ਬਿਜਲੀ ਮੁਲਾਜਮਾਂ ਨੇ ਦਿੱਤਾ ਸਰਕਾਰ ਖਿਲਾਫ਼ ਧਰਨਾ

ਚੰਡੀਗੜ 22 ਜੁਲਾਈ (ਖ਼ਬਰ ਖਾਸ ਬਿਊਰੋ)

ਪਾਵਰਕਾਮ ਦੇ ਸਾਂਝਾ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ (ਏਟਕ) ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ, ਮੁਲਾਜਮ ਯੂਨਾਈਟਡ ਆਰਗੇਨਾਈਜੇਸ਼ਨ ਦੇ ਸੱਦੇ ਅਨੁਸਾਰ ਅੱਜ ਦੂਜੇ ਦਿਨ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਸਮੂਹਿਕ ਛੁੱਟੀ ਤੇ ਰਹਿ ਕੇ ਧਰਨਾ ਪ੍ਰਦਰਸ਼ਨ ਕੀਤਾ।

ਸੂਬਾ ਕਮੇਟੀ ਦੇ ਸੱਦੇ ਅਨੁਸਾਰ ਸਮੂਹਿਕ ਛੁੱਟੀ ਵਿੱਚ ਦੋ ਦਿਨ ਦਾ ਹੋਰ ਵਾਧਾ ਕਰਕੇ ਮਿਤੀ 23 ਜੁਲਾਈ ਅਤੇ 24 ਜੁਲਾਈ 2026 ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਜਥੇਬੰਦੀਆਂ ਦੇ ਆਗੂਆਂ ਅਨੁਸਾਰ ਜੇਕਰ ਮੁਲਾਜਮ ਮਸਲੇ ਜਲਦੀ ਹੱਲ ਨਾ ਕੀਤੇ ਤਾਂ ਬਿਜਲੀ ਮੁਲਾਜਮਾਂ ਦਾ ਸੰਘਰਸ਼ ਲਗਾਤਾਰ ਅੱਗੇ ਵਧੇਗਾ ਜਿਸਦੀ ਨਿਰੋਲ ਜਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਮੁੱਖ ਮੰਗਾਂ ਮਿਤੀ 17.07.2020 ਦਾ ਪੱਤਰ ਰੱਦ ਕਰਵਾਉਣਾ, 35400/- ਪੇ ਸਕੇਲ ਲਾਗੂ ਕਰਵਾਉਣਾ, ਸਲੇਸ਼ੀਅਮ ਪਾਲਿਸੀ ਸੰਬੰਧੀ, ਡੀ.ਏ. ਦੀਆਂ ਬਕਾਇਆ ਕਿਸ਼ਤਾਂ 18% ਸੰਬੰਧੀ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸੰਬੰਧੀ ਅਤੇ ਹੋਰ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਰੋਸ ਧਰਨੇ ਵਿੱਚ ਹੇਠ ਲਿਖੇ ਆਗੂਆਂ ਨੇ ਸੰਬੋਧਨ ਕੀਤਾ।

ਹੋਰ ਪੜ੍ਹੋ 👉  ਪੀ.ਏ.ਯੂ. ਨੇ ਜਲੰਧਰ ਦੀ ਕੰਪਨੀ ਨਾਲ ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਸਮਝੌਤਾ ਕੀਤਾ

          ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਵਰਿੰਦਰਪਾਲ ਲਾਡੀ, ਸੁਖਪ੍ਰੀਤ ਸਿੰਘ ਮੰਡਲ ਆਗੂ, ਅੰਮ੍ਰਿਤਪਾਲ ਜੋਈਆਂ ਪ੍ਰਧਾਨ, ਮਨਦੀਪ ਸਿੰਘ ਸਕੱਤਰ, ਬਲਰਾਜ ਸਿੰਘ ਪ੍ਰਧਾਨ, ਅਮਨਪ੍ਰੀਤ ਸਿੰਘ, ਜਤਿੰਦਰ ਮੂਸਾ ਮੰਡਲ ਪ੍ਰਧਾਨ ਟੀ.ਐਸ.ਯੂ, ਪ੍ਰਦੀਪ ਸਿੰਘ, ਸੰਜੀਵ ਕੁਮਾਰ, ਸੁਖਪਾਲ ਸਿੰਘ, ਰਜੀਵ ਕੁਮਾਰ ਮੰਡਲ ਪ੍ਰਧਾਨ ਐਮ.ਐਸ.ਯੂ, ਗੁਰਪ੍ਰੀਤ ਫਫੜੇ, ਗੁਰਸੇਵਕ ਸਿੰਘ ਐਮ.ਯੂ.ਓ., ਬਲਵੀਰ ਸਿੰਘ ਪੈਨਸ਼ਨਰ ਆਗੂ ਲਖਨ ਲਾਲ ਮੌੜ, ਜਗਰਾਜ ਰੱਲਾ, ਬਿੱਕਰ ਸਿੰਘ ਮਘਾਣੀਆ, ਅਮਰਜੀਤ ਸਿੰਘ ਸਿੱਧੂ ਪੈਨਸ਼ਨਰ ਸੂਬਾ ਆਗੂ, ਬਲਦੇਵ ਸਿੰਘ ਮੰਢਾਲੀ ਸੂਬਾ ਆਗੂ, ਸਤਿਗੁਰੂ ਸਿੰਘ, ਕਰਤਾਰ ਸਿੰਘ, ਦਰਸ਼ਨ ਜੋਗਾ, ਗੁਰਦਰਸ਼ਨ ਸਿੰਘ ਟਾਹਲੀਆਂ ਆਦਿ ਹਾਜਰ ਸਨ।

ਹੋਰ ਪੜ੍ਹੋ 👉  15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਦੋ ਗ੍ਰਿਫ਼ਤਾਰ

Leave a Reply

Your email address will not be published. Required fields are marked *