ਲੁਧਿਆਣਾ, 23 ਸਤੰਬਰ (ਖਬਰ ਖਾਸ ਬਿਊਰੋ)
ਅੱਜ ਪੰਜਾਬ ਦੀਆਂ ਸਮੂਹ ਐੱਸ ਸੀ/ਬੀ ਸੀ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਗਿਆ।
ਇਸ ਧਰਨੇ ਦਾ ਮੁਖ ਮੰਤਵ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1962 ਤੋਂ ਬਣੀ ਹੋਣ ਦੇ ਬਾਵਜੂਦ ਇਸ ਵਿਚ ਅਧਿਆਪਕ/ਟੀਚਿੰਗ ਪੱਧਰ ਤੇ ਐੱਸ.ਸੀ./ਬੀ.ਸੀ. ਸਮਾਜ ਨੂੰ ਉਨਾਂ ਦਾ ਬਣਦਾ ਸੰਵਿਧਾਨਿਕ ਹੱਕ(ਰਾਖਵਾਂਕਰਨ) ਨਾਂ ਮਿਲਣ ਕਾਰਨ ਯੂਨੀਵਰਸਿਟੀ ਦੀਆਂ ਵਿਚ ਡਿਗਰੀਆਂ ਵਿਚ ਲਗਭਗ ਜ਼ੀਰੋ ਹੋ ਰਹੀ ਗਿਣਤੀ ਦਾ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਅਹਿਸਾਸ ਕਰਵਾ ਕੇ, ਪਿਛਲੇ 65 ਸਾਲਾਂ ਤੋਂ ਮਾਰੇ ਹੋਏ ਦਲਿਤ ਸਮਾਜ ਦੇ ਹੱਕ ਲੈਣਾ ਸੀ।
ਇਸ ਸਬੰਧੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਹੋਰਾਂ ਦੱਸਿਆ ਕਿ ਸਮਾਜ ਦੀਆਂ ਜੁਝਾਰੂ ਜਥੇਬੰਦੀਆਂ ਵਲੋਂ ਲੰਮੇ ਸਮੇ ਤੋਂ ਯੂਨੀਵਰਸਿਟੀ ਟੀਚਿੰਗ ਪੋਸਟਾਂ ਵਿਚ ਆਪਣੇ ਹੱਕ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਪਰੰਤੂ ਯੂਨੀਵਰਸਿਟੀ ਬੋਰਡ ਅਤੇ ਪ੍ਰਸ਼ਾਸ਼ਨ ਇਸ ਸਬੰਧੀ ਤਾਲ ਮਟੋਲ ਦੀ ਨੀਤੀ ਤੇ ਚੱਲ ਕੇ ਖੇਤੀਬਾੜੀ ਯੂਨੀਵਰਸਿਟੀ ਨੂੰ ਦਲਿਤ ਰਹਿਤ ਬਣਾਉਣ ਦਾ ਪੂਰਾ ਜ਼ੋਰ ਲਾ ਰਿਹਾ ਹੈ।ਉੰਨਾ ਦੱਸਿਆ ਕਿ ਸਮਾਜ ਹੁਣ ਆਪਣੇ ਸੰਵਿਧਾਨਿਕ ਹੱਕਾਂ ਪ੍ਰਤੀ ਜਾਗ ਗਿਆ ਹੈ ਅਤੇ ਹੁਣ ਉਹ ਆਪਣੇ ਹੱਕ ਲਾਏ ਬਿਨਾਂ ਨਹੀਂ ਪਿਛੇ ਮੁੜਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਾਲ 2016 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੇਟ ਅੱਗੇ ਲਗਭਗ 35 ਦਿਨ ਲਗਾਤਾਰ ਧਾਰਨਾ ਦਿੱਤਾ ਗਿਆ ਸੀ ਅਤੇ ਉਸ ਸਮੇਂ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਲਿਖਤੀ ਰੂਪ ਵਿਚ ਦਲਿਤਾਂ ਨੂੰ ਟੀਚਿੰਗ ਪੋਸਟਾਂ ਵਿਚ ਉਨਾਂ ਦਾ ਹੱਕ ਦੇਣ ਦਾ ਭਰੋਸਾ ਦਵਾਇਆ ਸੀ, ਪਰੰਤੂ ਅੱਜ 10 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉਨਾਂ ਵਲੋਂ ਆਨੇ ਬਹਾਨੇ ਟਾਲ-ਮਟੋਲ ਕੀਤੀ ਜਾ ਰਹੀ ਹੈ ਜਿਸ ਕਾਰਨ ਦਲਿਤ ਸਮਾਜ ਵਿਚ ਭਾਰੀ ਰੋਸ ਹੈ ।
ਇਸ ਮੌਕੇ ਤੇ ਇਸ ਧਰਨੇ ਨੂੰ ਆਯੋਜਿਤ ਕਾਰਨ ਵਾਲੀ ਪੀ.ਏ.ਯੂ. ਐੱਸ.ਸੀ./ਬੀ. ਸੀ. ਨਾਂ ਟੀਚਿੰਗ ਐਸੋਸਿਏਸ਼ਨ ਤੋਂ ਸ੍ਰੀ ਸਵਰਨ ਸਿੰਘ ਨੇਂ ਦੱਸਿਆ ਕਿ ਯੂਨੀਵਰਸਿਟੀ ਬੋਰਡ ਆਫ ਮੈਨਜਮੈਂਟ ਵਲੋਂ ਦਲਿਤਾਂ ਦੇ ਹੱਕਾਂ ਨਾਲ ਇਸ ਕਦਰ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਦਲਿਤਾਂ ਦੇ ਹੱਕਾਂ ਦੀ ਰਾਕੀ ਲਈ ਬਣੇ ਆਈ.ਸੀ. ਕਮਿਸ਼ਨ ਪੰਜਾਬ ਵਲੋਂ ਯੂਨੀਵਰਸਿਟੀ ਦੀਆਂ ਦਿੱਤੀਆਂ ਸਭ ਦਲੀਲਾਂ ਨੂੰ ਨਕਾਰਦੇ ਹੋਏ ਸਾਲ 2010, ਸਾਲ 2015 ਅਤੇ ਸਾਲ 2021 ਵਿਚ ਤਿੰਨ ਵਾਰ ਟੀਚਿੰਗ ਪੋਸਟਾਂ ਵਿਚ ਰਿਜ਼ਰਵੇਸ਼ਨ ਦੇਣ ਸਬੰਧੀ ਆਰਡਰ ਕੀਤੇ ਹਨ, ਪਰੰਤੂ ਯੂਨੀਵਰਸਿਟੀ ਬੋਰਡ ਆਪਣੇ ਆਪ ਨੂੰ ਸੰਵਿਧਾਨ ਤੋਂ ਵੀ ਅਪਰ ਸਮਝ ਰਿਹਾ ਹੈ ਜਿਸ ਦਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੂੰ ਸਖਤ ਨੋਟਿਸ ਲੈਂਦੇ ਹੋਏ ਇੰਨਾ ਪਾਰ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ।
ਇਸ ਮੌਕੇ ਸਾਬਕਾ ਐਮਐਲਏ ਸ੍ਰੀ ਸ਼ਿੰਗਾਰਾ ਰਾਮ ਸਹੂੰਗੜਾ ਦੇ ਪੁੱਤਰ ਕੁੰਵਰ ਜਗਵੀਰ ਸਿੰਘ ਸਹੂੰਗੜਾ (ਪ੍ਰਧਾਨ SC ਵਿੰਗ ਪੰਜਾਬ ਸਤਲੁਜ ਮਿਸਲ ਪਾਰਟੀ)ਨੇਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਟੀਚਿੰਗ ਪੋਸਟਾਂ ਵਿਚ ਇਰਜ਼ਰਵੇਸ਼ਨ ਨਾਂ ਹੋਣ ਕਾਰਨ ਇਸ ਵਿਚ ਪੜ੍ਹਾਈ ਜਾਂ ਵਾਲੇ ਕੋਰਸਾਂ ਵਿਚ ਦਲਿਤ ਐੱਸ.ਸੀ./ਬੀ.ਸੀ. ਵਰਗ ਨਾਲ ਸਬੰਧਤ ਵਿਦਿਆਰਥੀਆਂ ਦੀ ਗਿਣਤੀ ਬਹੁਤ ਖਤਰਨਾਕ ਪੱਧਰ ਤੱਕ ਘਟ ਗਈ ਹੈ ਅਤੇ ਇਹ ਖ਼ਦਸ਼ਾ ਹੈ ਕਿ ਆਉਣ ਵਾਲੇ ਦੀਆਂ ਵਿਚ ਇਹ ਯੂਨੀਵਰਸਿਟੀ ਦਲਿਤ ਰਹਿਤ ਬਣਨ ਜਾਵੇਗੀ ਜੋ ਸਾਡੇ ਸਮਾਜ ਲਈ ਇਕ ਕਲੰਕ ਵਾਲੀ ਗੱਲ ਹੋਵੇਗੀ |
ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਵਲੋਂ ਮੈਡਮ ਅਮਰਪ੍ਰੀਤ ਕੌਰ ਰਾਏ ਨੇ ਸੰਭੋਦਿਤ ਕਰਦੇ ਹੋਏ ਦੱਸਿਆ ਕਿ ਉਹ ਐਸ ਸੀ ਸਮਾਜ ਦੀ ਇਸ ਗੰਭੀਰ ਸਮੱਸਿਆ ਨੂੰ ਹਾਲ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰ ਕੇ ਸਮਾਜ ਨੂੰ ਆਪਣਾ ਹੱਕ ਦਿਵਾਉਣਗੇ।
ਸ੍ਰੀ ਵਿਜੇ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ ਵੱਲੋਂ ਇਹ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਪੱਧਰ ਤੇ ਇਸ ਮੁੱਦੇ ਦਾ ਹੱਲ ਕਰਵਾਉਣਗੇ ਅਤੇ ਓਨ੍ਹਾਂ ਪੰਜਾਬ ਪੱਧਰ ਤੇ ਭਾਵਾਧਸ ਵੱਲੋਂ ਵੀ ਇਸ ਮੁੱਦੇ ਤੇ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਤੇ ਸਤਿਗੁਰੂ ਰਵਿਦਾਸ ਫੈਡਰੇਸ਼ਨ ਤੋਂ ਆਗੂ ਸ੍ਰੀ ਰੁਪਿੰਦਰ ਸਿੰਘ,
ਰਮਨਜੀਤ ਲਾਲੀ ਸਮਾਜ ਸੇਵੀ, ਦਰਸ਼ਨ ਸਿੰਘ ਡਾਂਗੋ (ਪ੍ਰਧਾਨ SC BC teacher association),ਐਡਵੋਕੇਟ ਗਗਨਦੀਪ ਕੌਰ (ਦਲਿਤ ਦਾਸਤਾਂ ਵਿਰੋਧੀ ਅੰਦੋਲਨ),ਮਾਸਟਰ ਬੀਰ ਸਿੰਘ ਬਸਪਾ ਆਗੂ,ਵਿਜੇ ਦਿਸਾਵਰ ਸਮਾਜ ਸੇਵੀ,ਗੁਰਦੀਪ ਸਿੰਘ ਈਟੀਓ,ਬਿੱਕਰ ਸਿੰਘ ਸਮਾਜ ਸੇਵੀ ਆਦਿ ਸ਼ਾਮਲ ਹੋਏ ।
ਧਰਨੇ ਤੇ ਅੰਤ ਤੇ ਪ੍ਰਬੰਧਕਾਂ ਵਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹਰ ਪੱਧਰ ਤੇ ਤਿੱਖਾ ਕਰ ਕੇ ਜਲਦ ਹੀ ਆਰ ਪਾਰ ਦੀ ਲੜਾਈ ਵਿੱਚ ਕੁੱਦਣ ਦਾ ਐਲਾਨ ਕੀਤਾ ।