ਹੈਲੋ, ਮੈਂ ਚਾਚੇ ਤੇ ਭੈਣ ਦਾ ਕਤਲ ਕਰ ਦਿੱਤਾ, ਦੋਸ਼ੀ ਨੇ ਪੁਲਿਸ ਨੂੰ ਕੀਤਾ ਫੋਨ

ਨਾਜ਼ਾਇਜ ਸਬੰਧਾਂ ਕਾਰਨ ਚਾਚੇ ਤੇ ਭੈਣ ਦਾ ਕੀਤਾ ਕਤਲ

ਨਵੀਂ ਦਿੱਲੀ, 17 ਅਪ੍ਰੈਲ (ਖ਼ਬਰ ਖਾਸ ਬਿਊਰੋ)

ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਇਕ ਵਿਅਕਤੀ ਨੇ ਆਪਣੀ ਭੈਣ ਅਤੇ ਚਾਚਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋ ਜਣਿਆਂ ਦੀ ਜਿੰਦਗੀ ਖ਼ਤਮ ਕਰਨ ਤੋਂ ਬਾਅਦ ਦੋਸ਼ੀ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਵਾਰਦਾਤ ਦੀ ਕਹਾਣੀ ਸੁਣਾਈ। ਇਹ ਘਟਨਾ ਨਵੀਂ ਦਿੱਲੀ ਦੇ ਥਾਣਾ ਭਜਨਪੁਰਾ ਅਧੀਨ ਵਾਪਰੀ।

ਜਾਣਕਾਰੀ ਅਨੁਸਾਰ ਦਾਨਿਸ਼ ਨੂੰ ਆਪਣੀ ਭੈਣ ਦੇ ਨਾਜਾਇਜ਼ ਸਬੰਧਾਂ  ਤੇ ਸ਼ੱਕ ਸੀ ਤਾੰ ਉਸਨੇ ਬੀਤੇ ਕੱਲ੍ਹ ਆਪਣੇ ਪਿਤਾ ਨਾਲ ਮਿਲਕੇ ਆਪਣੀ ਭੈਣ ਅਤੇ ਚਾਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਨੇ ਖੁਦ ਕਤਲ ਬਾਰੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ।ਭਜਨਪੁਰਾ ਥਾਣਾ ਪੁਲਿਸ ਨੇ ਮੌਕੇ ਉਤੇ ਪਹੁੰਚਕੇ 20 ਸਾਲਾ ਕੁਦੁਸ਼ ਅਤੇ 46 ਸਾਲਾ ਮੁਹੰਮਦ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਅਨੁਸਾਰ 35 ਸਾਲਾ ਦਾਨਿਸ਼ ਪਰਿਵਾਰ ਨਾਲ ਕੈਲਾਸ਼ ਨਗਰ ਰਹਿੰਦਾ ਸੀ ਅਤੇ ਫਲ ਵੇਚਣ ਦਾ ਕੰਮ ਕਰਦਾ ਸੀ। ਉਸਦਾ ਪਰਿਵਾਰ ਮੂਲ ਰੂਪ ਵਿੱਚ ਉਪਰੀ ਕੋਟ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।ਪੁਲਿਸ ਅਨੁਸਾਰ ਇਕ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਚਾਚੇ ਅਤੇ ਭੈਣ ਦਾ ਕਤਲ ਕਰ ਦਿੱਤਾ ਹੈ। ਕੁਦੁਸ਼ ਅਤੇ ਸ਼ਾਹਿਦ ਨੇ ਫਲ ਕੱਟਣ ਵਾਲੇ ਚਾਕੂ ਨਾਲ ਅਪਣੇ ਚਾਚੇ ਦਾ ਗਲ ਕੱਟ ਦਿੱਤਾ। ਇਸ ਦੌਰਾਨ ਉਸਦੀ ਭੈਣ ਉਸਨੂੰ ਬਚਾਉਣ ਆਈ ਤਾਂ ਮੁਲਜਮਾਂ ਨੇ ਉਸ ਦੇ ਹੱਥ ਪੈਣ ਬੰਨ੍ਹ ਦਿੱਤੇ। ਲੜਕੀ ਰੌਲਾ ਪਾਉਣ ਲੱਗੀ ਤਾਂ ਉਨ੍ਹਾਂ ਉਸਦਾ ਵੀ ਗਲ ਵਢ ਦਿੱਤਾ। ਇਸ ਤੋਂ ਬਾਅਦ ਪਿਤਾ ਅਤੇ ਪੁੱਤ ਨੇ ਪੁਲਿਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਮੁਲਜਮਾਂ ਨੇ ਦੋਵਾਂ ਦਾ ਕਤਲ ਇਸ ਕਰਕੇ ਕੀਤਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਮ੍ਰਿਤਕਾਂ ‘ਚ ਨਜਾਇਜ਼ ਸੰਬੰਧ ਸਨ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *