ਰੂਪਨਗਰ 22 ਜੁਲਾਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਵਿੱਤੀ ਦੁਰਪ੍ਰਬੰਧ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਔਰਤਾਂ, ਕਰਮਚਾਰੀਆਂ, ਮਨਰੇਗਾ ਮਜ਼ਦੂਰਾਂ, ਕਿਸਾਨਾਂ ਅਤੇ ਸਫਾਈ ਕਰਮਚਾਰੀਆਂ ਨਾਲ ਇਨਸਾਫ਼ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਦਾ ਵਿਆਪਕ ਪ੍ਰਚਾਰ ਕੀਤਾ ਗਿਆ ਸੀ, ਪਰ ਵੱਡੀ ਗਿਣਤੀ ਵਿੱਚ ਯੋਗ ਔਰਤਾਂ ਨੂੰ ਇਸਦਾ ਲਾਭ ਨਹੀਂ ਮਿਲਿਆ। ਸਰਕਾਰ ਨੇ ਅਰਜ਼ੀ ਅਤੇ ਹੋਰ ਪ੍ਰਕਿਰਿਆਵਾਂ ਦੇ ਨਾਮ ‘ਤੇ ਲੋਕਾਂ ਤੋਂ ਪੈਸੇ ਲਏ, ਜਦੋਂ ਕਿ ਜ਼ਿਆਦਾਤਰ ਲਾਭਪਾਤਰੀ ਅਜੇ ਵੀ ਉਡੀਕ ਕਰ ਰਹੇ ਹਨ। ਮੰਤਰੀ ਨੇ ਦਿੱਲੀ ਵਿੱਚ ਪੁਲਿਸ ਲਾਠੀਚਾਰਜ ਦੀ ਵੀ ਸਖ਼ਤ ਨਿੰਦਾ ਕੀਤੀ।
ਉਹਨਾਂ ਕਿਹਾ ਕਿ ਆਪ ਆਗੂ ਦਿੱਲੀ ਵਿਖੇ ਵਿਦਿਆਰਥੀਆਂ ਉਤੇ ਹੋਏ ਲਾਠੀਚਾਰਜ਼ ਦੀ ਤਾਂ ਨਿੰਦਾ ਕਰ ਰਹੀ ਹੈ, ਪਰ ਅਜਿਹਾ ਵਰਤਾਰਾ ਪੰਜਾਬ ਪੁਲਿਸ ਦੁਆਰਾ ਪੰਜਾਬ ਵਿਚ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਖੰਨਾ ਵਿਖੇ ਆਪਣਾ ਵੇਤਨ ਮੰਗ ਰਹੇ ਮਨਰੇਗਾ ਵਰਕਰਾਂ ੁਤੇ ਪੁਲਿਸ ਨੇ ਅੱਤਿਆਚਾਰ ਕੀਤਾ। ਮਨਰੇਗਾ ਮਜ਼ੂਦਰਾਂ ੁਤੇ ਪੁਲਿਸ ਨੇ ਬੁਰੀ ਤਰਾਂ ਲਾਠੀਚਾਰਜ਼ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆ ਚੌਣਾ ਵਿਚ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ।