BSF ਕਾਂਸਟੇਬਲ ਨੂੰ 15 ਸਾਲ ਦੀ ਸਖ਼ਤ ਕੈਦ ਅਤੇ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ 

ਫਾਜ਼ਿਲਕਾ, 18 ਫਰਵਰੀ (ਖ਼ਬਰ ਖਾਸ ਬਿਊਰੋ)
ਸ਼੍ਰੀ ਅਜੀਤ ਪਾਲ ਸਿੰਘ ਜੱਜ ਵਿਸ਼ੇਸ਼ ਅਦਾਲਤ ਦੀ ਅਦਾਲਤ ਨੇ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਦੋਸ਼ੀ ਬੀਐਸਐਫ ਦੇ ਕਾਂਸਟੇਬਲ ਨੂੰ 15 ਸਾਲਾਂ ਦੀ ਸਖ਼ਤ ਕੈਂਦ ਅਤੇ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ।

ਜਾਣਕਾਰੀ ਅਨੁਸਾਰ  21.06.2022 ਨੂੰ ਅਪਰਾਧ ਨੰਬਰ 44 ਵਾਲੇ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ ਪੁਲਿਸ ਸਟੇਸ਼ਨ ਐਨਸੀਬੀ ਚੰਡੀਗੜ੍ਹ ਵਿਖੇ ਧਾਰਾ 8, 21, 23 ਦੇ ਤਹਿਤ ਬੀਐਸਐਫ ਦੇ ਸਾਬਕਾ ਕਾਂਸਟੇਬਲ ਅਰਵਿੰਦ ਸਰੋਏ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ ਵਿਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 15 ਸਾਲ ਦੀ ਸਖ਼ਤ ਕੈਦ ਅਤੇ 4,00,000/- ਰੁਪਏ ਦਾ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ । ਜੁਰਮਾਨੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ 2 ਸਾਲ ਦੀ ਹੋਰ ਸਖ਼ਤ ਕੈਦ ਦੀ ਸਜ਼ਾ ਸੁਣਾਈ।

ਹੋਰ ਪੜ੍ਹੋ 👉  ਹਾਈ ਕੋਰਟ ਨੇ ਮਜੀਠੀਆ ਦੀ ਸੁਰੱਖਿਆ ਬਾਰੇ ਮੁਲਾਕਣ ਕਰਨ ਦੇ ਦਿੱਤੇ ਨਿਰਦੇਸ਼

ਦੱਸਣਯੋਗ ਹੈ ਕਿ 21.06.2022 ਨੂੰ ਬਾਰਡਰ ਪੋਸਟ ਜੋਧਾਵਾਲਾ ਦੇ ਖੇਤਰ ਵਿੱਚ, ਦੋਸ਼ੀ ਨੂੰ ਪਾਕਿਸਤਾਨ ਤੋਂ ਆਯਾਤ ਕੀਤੀ ਗਈ ਲਗਭਗ 4.235 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ‘ਤੇ ਐਨਡੀਪੀਐਸ ਐਕਟ ਦੀ ਧਾਰਾ 21(ਸੀ), 23(ਸੀ) ਅਤੇ 8 ਤਹਿਤ ਦੋਸ਼ ਲਗਾਇਆ ਗਿਆ ਸੀ। ਨਾਰਕੋਟਿਕ ਕੰਟਰੋਲ ਬਿਊਰੋ ਦੁਆਰਾ ਮਾਮਲੇ ਦੀ ਪੂਰੀ ਜਾਂਚ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਬੀਐਸਐਫ ਅਧਿਕਾਰੀ ਹੋਣ ਦੇ ਨਾਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਰੋਕਣ ਲਈ ਪਾਬੰਦ ਸੀ ਪਰ, ਉਸਨੇ ਘਿਨਾਉਣਾ ਅਪਰਾਧ ਕੀਤਾ ਜਦੋਂ ਉਹ ਖੁਦ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਖੁਦ ਸ਼ਾਮਲ ਹੋ ਗਿਆ ਅਤੇ ਇਸ ਲਈ, ਉਹ ਮਿਸਾਲੀ ਸਜ਼ਾ ਦਾ ਹੱਕਦਾਰ ਸੀ।

ਹੋਰ ਪੜ੍ਹੋ 👉  ਲੋਕ ਨਿਰਮਾਣ ਮੰਤਰੀ ਨੇ ਬਰਸਾਤ ਤੋਂ ਪਹਿਲਾਂ ਸ਼ੜ੍ਹਕੀ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

Leave a Reply

Your email address will not be published. Required fields are marked *