ਥਾਣੇਦਾਰ ਦੀ ਕੱਢੀ ਥਾਣੇਦਾਰੀ, ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਹੁਸ਼ਿਆਰਪੁਰ 18 ਜੁਲਾਈ (ਖ਼ਬਰ ਖਾਸ ਬਿਊਰੋ)

ਸਮਾਂ ਕਦੋਂ ਬਦਲ ਜਾਵੇ ਪਤਾ ਨਹੀਂ ਲੱਗਦਾ। ਜਿਹੜੇ ਥਾਣੇ ਵਿਚ ਐਸ.ਐਚ.ਓ ਦੀ ਤੂਤੀ ਬੋਲਦੀ ਹੁੰਦੀ ਸੀ, ਅੱਜ ਉਸੀ ਥਾਣੇ ਦੀ ਹਵਾਲਾਤ ਵਿਚ ਬੰਦ ਹੈ। ਥਾਣੇ ਦੇ ਸਟਾਫ ਤੇ ਹੁਕਮ ਚਲਾਉਣ ਵਾਲਾ ਥਾਣੇਦਾਰ ਅੱਜ ਮੁਲਜ਼ਮ ਬਣਕੇ ਉਹਨਾੰ ਮੁਲਾਜ਼ਮਾਂ ਅੱਗੇ ਲਿਲੜੀਆ ਕੱਢ ਰਿਹਾ ਹੈ।

ਚਾਰ ਲੱਖ ਡਾਲਰ ਦੀ ਫਿਰੌਤੀ ਮੰਗਣ ਦੇ ਦੌਸ਼ਾਂ ਵਿਚ ਘਿਰੇ ਟਾਂਡਾ ਉੜਮੁੜ ਦੇ ਸਾਬਕਾ ਥਾਣਾ ਮੁੱਖੀ ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਅੱਜ ਪੁਲਿਸ ਨੇ ਅਦਾਲਤ ਵਿਚ  ਪੇਸ਼ ਕੀਤਾ ਅਤੇ ਆਦਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਅਮਰੀਕਾ ਨਾਲ ਜੁੜੇ ਜਬਰੀ ਵਸੂਲੀ ਮਾਮਲੇ ਦੀ ਜਾਂਚ ਐੱਸ.ਪੀ ਜਲੰਧਰ ਨੇ ਕੀਤੀ ਅਤੇ ਉਹਨਾਂ ਆਪਣੀ ਰਿਪੋਰਟ ਵਿੱਚ ਥਾਣੇਦਾਰ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ  ਦਸੂਹਾ ਸਿਵਲ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇੰਸਪੈਕਟਰ ਨਾਗਰਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਹੋਰ ਪੜ੍ਹੋ 👉  ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸਿਰਫ਼ ਭਾਸ਼ਣਾਂ ਤੱਕ ਸੀਮਤ ਰਿਹਾ : ਕਾਂਗਰਸ

ਜਾਣਕਾਰੀ ਅਨੁਸਾਰ ਟਾਂਡਾ ਉੜਮੁੜ ਦੇ ਪਿੰਡ ਮਿਆਣੀ ਦੇ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਕੇਸ ਵਿੱਚੋਂ ਬਾਹਰ ਕੱਢਣ ਦੇ ਨਾਂ ‘ਤੇ ਲਗਭਗ 4 ਕਰੋੜ ਰੁਪਏ ਦੀ ਜਬਰੀ ਵਸੂਲੀ ਕਰਨ ਦਾ ਦੋਸ਼ ਹੈ ਜਾਂਚ ਤੋਂ ਬਾਅਦ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਿਜੀਲੈਂਸ ਪੁਲਿਸ ਨੇ ਗੁਰਿੰਦਰਜੀਤ ਸਿੰਘ ਨਾਗਰਾ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਹੈ।

Leave a Reply

Your email address will not be published. Required fields are marked *