ਬਰਾੜ ਨੇ ਸੁਖਬੀਰ ਨੂੰ ਕਿਉਂ ਕਿਹਾ ਕਿ ਪਰਮਾਤਮਾ ਸਾਥੋਂ ਰੁੱਸ ਗਿਆ, ਪੜੋ

ਚਰਨਜੀਤ ਬਰਾੜ ਨੇ ਸੁਖਬੀਰ  ਬਾਦਲ ਨੂੰ ਲਿਖਿਆ ਖੁੱਲਾ ਪੱਤਰ

ਚੰਡੀਗੜ, 13 ਜੂੂਨ (ਖ਼ਬਰ ਖਾਸ ਬਿਊਰੋ) 

ਸ੍ਰੋਮਣੀ ਅਕਾਲੀ ਦਲ ਵਿਚ ਸਭ ਅੱਛਾ ਨਹੀਂ ਹੈ। ਲੋਕ ਸਭਾ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਬਾਅਦ ਪਾਰਟੀ ਆਗੂਆਂ ਨੂੰ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਹੈ। ਅਕਸਰ ਸੁਖਬੀਰ ਬਾਦਲ ਦੇ ਨਾਲ ਰਹਿਣ ਵਾਲੇ ਉਨਾਂ ਦੇ ਸਿਆਸੀ ਸਕੱਤਰ ਤੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੂੰ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਚਿੱਠੀ ਲਿਖਣੀ ਪੈ ਰਹੀ ਹੈ, ਉਹ ਵੀ ਖੁੱਲੀ ਚਿੱਠੀ। ਬਰਾੜ ਨੇ ਅੱਜ ਸੋਸ਼ਲ ਮੀਡੀਆ ਉਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜੀ ਚਿੱਠੀ ਜਨਤਕ ਕਰ ਦਿੱਤੀ ਹੈ।

ਦਿੱਤਾ ਇਹ ਸੁਝਾਅ–

ਬਰਾੜ ਨੇ ਖੁੱਲੀ ਚਿੱਠੀ ਵਿਚ ਲਿਖਿਆ ਕਿ “ਮੈ ਇਲੈਕਸਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲਕੇ ਬੇਨਤੀ ਕਰਨਾਂ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀ ਸੁਝਾਅ ਦੇਣੇ ਪੈ ਰਹੇ ਹਨ।ਜੋ ਮੈਂ ਲਿਖ ਰਿਹਾਂ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ । ਬੇਨਤੀ ਇਹ ਹੈ ਕਿ ਤੁਸੀ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦਿਉ। ” ਬਰਾੜ ਨੇ ਬਾਦਲ ਨੂੰ ਪ੍ਰਧਾਨ  ਬਣੇ ਰਹਿਣ ਦਾ ਸੁਝਾਅ ਦਿੰਦੇ ਹੋਏ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੁੰਦੜ ਨੂੰ ਕਨਵੀਨਰ,ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੀਬਾ ਹਰਸਿਮਰਤ ਕੌਰ ਬਾਦਲ,ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ,ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ,ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ, ਐਨ ਕੇ ਸ਼ਰਮਾ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਖੁਦ ਨੂੰ  ਮੈਂਬਰ ਸਕੱਤਰ ਬਿਨਾਂ ਵੋਟ ਦੇ ਅਧਿਕਾਰ ਤੋਂ ਬਣਾਉਣ ਦਾ ਸੁਝਾਅ ਦਿੱਤਾ ਹੈ। ਉਨਾਂ ਕਿਹਾ ਕਿ ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਬਰ ਹੋਰ ਕੋਈ ਵੀ ਹੋ ਸਕਦੇ ਹਨ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਇਹ ਵੀ ਪੜੋ

ਉਨਾਂ  ਚਿੱਠੀ ਵਿਚ ਲਿਖਿਆ ਕਿ ਇਹ ਐਲਾਨ ਕਰੋ ਕਿ ਇਹ ਪ੍ਰਜੀਡੀਅਮ 14 ਦਿਸੰਬਰ 2024 ਤੱਕ ਹੈ ਜਦੋਂ ਤੱਕ ਨਵੀਂ ਭਰਤੀ ਹੋਕੇ ਨਵੇ ਡੈਲੀਗੇਟਾਂ ਰਾਹੀ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ। ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇ ਜਿਸ ਵਿੱਚ ਆਉਣ ਵਾਲੇ ਬਾਈ ਇਲੈਕਸਨ ਲੜਨਾ, ਐਸਜੀਪੀਸੀ ਦੀਆਂ ਵੋਟਾਂ ਬਣਾਉਣਾਂ ਤੇ ਜੇਕਰ ਜਨਰਲ ਇਲੈਕਸਨ ਆਉਦੀ ਹੈ ਅਤੇ ਉਹ ਲੜਾਉਣੀ, ਜੇਕਰ ਜਨਰਲ ਚੋਣਾਂ ਨਹੀ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਕਿਹਾ ਇਸ ਕਰਕੇ ਰੁੱਸਿਆ ਪਰਮਾਤਮਾ

ਉਨਾਂ ਕਿਹਾ ਕਿ ਪਾਰਟੀ ਦੇ ਸਥਾਪਨਾ ਦਿਵਸ ਮੌਕੇ 14 ਦਿਸੰਬਰ ਨੂੰ  ਸ੍ਰੀ ਗੁਰੂ ਗਰੰਥ ਸਾਹਿਬ ਦੇ ਸਨਮੁਖ ਹੋ ਕੇ ਮਾਫ਼ੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜੁਬਾਨੀ  ਤੇ ਲਿਖਤੀ  ਬੇਨਤੀ ਕੀਤੀ ਸੀ ਕਿ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗ ਲਈ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਜ਼ਾ ਲਾਵੇ ਉਹ ਇਕ ਨਿਮਾਣੇ ਸਿੱਖ ਤਰਾਂ ਭੁਗਤ  ਲਈਏ ਪ੍ਰਮਾਤਮਾ ਭਲੀ ਕਰੇਗਾ।
ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰਾਂ ਇਹ ਸਲਾਹ ਵੀ ਉਸ ਸਮੇਂ ਨਹੀ ਮੰਨੀ ਗਈ।

ਪ੍ਰਧਾਨ ਜੀ੍!  ਹੁਣ ਗੱਲ ਉੱਥੇ ਹੀ ਖੜੀ ਹੈ। ਸਾਡੇ ਨਾਲ ਪ੍ਰਮਾਤਮਾ ਰੁਸਿਆ ਹੈ ਤਾਂ ਹੀ ਇੰਨਾਂ ਮਾੜਾ ਹਾਲ ਹੋ ਰਿਹਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਕਿਉਂ ਜਿੱਤੇ ਕਿਉਂਕਿ ਉਹ ਮਿਹਨਤ ਕਰਨ ਦੇ ਨਾਲ ਨਾਲ ਡੇਰਾ ਮੁਖੀ ਨੂੰ ਮਾਫ਼ੀ ਕਰਵਾਉਣ ਵਾਲਿਆ ਚ  ਭਾਗੀਦਾਰ ਨਹੀਂ ਸਨ। ਯਾਨੀ ਬਰਾੜ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫ਼ੀਨਾਮਾ ਦੇਣ ਕਾਰਨ ਪਰਮਾਤਮਾ ਅਕਾਲੀ ਦਲ ਨੂੰ ਸਜ਼ਾ ਦੇ ਰਿਹਾ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਏਦਾਂ ਵੀ ਕਰ ਸਕਦੇ ਹੋ

ਬਰਾੜ ਨੇ ਕਿਹਾ ਕਿ ਜੇਕਰ ਪੰਚ ਪ੍ਰਧਾਨੀ ਨਹੀ ਬਣਾਉਣੀ  ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਜ਼ਰੂਰ ਮੰਗ ਲਈ ਜਾਵੇ  ਜੀ। ਇਸ ਤਰਾਂ ਪਾਰਟੀ ਇੱਕ ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾਂ ਚੱਲ ਕੇ ਦੇਖ ਲਓ।  ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿਲ ਇਨਸਾਨ, ਅਫਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਤੁਸੀਂ ਚੱਲ ਕੇ ਦੇਖ ਲਿਆ ਹੈ। ਉੱਥੇ ਹੁੱਣ ਇੱਕ ਮਹੀਨਾਂ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਨਹੀਂ।ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਾਹਿਤ ਮੁਆਫੀ ਚਾਹੁੰਦਾਂ ਹਾਂ ਜੀ।🙏

ਆਪਜੀ ਦਾ ਨਿਮਾਣਾ ਸੇਵਾਦਾਰ।

ਚਰਨਜੀਤ ਸਿੰਘ ਬਰਾੜ
ਸਿਆਸੀ ਸਕੱਤਰ ਤੇ ਬੁਲਾਰਾ
ਮੁੱਖ ਸੇਵਾਦਾਰ ਹਲਕਾ ਰਾਜਪੁੱਰਾ।

ਉਤਾਰਾ:- ਸਮੂੰਹ ਕੋਰ ਕਮੇਟੀ ਮੈਬਰਾਂਨ।

Leave a Reply

Your email address will not be published. Required fields are marked *