ਰੂਸ ਦਾ ਸੁਪਰਸੋਨਿਕ ਲੜਾਕੂ ਜਹਾਜ਼ ਡਿੱਗਿਆ, ਯੂਕਰੇਨ ਨੇ ਫੁੰਡਣ ਦਾ ਦਾਅਵਾ ਕੀਤਾ

ਮਾਸਕੋ, 19 ਅਪ੍ਰੈਲ (ਖ਼ਬਰ ਖਾਸ ਬਿਊਰੋ)

ਰੂਸੀ ਹਵਾਈ ਫ਼ੌਜ ਨੇ ਅੱਜ ਆਪਣਾ  ਤੁਪੋਲੇਵ ਟੂ-22ਐੱਮ ਸੁਪਰਸੋਨਿਕ ਬੰਬਾਰ ਜਹਾਜ਼ ਗੁਆ ਲਿਆ। ਮਾਸਕੋ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਕਾਰਨ ਕਰਕੇ ਹੋਇਆ ਹੈ ਪਰ ਯੂਕਰੇਨ ਨੇ ਕਿਹਾ ਕਿ ਜਹਾਜ਼ ਨੂੰ ਉਸ ਨੇ ਡੇਗਿਆ ਹੈ। ਰੂਸ ਅਨੁਸਾਰ ਜਹਾਜ਼ ਲੜਾਈ ਮਿਸ਼ਨ ਤੋਂ ਵਾਪਸ ਆਉਂਦੇ ਸਮੇਂ ਦੱਖਣੀ ਰੂਸ ਦੇ ਸਤਾਵਰੋਪੋਲ ਖੇਤਰ ਵਿੱਚ ਡਿੱਗ ਗਿਆ। ਚਾਲਕ ਦਲ ਦੇ ਚਾਰ ਮੈਂਬਰ ਬਾਹਰ ਨਿਕਲ ਗਏ ਸਨ ਅਤੇ ਤਿੰਨ ਨੂੰ ਹੁਣ ਤੱਕ ਬਚਾਅ ਲਿਆ ਗਿਆ ਹੈ। ਜਹਾਜ਼ ਵਿਚ ਗੋਲਾ ਬਾਰੂਦ ਨਹੀਂ ਸੀ।

ਹੋਰ ਪੜ੍ਹੋ 👉  ਮੁੁੱਖ ਮੰਤਰੀ ਤੇ ਮੰਤਰੀ ਜਵਾਬ ਦੇਣ ਕਿ ਦਿੱਲੀ ਵਾਲੇ ਸਰਕਾਰੀ ਕੋਠੀਆਂ ਵਿਚ ਕਿਵੇਂ ਰਹਿੰਦੇ ਹਨ -ਇਯਾਲੀ

Leave a Reply

Your email address will not be published. Required fields are marked *