ਬੇਸਹਾਰਾ ਮਰੀਜ਼ਾਂ ਦੇ ਇਲਾਜ ਤੇ ਸਾਂਭ-ਸੰਭਾਲ ਲਈ  ਡਾ. ਇੰਦਰਜੀਤ ਕੌਰ ਨੇ ਕੀਤਾ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ 

ਚੰਡੀਗੜ੍ਹ 2 ਮਾਰਚ (ਖ਼ਬਰ ਖਾਸ ਬਿਊਰੋ)
ਡਾ. ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਅਤੇ ਅਟੈਚ ਸਿਵਲ ਹਸਪਤਾਲ, ਫ਼ੇਜ਼ 6 ਮੋਹਾਲੀ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਅਤੇ ਲੋੜਵੰਦ ਮਰੀਜ਼ ਸਹਾਇਤਾ ਸੋਸਾਇਟੀ (ਰਜਿ.) ਏਮਜ਼, ਮੋਹਾਲੀ ਦੇ ਸਾਂਝੇ ਉਪਰਾਲੇ ਨਾਲ ਸਥਾਪਿਤ ਬੇਸਹਾਰਾ/ਲਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮ੍ਰਪਿਤ ਭਗਤ ਪੂਰਨ ਸਿੰਘ ਜੀ ਵਾਰਡ ਵਾਰਡ ਦਾ ਉਦਘਾਟਨ ਬੀਬੀ ਡਾ. ਇੰਦਰਜੀਤ ਕੌਰ ਜੀ (ਮੁੱਖ ਸੇਵਾਦਾਰ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ) ਵੱਲੋਂ 02 ਮਾਰਚ 2026, ਸਵੇਰੇ 11:00 ਵਜੇ ਕਮਰਾ ਨੰ. 212, ਦੂਜੀ ਮੰਜ਼ਿਲ, ਬਲਾਕ – 1, ਏਮਜ਼, ਮੋਹਾਲੀ ਵਿਖੇ ਕੀਤਾ ਗਿਆ।

ਹੋਰ ਪੜ੍ਹੋ 👉  ਅਕਾਲੀ ਦਲ ਵਿਸ਼ਵ ਪੱਧਰੀ ਹੁਨਰ ਵਿਕਾਸ ਯੂਨੀਵਰਸਿਟੀ ਸਥਾਪਿਤ ਕਰਨ ਲਈ ਵਚਨਬੱਧ: ਬਾਦਲ

ਇਸ ਮੌਕੇ ’ਤੇ ਡਾਇਰੈਕਟਰ ਪ੍ਰਿੰਸੀਪਲ ਡਾ. ਨਵਦੀਪ ਸੈਣੀ, ਮੈਡੀਕਲ ਸੁਪਰਿਟੈਂਡੈਂਟ ਡਾ. ਮਨੀਸ਼ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰਜ਼ ਡਾ. ਐੱਚ.ਐੱਸ. ਚੀਮਾ, ਡਾ. ਪ੍ਰਮਿੰਦਰਜੀਤ ਸਿੰਘ ਅਤੇ ਨਰਸਿੰਗ ਸੁਪਰਿਟੈਂਡੈਂਟ ਸੁਖਵਿੰਦਰ ਕੌਰ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਸੇਵਾਦਾਰ ਬੀਬੀ ਡਾ. ਇੰਦਰਜੀਤ ਕੌਰ ਜੀ ਦਾ ਸਵਾਗਤ ਕੀਤਾ ਗਿਆ।
ਜਪੁ ਜੀ ਸਾਹਿਬ ਦਾ ਪਾਠ ਅਤੇ ਅਰਦਾਸ ਤੋਂ ਬਾਅਦ ਬੀਬੀ ਜੀ ਨੇ ਆਏ ਹੋਏ ਸਮੂਹ ਪਤਵੰਤੇ ਸੱਜਣਾ ਨੂੰ ਭਗਤ ਪੂਰਨ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਅਤੇ ਵਾਤਾਵਰਣ, ਪਾਣੀ ਆਦਿ ਦੀ ਸੰਭਾਲ ਅਤੇ ਪਲਾਸਟਿਕ ਦੀ ਜਗ੍ਹਾ ਕੱਪੜੇ ਦੇ ਬਣੇ ਥੈਲੇ ਵਰਤਣ ਲਈ ਜਾਗਰੁਕ ਕੀਤਾ।

ਹੋਰ ਪੜ੍ਹੋ 👉  ਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਰਿਲੀਜ਼ ਸਮਾਗਮ 3 ਨੂੰ

ਬੀਬੀ ਜੀ ਵੱਲੋਂ ਏਮਜ਼ ਮੋਹਾਲੀ ਵਿੱਚ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਣ ਸੰਭਾਲ ਸੰਬੰਧੀ ਆ ਰਹੀ ਸ਼ਤਾਬਦੀ (1927-2027) ਦੇ ਸਨਮੁੱਖ ਪੌਦਾ ਲਗਾਇਆ ਗਿਆ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਅੰਮ੍ਰਿਤਸਰ ਅਤੇ ਪਲਸੌਰਾ (ਚੰਡੀਗੜ੍ਹ) ਬ੍ਰਾਂਚ ਤੋ ਗੁਲਸ਼ਨ ਰੰਜ਼ਨ (ਮੈਡੀਕਲ ਸੋਸ਼ਲ ਵਰਕਰ) ਮਹਿੰਦਰ ਸਿੰਘ (ਇੰਚਾਰਜ, ਪਲਸੌਰਾ ਬ੍ਰਾਂਚ), ਹਰੀਸ਼ ਚੰਦ ਗੁਲਾਟੀ, ਦਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਪਾਲ ਸਿੰਘ (ਮੈਡੀਕਲ ਸੋਸ਼ਲ ਵਰਕਰ) ਹਾਜ਼ਰ ਸਨ।

ਇਸ ਮੌਕੇ ਏਮਜ਼ ਮੋਹਾਲੀ ਤੋਂ ਡਾ. ਨਿਧੀ ਮਲਹੋਤਰਾ, ਡਾ. ਕਰਨਬੀਰ ਸਿੰਘ, ਡਾ. ਅਮਿਤ ਅਗਰਵਾਲ, ਡਾ. ਅਸ਼ਵਨੀ ਗੁਪਤਾ, ਡਾ. ਮਨਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਕੌਰ, ਪੌਰਵੀ ਭਾਰਦਵਾਜ ਅਤੇ ਗਗਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਅਨਿਲ ਕੁਮਾਰ ਆਦਿ ਹਾਜ਼ਰ ਸਨ।

ਹੋਰ ਪੜ੍ਹੋ 👉  ਸਰਕਾਰ ਹਰੇਕ ਪੰਜਾਬੀ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਡਾ. ਰਵਜੋਤ ਸਿੰਘ

Leave a Reply

Your email address will not be published. Required fields are marked *