ਭਾਜਪਾ ਦੇ ਉਮੀਦਵਾਰਾਂ ਦਾ ਘਿਰਾਓ ਨਹੀਂ ਕਰਦੇ ਕਿਸਾਨ ਸਿਰਫ਼ ਸਵਾਲ ਪੁੱਛਦੇ ਹਨ – ਡੱਲੇਵਾਲ

ਚੰਡੀਗੜ 23 ਅਪ੍ਰੈਲ, (ਖ਼ਬਰ ਖਾਸ ਬਿਊਰੋ) ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਦੇ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ  ਸਬੰਧੀ  ਸਪਸ਼ਟ ਕਰਦਿਆ ਕਿਹਾ ਕਿ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਨਹੀੰ ਕੀਤਾ ਜਾ ਰਿਹਾ ਬਲਕਿ ਉਨਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ।    ਲੋਕਤੰਤਰ ਵਿਚ ਹਰੇਕ ਵਿਅਕਤੀ ਨੂੰ ਆਪਣੇ ਨੁਮਾਇੰਦਿਆਂ, ਆਗੂਆਂ ਤੋਂ ਸਵਾਲ ਪੁੱਛਣ ਦਾ ਹੱਕਹੈ।ਡੱਲੇਵਾਲ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਕਿ ਕਿਸਾਨ ਘਿਰਾਓ ਕਰ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਡੱਲੇਵਾਲ ਨੇ ਕਿਹਾ ਕਿ ਉਨਾਂ’ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਰਾਜਨੀਤਿਕ ਧਿਰਾਂ ਦੀ ਸ਼ਹਿ ‘ਤੇ ਉਹ ਸ਼ੰਭੂ ਬੈਰੀਅਰ ‘ਤੇ ਧਰਨੇ ਉਤੇ ਬੈਠੇ ਹਨ ਜਦਕਿ ਅਸਲੀਅਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਕੇ ਦਿੱਲੀ ਵਿਖੇ ਲੱਗਿਆ ਮੋਰਚਾ ਖਤਮ ਕਰਵਾਇਆ ਸੀ। ਉਨਾਂ ਕਿਹਾ ਕਿ ਅਸੀੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਮੰਗਾਂ ਨੂੰ ਲਾਗੂ ਕਰ ਦਿੰਦੀ ਤਾਂ ਕਿਸਾਨਾਂ ਨੂੰ ਮੁੜ ਦਿੱਲੀ ਵਹੀਰਾਂ ਘੱਤਣ ਦੀ ਜਰੂਰਤ ਨਾ ਪੈਦੀ। ਉਨਾਂ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ, ਭਾਰੀ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਸ਼ੂੰਭੂ ਬੈਰੀਅਰ ਤੇ ਰ ੋਕ ਦਿੱਤਾ। ਪੁਲਿਸ ਨੇ ਗੋਲੀਆਂ ਚਲਾਕੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ…

ਕਿਸਾਨਾਂ ਨੇ ਮੋਦੀ, ਸ਼ਾਹ, ਨੱਢਾ,ਜਾਖੜ ਨੂੰ ਗੱਲਬਾਤ ਦਾ ਦਿੱਤਾ ਖੁੱਲ੍ਹਾ ਸੱਦਾ

ਚੰਡੀਗੜ੍ਹ, 23 ਅਪ੍ਰੈਲ (ਖਬਰ ਖਾਸ ਬਿਊਰੋ) ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ…

ਮੁੱਖ ਸਕੱਤਰ ਨੇ ਲਿਆ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

-ਸਾਰੀਆਂ ਖਰੀਦ ਏਜੰਸੀਆਂ ਦੇ ਐਮ.ਡੀਜ਼ ਤੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਹੰਗਾਮੀ ਮੀਟਿੰਗ ਫ਼ਸਲਾਂ ਦੀ ਤੁਰੰਤ…

ਸ਼ੰਭੂ ਰੇਲਵੇ ਟਰੈਕ ਤੇ ਕਿਸਾਨਾਂ ਦਾ ਧਰਨਾ ਜਾਰੀ, 54 ਗੱਡੀਆਂ ਰੱਦ

ਅੰਬਾਲਾ, 20 ਅਪ੍ਰੈਲ (ਖ਼ਬਰ ਖਾਸ ਬਿਊਰੋ) ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ…

ਕਿੱਥੇ ਰੱਖਲਾਂ ਲੁਕੋ ਕੇ ਤੈਨੂੰ ਕਣਕੇ ਰੁੱਤ ਬੇਈਮਾਨ ਹੋ ਗਈ, ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਫੇਰਿਆ ਪਾਣੀ

 ਚੰਡੀਗੜ੍ਹ, 19 ਅਪ੍ਰੈਲ (ਖ਼ਬਰ ਖਾਸ ਬਿਊਰੋ) ਸ਼ੁੱਕਰਵਾਰ ਨੂੰ ਅਚਾਨਕ ਪਏ ਮੀਂਹ ਨਾਲ ਭਾਵੇਂ ਸ਼ਹਿਰੀਆਂ ਨੇ ਗਰਮੀ…

ਸੁਖਬੀਰ ਦੀ ਪੰਜਾਬੀਆਂ ਨੂੰ ਸਲਾਹ, ਦਿੱਲੀ ਦੀਆਂ ਪਾਰਟੀਆਂ ਨੂੰ ਨਾ ਪਾਇਓ ਵੋਟ

ਚੰਡੀਗੜ,19 ਅਪ੍ਰੈਲ (ਖ਼ਬਰ ਖਾਸ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਖਾਸਕਰਕੇ…

ਕਿਸਾਨਾਂ ਨੇ ਪੱਕੇ ਤੌਰ ਤੇ ਸ਼ੰਭੂ ਰੇਲਵੇ ਟਰੈਕ ਕੀਤਾ ਜਾਮ

ਕਿਸਾਨ ਨੌਜਵਾਨਾਂ ਨੂੰ ਰਿਹਾ ਨਾ ਕਰਨ ਦੀ ਸੂਰਤ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਰੇਲਵੇ…

ਚੱਕੇ ਜਾਮ- ਸ਼ੰਭੂ ਵਿਖੇ ਕੀਤੇ ਕਿਸਾਨਾਂ ਨੇ ਰੇਲਾਂ ਦੇ ਚੱਕੇ ਜਾਮ

ਸ਼ੰਭੂ ਰੇਲਵੇ ਸਟੇਸ਼ਨ ਤੇ ਸੰਯੁਕਤ ਕਿਸਾਨ ਮੋਰਚੇ ਨੇ ਲਾਇਆ ਪੱਕਾ ਮੋਰਚਾ   ਸ਼ੰਭੂ ਬੈਰੀਅਰ, 17 ਅਪ੍ਰੈਲ (ਖ਼ਬਰ…

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

ਲਹਿਰਾਗਾਗਾ, 16 ਅਪਰੈਲ (khabarkhass) ਨੇੜਲੇ ਪਿੰਡ ਖੋਖਰ ਕਲਾਂ ਦੇ ਕਿਸਾਨ ਹਜ਼ਾਰਾ ਸਿੰਘ ਪੁੱਤਰ ਤਾਰਾ ਸਿੰਘ ਵਲੋਂ…

ਐਮਐਲਏ ਨੇ ਮੋਰਿੰਡਾ ਦੀ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਕਰਵਾਈ ਸ਼ੁਰੂ, ਪਹਿਲੇ ਦਿਨ 3769 ਕੁਇੰਟਲ ਕਣਕ ਖਰੀਦੀ

ਮੋਰਿੰਡਾ 13 ਅਪ੍ਰੈਲ (ਖਬਰ ਖਾਸ) ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ…