CM ਦੀ ‘ਤਹਿਸੀਲਦਾਰਾਂ ਨੂੰ ਚਿਤਾਵਨੀ’, ਕਿਹਾ- ‘ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇੰਨ ਕਰਵਾਉਣਾ, ਲੋਕ ਫ਼ੈਸਲਾ ਕਰਨਗੇ’

ਚੰਡੀਗੜ੍ਹ, 4 ਮਾਰਚ (ਖ਼ਬਰ ਖਾਸ ਬਿਊਰੋ) ਪੰਜਾਬ ਦੇ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੂੰ ਔਖੇ ਹੋ ਕੇ ਦੋ ਦਿਨ ਤੋਂ ਰੋਸ ਵਜੋਂ ਹੜਤਾਲ ’ਤੇ ਗਏ ਹੋਏ ਹਨ ।‌ ਜਿਸ ਕਾਰਨ ਲੋਕਾਂ ਦੀ ਤਹਿਸੀਲਾਂ ਵਿੱਚ ਖੱਜਲ ਖ਼ੁਆਰੀ ਹੋ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਆਪਣੀ ਪੋਸਟ ਰਾਹੀਂ ਕੀਤਾ ਹੈ।

CM ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਤਹਿਸੀਲਦਾਰਾਂ ਦੀ ਆਪਣੇ  ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ’ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖ਼ਤ ਖ਼ਿਲਾਫ਼ ਹੈ..ਆਮ ਲੋਕਾਂ ਦੀ ਖ਼ੱਜਲ ਖ਼ੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਕੰਮ ਨਾ ਰੁਕਣ..ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ..ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇੰਨ ਕਰਵਾਉਣਾ ਹੈ ਇਹ ਲੋਕ ਫ਼ੈਸਲਾ ਕਰਨਗੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 3 ਮਹੀਨਿਆਂ ਤੋਂ ਘੱਟ ਸਮੇਂ ਵਿੱਚ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਰਜਿਸਟਰ ਕੀਤਾ

Leave a Reply

Your email address will not be published. Required fields are marked *