ਫਾਜ਼ਿਲਕਾ 25 ਸਤੰਬਰ (ਖ਼ਬਰ ਖਾਸ ਬਿਊਰੋ): ਫਾਜ਼ਿਲਕਾ ਤੋਂ ਅਮਿਤ ਰਿਣਵਾ ਨੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਅਤੇ ਅਤੁਲ ਨਾਗਪਾਲ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਵ ਨਿਯੁਕਤ ਚੇਅਰਮੈਨਾਂ ਨੂੰ ਵਧਾਈ ਦਿੱਤੀ ਅਤੇ ਇਸ ਖੁਸ਼ੀ ਦੇ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਲੋਕ ਹਿੱਤ ਵਿੱਚ ਅਣਗਿਣਤ ਫੈਸਲੇ ਲੈ ਕੇ ਅਨੇਕਾਂ ਹੀ ਕੰਮ ਕੀਤੇ ਹਨ ਅਤੇ ਅੱਗੇ ਵੀ ਇਹ ਜਾਰੀ ਰਹਿਣਗੇ।
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਸ੍ਰੀ. ਅਰਵਿੰਦ ਕੇਜਰੀਵਾਲ ਵੱਲੋਂ ਲਏ ਮਹੱਤਵਪੂਰਨ ਫੈਸਲਿਆਂ ਸਦਕਾ ਹੀ ਅੱਜ ਉਹ ਏਡੇ ਵੱਡੇ ਮਹੱਤਵਪੂਰਨ ਅਹੁਦਿਆਂ ਤੇ ਤੈਨਾਤ ਹੋਏ ਹਨ ਤੇ ਉਹ ਵੀ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਤੁਸੀਂ ਕਿਸਮਤ ਵਾਲੇ ਹੋ ਜੋ ਤੁਹਾਨੂੰ ਲੋਕਾਂ ਖਾਸ ਕਰ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਤੁਸੀਂ ਇਸ ਮਿਲੇ ਅਣਮੋਲ ਮੌਕੇ ਨੂੰ ਲੋਕਾਂ ਦੀ ਸੇਵਾ ਲਈ ਬਿਤਾਓ ਤੇ ਉਨ੍ਹਾਂ ਦੇ ਰੁਕੇ ਹੋਏ ਕੰਮ ਪਹਿਲ ਦੇ ਆਧਾਰ ਤੇ ਕਰੋ ਤਾਂ ਕਿ ਲੋਕ ਵੀ ਤੁਹਾਨੂੰ ਯਾਦ ਕਰਨ ਕਿ ਇੱਕ ਚੰਗਾ ਵਿਅਕਤੀ ਕੁਰਸੀ ਤੇ ਬਿਰਾਜਮਾਨ ਹੈ ਜੋ ਦਿਨ ਰਾਤ ਆਪਣੇ ਕੰਮ ਮਿਹਨਤ ਤੇ ਇਮਾਨਦਾਰੀ ਨਾਲ ਕਰ ਰਿਹਾ ਹੈ।
ਇਸ ਉਪਰੰਤ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਤੇ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ, ਵਿਧਾਇਕ ਬੱਲੂਆਣਾ ਤੋਂ ਵਿਧਾਇਕ ਗੋਲਡੀ ਮੁਸਾਫ਼ਿਰ ਨੇ ਨਵ ਨਿਯੁਕਤ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਾਜ਼ਿਲਕਾ ਅਤੁਲ ਨਾਗਪਾਲ ਅਤੇ ਨਵ ਨਿਯੁਕਤ ਚੇਅਰਮੈਨ ਮਾਰਕਿਟ ਕਮੇਟੀ ਅਮਿਤ ਰਿਨਵਾ ਨੂੰ ਵਧਾਈ ਦਿੱਤੀ ਤੇ ਨਾਲ ਹੀ ਉੱਥੇ ਆਈ ਸਮੂਹ ਹਾਜ਼ਰੀਨ ਨੂੰ ਵੀ ਵਧਾਈ ਦਿੱਤੀ ਤੇ ਉੱਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ ਨਵ ਨਿਯੁਕਤ ਚੇਅਰਮੈਨਾਂ ਕੋਲ ਜੋ ਵੀ ਮੁਸ਼ਕਲਾਂ ਲੈ ਕੇ ਲੋਕ ਆਉਣਗੇ ਮੈਨੂੰ ਉਮੀਦ ਹੈ ਕਿ ਇਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਜੇਕਰ ਮੇਰੇ ਤੱਕ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਲੈ ਕੇ ਆਉਣਗੇ ਤਾਂ ਉਸ ਮੁਸ਼ਕਲ ਦੇ ਹੱਲ ਲਈ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਂਵਾਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰ, ਮਿਹਨਤੀ ਅਤੇ ਵਫਾਦਾਰ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰ ਨੇ ਜੋ ਵੀ ਗਰੰਟੀਆਂ ਲਈਆਂ ਸਨ ਉਹ ਪੂਰੀ ਕੀਤੀ ਹੈ ਭਾਵੇਂ ਬਿਜਲੀ ਮੁਆਫੀ, 10 ਲੱਖ ਦਾ ਮੁਫਤ ਇਲਾਜ, ਮੁੱਖ ਮੰਤਰੀ ਤੀਰਥ ਬੱਸ ਯੋਜਨਾ, ਮੁੱਖ ਮੰਤਰੀ ਮਾਵਾ ਧੀਆ ਸਤਿਕਾਰ ਯੋਜਨਾ, ਸਰਕਾਰੀ ਨੌਕਰੀਆਂ,ਨਹਿਰੀ ਪਾਣੀ, ਨਵੀਆਂ ਨਹਿਰਾਂ, ਸੜਕਾਂ, ਹਸਪਤਾਲਾਂ ਦਾ ਸੁਧਾਰ, ਆਧੁਨਿਕ ਮਸੀਨਾਂ ਨਾਲ ਹਸਪਤਾਲ ਲੈੱਸ ਆਦਿ ਪੂਰੀਆਂ ਕੀਤੀਆਂ ਹਨ।
ਐੱਸ.ਸੀ ਵਿੰਗ ਪ੍ਰਧਾਨ ਪੰਜਾਬ ਗੁਰਪ੍ਰੀਤ ਸਿੰਘ ਜੀ.ਪੀ ਅਤੇ ਚੇਅਰਮੈਨ ਪਲੈਨਿੰਗ ਬੋਰਡ ਉਪਕਾਰ ਸਿੰਘ ਜਾਖੜ ਨੇ ਨਵ ਨਿਯੁਕਤ ਚੇਅਰਮੈਨਾਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੀ ਵਫ਼ਾਦਾਰੀ ਅਤੇ ਮਿਹਨਤ ਦਾ ਮੁੱਲ ਪਾਇਆ ਹੈ। ਉਨ੍ਹਾਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਨਵ ਨਿਯੁਕਤ ਚੇਅਰਮੈਨਾਂ ਨੂੰ ਪੂਰੀ ਮਿਹਨਤ ਨਾਲ ਮਾਰਕੀਟ ਕਮੇਟੀ ਤੇ ਇੰਪਰੂਵਮੈਂਟ ਟਰੱਸਟ ਦੇ ਕੰਮਾਂ ਨੂੰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਹਰ ਵਰਗ ਦੀ ਭਲਾਈ ਲਈ ਦਿਨ-ਰਾਤ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਕੁਮਾਰ, ਕਾਰਜ ਸਾਧਕ ਅਫਸਰ ਇੰਪਰੂਵਮੈਂਟ ਟਰੱਸਟ ਪਰਮਿੰਦਰ ਸਿੰਘ ਗਿੱਲ, ਜੇਈ ਸਤਨਾਮ ਸਿੰਘ, ਆਪ ਆਗੂ ਅਰੁਣ ਨਾਰੰਗ, ਜ਼ਿਲਾ ਪ੍ਰਧਾਨ ਉਪਕਾਰ ਸਿੰਘ ਜਾਖੜ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਹਾਜ਼ਰ ਸਨ।