ਸਕੂਲ ਦਾ ਛੱਜਾ ਡਿੱਗਣ ਕਾਰਨ 40 ਬੱਚੇ ਜ਼ਖ਼ਮੀ, 5 ਦੀ ਹਾਲਤ ਗੰਭੀਰ

ਬਾਰਾਬੰਕੀ (ਯੂਪੀ), 23 ਅਗਸਤ (ਖ਼ਬਰ ਖਾਸ ਬਿਊਰੋ)

ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਵਿੱਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ਵਿੱਚ ਅੱਜ ਸਵੇਰੇ ਪਹਿਲੀ ਮੰਜ਼ਿਲ ਦਾ ਛੱਜਾ ਡਿੱਗਣ ਨਾਲ ਕਰੀਬ 40 ਬੱਚੇ ਜ਼ਖ਼ਮੀ ਹੋ ਗਏ। ਪੰਜ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿੱਚ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ‘ਤੇ ਇਕੱਠੇ ਹੋ ਗਏ। ਦਬਾਅ ਕਾਰਨ ਬਾਲਕੋਨੀ ਅਚਾਨਕ ਡਿੱਗ ਗਈ। ਹਾਦਸੇ ‘ਚ 40 ਬੱਚੇ ਜ਼ਖਮੀ ਹੋਏ ਹਨ, ਸਕੂਲ ਦੀ ਮਾਨਤਾ 10ਵੀਂ ਜਮਾਤ ਤੱਕ ਹੈ ਪਰ 12ਵੀਂ ਜਮਾਤ ਤੱਕ ਚੱਲ ਰਿਹਾ ਹੈ। ਸਕੂਲ ’ਚ 400 ਦੇ ਕਰੀਬ ਬੱਚੇ ਪੜ੍ਹਦੇ ਹਨ।

ਹੋਰ ਪੜ੍ਹੋ 👉  ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,583 ਕਰੋੜ ਰੁਪਏ ਜਾਰੀ

Leave a Reply

Your email address will not be published. Required fields are marked *