ਸੁਖਬੀਰ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ: ਛੋਟੇਪੁਰ

ਲਿਫ਼ਾਫ਼ਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪਾਈ ਜਾਵੇ ਠਲ! ਭਾਈ ਮਨਜੀਤ ਸਿੰਘ

ਚੰਡੀਗੜ੍ਹ, 25 ਜੁਲਾਈ (ਖ਼ਬਰ ਖਾਸ ਬਿਊਰੋ)

ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿਚ ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ  ਨੂੰ  ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕਰਨ ਦੀ ਬੇਨਤੀ ਕੀਤੀ ਹੈ। ਪੰਥਕ ਆਗੂਆਂ ਨੇ ਕਿਹਾ ਕਿ ਇਹ ਸਮੇਂ ਦੀ ਬਹੁਤ ਵੱਡੀ ਮੰਗ ਹੈ ਅਤੇ ਇਸ ਪਿੱਛੇ ਕਈ ਵੱਡੇ ਕਾਰਨ ਵੀ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂਰੀ ਤਰਾਂ ਠੱਲ ਪਾਈ ਜਾਵੇ। ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ। ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ। ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ਚ ਸ੍ਰੋਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿੱਚ ਨਹੀ ਜਾ ਸਕਦੇ ਸਨ। ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ।

ਹੋਰ ਪੜ੍ਹੋ 👉  ਸਰਕਾਰ ਦਾ ਦਾਅਵਾ,ਸਾਲ 2024 ਵਿੱਚ ਸਿੱਖਿਆ ਵਿਭਾਗ ਨੇ ਛੂਹਿਆਂ ਨਵੀਆਂ ਉਚਾਈਆਂ ਨੂੰ

ਜਥੇ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪਸਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ.। ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ।ਉਨਾਂ ਕਿਹਾ ਜਦ ਵੀ ਗੁਰੂ ਸਾਹਿਬ ਦੇ ਤਖ਼ਤ ਤੇ ਜਾਈਏ ਤਾਂ ਉੱਥੇ ਕੁੱਝ ਲਕੋਣਾ ਨਹੀ ਚਾਹੀਦਾ ਤੇ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਅੱਗੇ ਜ਼ਰੂਰ ਰੱਖਣਾ ਚਾਹੀਦਾ ਹੈ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜ਼ੋਰ ਦੇ ਕੇ ਸਨਿਮਰ ਬੇਨਤੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਮੁਆਫੀਨਾਮਾ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ।

ਸੁਖਬੀਰ ਸਿੰਘ ਬਾਦਲ ਦਾ ਸਪਸਟੀਕਰਨ ਹੋਰਨਾਂ ਕੋਤਾਹੀਆਂ ਦੇ ਨਾਲ-ਨਾਲ ਉਸੇ ਡੇਰੇ ਦੀ ਮੁਆਫੀ ਨਾਲ ਵੀ ਸਬੰਧਤ ਹੈ ਤੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਹੋਵੇ ਇਹ ਜਨਤਕ ਹੋਣਾ ਬਹੁੱਤ ਜ਼ਰੂਰੀ ਹੈ। ਜਥੇਦਾਰ ਸੁੱਚਾ ਸ਼ਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ਵਿਚ ਅੱਜ ਵੀ ਵੱਡਾ ਰੋਸ ਹੈ। ਸਪੱਸਟੀਕਰਨ ਦੇਣ ਗਏ ਨਿਮਾਣੇ ਸਿੱਖ ਦੀ ਹੈਸੀਅਤ ਨਹੀ ਪ੍ਰਧਾਨ ਦੀ ਹੈਸੀਅਤ ਵਿੱਚ ਗਏ ਹਨ ਤੇ ਐਸਜੀਪੀਸੀ ਪ੍ਰਧਾਨ ਦਾ ਨਾਲ ਖੜਨਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਇੱਥੇ ਵੀ ਬੰਦ ਕਮਰਾ ਮੀਟਿੰਗ ਦੀ ਚਰਚਾ ਹੈ ਜਿਸ ਨਾਲ ਸਿੱਖ ਸੰਗਤਾਂ ਵਿੱਚ ਰੋਸ ਵੱਧ ਰਿਹਾ ਹੈ।

ਹੋਰ ਪੜ੍ਹੋ 👉  ਜਲੰਧਰ 'ਚ ਬਣੇਗਾ ਆਪ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ,

 

Leave a Reply

Your email address will not be published. Required fields are marked *