Jio joins hand with Elon Musk’s SpaceX ਏਅਰਟੈੱਲ ਮਗਰੋਂ ਜੀਓ ਨੇ ਐਲਨ ਮਸਕ ਦੀ ਸਪੇਸਐਕਸ ਨਾਲ ਹੱਥ ਮਿਲਾਇਆ

ਨਵੀਂ ਦਿੱਲੀ, 12 ਮਾਰਚ (ਖ਼ਬਰ ਖਾਸ ਬਿਊਰੋ)

Jio joins hand with Elon Musk’s SpaceX  ਰਿਲਾਇੰਸ ਗਰੁੱਪ ਦੀ ਡਿਜੀਟਲ ਸੇਵਾਵਾਂ ਕੰਪਨੀ ਜੀਓ ਪਲੈਟਫਾਰਮ ਲਿਮਟਿਡ ਨੇ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਦੀਆਂ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ SpaceX ਨਾਲ ਕਰਾਰ ਸਹੀਬੰਦ ਕੀਤਾ ਹੈ। ਇਹ ਕਰਾਰ ਅਜਿਹੇ ਮੌਕੇ ਸਿਰੇ ਚੜ੍ਹਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਭਾਰਤੀ ਏਅਰਟੈੱਲ ਨੇ ਸਪੇਸਐਕਸ ਨਾਲ ਮਿਲਦਾ ਜੁਲਦਾ ਕਰਾਰ ਕੀਤਾ ਹੈ।

ਰਿਲਾਇੰਸ ਜੀਓ ਦੇ ਗਰੁੱਪ ਸੀਈਓ ਮੈਥਿਊ ਓਮਨ ਨੇ ਕਿਹਾ, ‘‘ਸਟਾਰਲਿੰਕ ਨੂੰ ਭਾਰਤ ਲਿਆਉਣ ਲਈ ਸਪੇਸਐਕਸ ਨਾਲ ਸਾਡਾ ਸਹਿਯੋਗ ਸਾਡੀ ਵਚਨਬੱਧਤਾ ਨੂੰ ਮਜ਼ਬੂਤ ​​ਕਰਦਾ ਹੈ ਅਤੇ ਸਾਰਿਆਂ ਲਈ ਸਹਿਜ ਬਰਾਡਬੈਂਡ ਕੁਨੈਕਟੀਵਿਟੀ ਵੱਲ ਇੱਕ ਕਾਇਆਕਲਪ ਵਾਲੀ ਪੇਸ਼ਕਦਮੀ ਦੀ ਨਿਸ਼ਾਨਦੇਹੀ ਕਰਦਾ ਹੈ।’’

ਹੋਰ ਪੜ੍ਹੋ 👉  ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ

ਉਨ੍ਹਾਂ ਕਿਹਾ, ‘‘ਜੀਓ ਦੇ ਬਰਾਡਬੈਂਡ ਈਕੋਸਿਸਟਮ ਵਿੱਚ ਸਟਾਰਲਿੰਕ ਨੂੰ ਏਕੀਕ੍ਰਿਤ ਕਰਕੇ, ਅਸੀਂ ਆਪਣੀ ਪਹੁੰਚ ਨੂੰ ਵਧਾ ਰਹੇ ਹਾਂ ਅਤੇ ਇਸ ਏਆਈ-ਸੰਚਾਲਿਤ ਯੁੱਗ ਵਿੱਚ ਹਾਈ-ਸਪੀਡ ਬਰਾਡਬੈਂਡ ਦੀ ਭਰੋਸੇਯੋਗਤਾ ਅਤੇ ਰਸਾਈ ਨੂੰ ਵਧਾ ਰਹੇ ਹਾਂ, ਦੇਸ਼ ਭਰ ਦੇ ਭਾਈਚਾਰਿਆਂ ਅਤੇ ਕਾਰੋਬਾਰਾਂ ਨੂੰ ਸਸ਼ਕਤ ਬਣਾ ਰਹੇ ਹਾਂ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੀਓ ਆਪਣੇ ਰਿਟੇਲ ਆਊਟਲੈਟਾਂ ਦੇ ਨਾਲ-ਨਾਲ ਆਪਣੇ ਆਨਲਾਈਨ ਸਟੋਰਫਰੰਟਾਂ ਰਾਹੀਂ ਸਟਾਰਲਿੰਕ ਹੱਲ ਉਪਲਬਧ ਕਰਵਾਏਗਾ।

ਉਧਰ ਸਪੇਸਐਕਸ ਦੇ ਪ੍ਰਧਾਨ ਤੇ ਸੀਓਓ ਗੈਵਿਨ ਸ਼ਾਟਵੈਲ (Gwynne Shotwell) ਨੇ ਕਿਹਾ, ‘‘ਅਸੀਂ ਭਾਰਤ ਦੀ ਕੁਨੈਕਟੀਵਿਟੀ ਨੂੰ ਅੱਗੇ ਵਧਾਉਣ ਲਈ ਜੀਓ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ। ਅਸੀਂ ਜੀਓ ਨਾਲ ਕੰਮ ਕਰਨ ਅਤੇ ਭਾਰਤ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਦੀ ਉਮੀਦ ਕਰਦੇ ਹਾਂ ਤਾਂ ਜੋ ਸਟਾਰਲਿੰਕ ਦੀਆਂ ਹਾਈ-ਸਪੀਡ ਇੰਟਰਨੈੱਟ ਸੇਵਾਵਾਂ ਦੀ ਲੋਕਾਂ, ਸੰਗਠਨਾਂ ਅਤੇ ਕਾਰੋਬਾਰਾਂ ਤੱਕ ਰਸਾਈ ਸੰਭਵ ਹੋ ਸਕੇ।’’

ਹੋਰ ਪੜ੍ਹੋ 👉  ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ; 10 ਆਧੁਨਿਕ ਪਿਸਤੌਲ ਬਰਾਮਦ

Leave a Reply

Your email address will not be published. Required fields are marked *