ਆਬਾਦੀ ਅਨੁਸਾਰ ਦਿੱਤਾ ਜਾਵੇ ਰਾਖਵਾਂਕਰਨ ਦਾ ਲਾਭ

ਚੰਡੀਗੜ੍ਹ 29 ਜੂਨ,( ਖ਼ਬਰ ਖਾਸ ਬਿਊਰੋ)

ਐੱਸ.ਸੀ, ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਆਬਾਦੀ ਦੇ ਅਨੁਪਾਤ ਅਨੁਸਾਰ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਅਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਕਿਹਾ ਕਿ ਸੂਬੇ ਵਿਚ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਵਿਚ ਇਜ਼ਾਫਾ ਹੋਇਆ ਹੈ, ਇਸ ਲਈ ਪੰਜਾਬ ਸਰਕਾਰ  ਆਬਾਦੀ ਦੇ ਅਨੁਸਾਰ ਰਾਖਵਾਂਕਰਨ ਨੀਤੀ ਲਾਗੂ ਕੀਤੀ ਜਾਵੇ। 

ਮੁਲਾਜ਼ਮ ਆਗੂਆਂ ਨੇ ਕਿਹਾ ਕਿ 2011 ਦੀ ਮਰਦਸ਼ੁਮਾਰੀ ਅਨੁਸਾਰ ਪੰਜਾਬ ’ਚ ਅਨੁਸੂਚਿਤ ਜਾਤੀ ਵਰਗ ਦੀ ਜਨਸੰਖਿਆ 31.94 ਫ਼ੀਸਦੀ ਦਰਜ਼ ਕੀਤੀ ਗਈ ਸੀ।ਜਿਸ ਅਨੁਸਾਰ ਸਿਆਸੀ ਰਾਖਵਾਂਕਰਨ ਦੇ ਤਹਿਤ ਪੰਜਾਬ ਵਿਧਾਨ ਸਭਾ ਦੀਆਂ ਰਿਜ਼ਰਵ ਸੀਟਾਂ ਦੀ 29 ਤੋਂ ਵਧਾਕੇ 34 ਕਰ ਦਿੱਤੀ ਗਈ ਹੈ, ਪਰ ਸਰਕਾਰੀ ਅਦਾਰਿਆਂ, ਸਰਕਾਰੀ ਸਹਾਇਤਾ ਪ੍ਰਾਪਤ ਅਦਾਰਿਆਂ ’ਚ ਰਾਖਵਾਂਕਰਨ ਦਾ ਕੋਟਾ ਵਧਾਇਆ ਨਹੀ ਗਿਆ। ਆਗੂਆਂ ਨੇ ਆਬਾਦੀ ਦੇ ਵਾਧੇ ਅਨੁਸਾਰ ਸਰਕਾਰੀ ਨੌਕਰੀਆਂ ਅਤੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਅਦਾਰਿਆਂ ’ਚ ਰਿਜ਼ਰਵੇਸ਼ਨ ’ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਬੀ ਸੀ ਵਰਗ ਲਈ ਮੰਡਲ ਕਮਿਸ਼ਨ ਰਿਪੋਰਟ ਨੂੰ ਪੰਜਾਬ ’ਚ ਲਾਗੂ ਕਰਨ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ, ਦਾਖਲਿਆਂ ਚ 27ਫ਼ੀਸਦੀ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

 

Leave a Reply

Your email address will not be published. Required fields are marked *