ਅਰਮਾਨ ਜੋਤ ਬਰਾੜ ਬਣੇ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ

ਸ੍ਰੀ ਮੁਕਤਸਰ ਸਾਹਿਬ 24  ਅਕਤੂਬਰ (ਖ਼ਬਰ ਖਾਸ ਬਿਊਰੋ)

ਭਾਰਤੀ ਜਨਤਾ ਯੁਵਾ ਮੋਰਚਾ (BJYM) ਵਿੱਚ ਪੰਜਾਬ ਦੇ ਨੌਜਵਾਨ ਆਗੂ ਅਰਮਾਨ ਜੋਤ ਬਰਾੜ ਨੂੰ ਰਾਸ਼ਟਰੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਰਮਾਨ ਜੋਤ ਬਰਾੜ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਸੰਗਠਨ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।

ਅਰਮਾਨ ਜੋਤ ਬਰਾੜ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਰਾਹੀਂ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਦੌਰਾਨ ਉਨ੍ਹਾਂ ਨੇ ਸੂਬਾ ਜੁਆਇੰਟ ਸਕੱਤਰ ਸਮੇਤ ਸੰਗਠਨ ਦੀਆਂ ਹੋਰ ਜ਼ਿੰਮੇਵਾਰੀਆਂ ਸੰਭਾਲੀਆਂ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਯੁਵਾ ਸੰਗਠਨ ਵਿੱਚ ਅੱਗੇ ਵਧਦਿਆਂ ਉਨ੍ਹਾਂ ਨੇ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਵਜੋਂ ਵੀ ਕੰਮ ਕੀਤਾ। ਹੁਣ ਉਨ੍ਹਾਂ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਵਿੱਚ ਰਾਸ਼ਟਰੀ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਹੋਰ ਪੜ੍ਹੋ 👉  ਹੀਰੋ ਮੇਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦਾ ਰੂਪਨਗਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਵਿਦਿਆਰਥੀ ਰਾਜਨੀਤੀ ਤੋਂ ਰਾਸ਼ਟਰੀ ਸੰਗਠਨ ਤੱਕ ਦਾ ਸਫ਼ਰ

ਸ੍ਰੀ ਮੁਕਤਸਰ ਸਾਹਿਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਰਾਸ਼ਟਰੀ ਪੱਧਰ ‘ਤੇ ਸੰਗਠਨਾਤਮਕ ਜ਼ਿੰਮੇਵਾਰੀ ਤੱਕ ਪਹੁੰਚਣਾ ਅਰਮਾਨ ਜੋਤ ਬਰਾੜ ਦੇ ਸਿਆਸੀ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਹੈ। ਵਿਦਿਆਰਥੀ ਰਾਜਨੀਤੀ ਦੇ ਤਜਰਬੇ ਅਤੇ ਯੁਵਾ ਮੋਰਚਾ ਵਿੱਚ ਨਿਭਾਈਆਂ ਜ਼ਿੰਮੇਵਾਰੀਆਂ ਤੋਂ ਬਾਅਦ ਰਾਸ਼ਟਰੀ ਸਕੱਤਰ ਦੇ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਦੇ ਸੰਗਠਨਾਤਮਕ ਸਫ਼ਰ ਵਿੱਚ ਇੱਕ ਨਵਾਂ ਅਧਿਆਏ ਜੋੜਦੀ ਹੈ।

ਰਾਜਨੀਤੀ ਦੇ ਨਾਲ-ਨਾਲ ਅਰਮਾਨ ਜੋਤ ਬਰਾੜ ਕਾਨੂੰਨ ਦੇ ਖੇਤਰ ਵਿੱਚ ਵੀ ਸਰਗਰਮ ਹਨ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਜੁੜੇ ਰਹੇ ਹਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਹੋਰ ਪੜ੍ਹੋ 👉  ਨਸ਼ੇ ਦੇ ਮਾਮਲੇ ਸੀਬੀਆਈ ਨੂੰ ਸੌਂਪਣ ਤੋਂ ਕਿਉਂ ਡਰਦੇ ਨੇ ਮੁੱਖ ਮੰਤਰੀ : ਅਸ਼ਵਨੀ ਸ਼ਰਮਾ

ਪਰਿਵਾਰ ਦੀ ਵੀ ਪੇਂਡੂ ਲੀਡਰਸ਼ਿਪ ਵਿੱਚ ਪਛਾਣ

ਅਰਮਾਨ ਜੋਤ ਬਰਾੜ ਦੇ ਪਰਿਵਾਰ ਦੀ ਪੇਂਡੂ ਰਾਜਨੀਤੀ ਅਤੇ ਜਨਸੇਵਾ ਵਿੱਚ ਲੰਬੇ ਸਮੇਂ ਤੋਂ ਸਰਗਰਮ ਭੂਮਿਕਾ ਰਹੀ ਹੈ। ਉਨ੍ਹਾਂ ਦੇ ਪਿਤਾ ਪਿਛਲੇ ਲਗਭਗ 30 ਸਾਲਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਸਰਪੰਚ ਚੁਣੇ ਜਾਂਦੇ ਰਹੇ ਹਨ ਅਤੇ ਪਿੰਡ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਹਨ। ਪੇਂਡੂ ਪਿਛੋਕੜ ਨਾਲ ਜੁੜਾਅ ਅਤੇ ਪਰਿਵਾਰ ਦੀ ਜਨਸੇਵਾ ਦੀ ਪਰੰਪਰਾ ਉਨ੍ਹਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਅਰਮਾਨ ਜੋਤ ਬਰਾੜ ਦੀ ਰਾਸ਼ਟਰੀ ਸਕੱਤਰ ਵਜੋਂ ਨਿਯੁਕਤੀ ਨਾਲ ਪੰਜਾਬ ਦੇ ਨੌਜਵਾਨ ਆਗੂ ਨੂੰ ਰਾਸ਼ਟਰੀ ਸੰਗਠਨ ਵਿੱਚ ਨੁਮਾਇੰਦਗੀ ਮਿਲੀ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਵਿਦਿਆਰਥੀ ਰਾਜਨੀਤੀ, ਸੰਗਠਨਾਤਮਕ ਤਜਰਬੇ ਅਤੇ ਯੁਵਾ ਮੋਰਚਾ ਵਿੱਚ ਲੰਬੇ ਸਮੇਂ ਤੋਂ ਨਿਭਾਈਆਂ ਜ਼ਿੰਮੇਵਾਰੀਆਂ ਦੇ ਸਫ਼ਰ ਦੀ ਅਗਲੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਨੂੰ ਯੁਵਾ ਸੰਗਠਨ ਨਾਲ ਜੁੜੇ ਕਾਰਜਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੋਵੇਗਾ।

ਹੋਰ ਪੜ੍ਹੋ 👉  ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ- ਸਫ਼ਲਤਾਪੂਰਵਕ ਸੰਪੰਨ

Leave a Reply

Your email address will not be published. Required fields are marked *