹੋਰਾਂ ਕਿਹਾ ਕਿ ਅੱਜ- ਸ਼ੁੱਧ ਪੰਜਾਬ- ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਪ੍ਰਚਾਰ ਅਤੇ ਪ੍ਰਸਾਰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਰਸ਼ਪਾਲ ਸਿੰਘ ਚਰੜ ਹੋਰਾਂ ਦੇ ਨਾਲ ਗੁਰਜੀਤ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਜੂਦ ਰਹੇ,