ਬਾਲ ਵਿਆਹ ਰੁਕਵਾਇਆ ਤੇ ਮੁੰਡੇ ਨੂੰ ਸਕੂਲ ਪੜ੍ਹਨ ਲਈ ਮਨਾਇਆ

ਚੰਡੀਗੜ੍ਹ, 21 ਨਵੰਬਰ (ਖ਼ਬਰ ਖਾਸ ਬਿਊਰੋ)

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲੀ ਕਿ ਰੂਪਨਗਰ ਵਿੱਚ ਇੱਕ ਪਰਿਵਾਰ ਵੱਲੋਂ ਨਾਬਾਲਿਗ ਲੜਕੇ ਦਾ ਵਿਆਹ ਕਰਵਾਇਆ ਜਾ ਰਿਹਾ ਹੈ। ਇਸ ਤੇ ਤੁਰੰਤ ਕਾਰਵਾਈ ਕਰਦਿਆਂ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਛਾਣਬੀਣ ਕਰਨ ਅਤੇ ਲੋੜੀਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਲ ਵਿਆਹ ਵਿਰੋਧੀ ਕਾਨੂੰਨ ਦੀ ਉਲੰਘਣਾ ਸਬੰਧੀ ਜਾਣਕਾਰੀ ਚਾਈਲਡਲਾਈਨ ਰਾਹੀਂ ਮਿਲੀ ਕਿ ਪਿੰਡ ਆਸਪੁਰ ਕੋਟਾਂ ਜ਼ਿਲ੍ਹਾ ਰੂਪਨਗਰ ਦੇ 17 ਸਾਲਾਂ ਦੇ ਲੜਕੇ ਦਾ ਵਿਆਹ ਕੀਤਾ ਜਾ ਰਿਹਾ ਹੈ ਜੋ ਕਿ ਨਾਬਾਲਿਗ ਹੈ। ਕੈਬਨਿਟ ਮੰਤਰੀ ਦੇ ਆਦੇਸ਼ਾਂ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਲ ਵਿਆਹ ਰੋਕੂ ਅਧਿਕਾਰੀ ਨੂੰ ਨਾਲ ਲੈ ਕੇ ਕਾਰਵਾਈ ਕੀਤੀ।

 ਡੀ.ਸੀ.ਪੀ.ਯੂ. ਅਤੇ ਡੀ.ਐਮ.ਪੀ.ਓ ਦੀ ਟੀਮ ਨੇ ਪਿੰਡ ਆਸਪੁਰ ਕੋਟਾਂ ਦੇ ਪੰਚਾਇਤ ਮੈਂਬਰਾਂ, ਵਿਆਹ ਵਾਲਾ ਲੜਕਾ ਅਤੇ ਲੜਕੀ ਦੇ ਪਰਿਵਾਰਾਂ ਅਤੇ ਪੈਲਸ ਦੇ ਮਾਲਕ ਨੂੰ ਸ਼ਾਮਲ ਕਰਦੇ ਹੋਏ ਵਿਆਹ ਦੀਆਂ ਤਿਆਰੀਆਂ ਰੋਕ ਦਿੱਤੀਆਂ। ਇਸ ਮੌਕੇ ਤੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕੀਤੇ ਗਏ। ਟੀਮ ਵੱਲੋਂ ਲੜਕੇ ਅਤੇ ਲੜਕੀ ਨੂੰ ਸਮਝਾਇਆ ਗਿਆ। ਪਰਿਵਾਰ ਨੇ ਟੀਮ ਨੂੰ ਭਰੋਸਾ ਦਿੱਤਾ ਕਿ ਬੱਚਾ ਅਗਲੇ ਦਿਨ ਤੋਂ ਸਕੂਲ ਜਾਵੇਗਾ।

ਹੋਰ ਪੜ੍ਹੋ 👉  ਇਸ਼ਤਿਹਾਰਾਂ ਵਿੱਚ ਸਰਪਲੱਸ, ਜ਼ਮੀਨ ‘ਤੇ ਬਿਜਲੀ ਗਾਇਬ: ਕੇਵਲ ਸਿੰਘ ਢਿੱਲੋਂ

ਇਸੇ ਦੌਰਾਨ ਡਾ. ਬਲਜੀਤ ਕੌਰ ਨੇ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਾਲ ਵਿਆਹ ਸਬੰਧੀ ਘਟਨਾ ਦੀ ਰਿਪੋਰਟ ਜ਼ਿਲ੍ਹਾ ਅਧਿਕਾਰੀਆਂ ਨੂੰ ਤੁਰੰਤ ਕਰਨ। ਉਨ੍ਹਾ ਨੇ ਮਾਪਿਆਂ ਨੂੰ ਇਹ ਵੀ ਕਿਹਾ ਕਿ ਬਾਲ ਵਿਆਹ ਪ੍ਰਥਾ ਸਮਾਜ ਲਈ ਸਰਾਪ ਹੈ। ਉਨ੍ਹਾਂ ਕਿਹਾ ਕਿ ਬਾਲ ਅਵਸਥਾ ਬੱਚੇ ਲਈ  ਵਿਕਾਸ ਦੀ ਉਮਰ ਹੁੰਦੀ ਹੈ ਇਸ ਲਈ ਉਹ ਆਪਣੇ ਬੱਚਿਆ ਦੇ ਬਾਲ ਵਿਆਹ ਨਾ ਕਰਨ।

ਹੋਰ ਪੜ੍ਹੋ 👉  ਜ਼ਿਲ੍ਹਾ ਰੂਪਨਗਰ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਆਗਾਜ਼: 35961 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ

Leave a Reply

Your email address will not be published. Required fields are marked *