ਅੱਠ ਸਾਲਾਂ ਲੜਕੀ ਨੂੰ ਕੁੱਤਿਆ ਨੇ ਨੋਚ ਨੋਚ ਖਾਧਾ, ਸ਼ਹਿਰਵਾਸੀਆਂ ਵਿਚ ਸਹਿਮ ਦਾ ਮਾਹੌਲ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

ਮੋਰਿੰਡਾ 11 ਜੂਨ (ਖ਼ਬਰ ਖਾਸ ਬਿਊਰੋ)

ਇਥੇ ਵਾਰਡ ਨੰਬਰ ਇਕ ਦੀ ਗ੍ਰੀਨ ਇਨਕਲੇਵ ਕਲੋਨੀ ਵਿੱਚ ਅਵਾਰਾ ਕੁੱਤਿਆਂ ਵਲੋ ਇਕ ਅੱਠ ਸਾਲਾਂ ਮਾਸੂਮ ਨੂੰ ਨੋਚ ਨੋਚ ਕੇ ਖਾਣ ਦੇ ਵਿਰੋਧ ਵਿਚ ਸ਼ਹਿਰ ਵਾਸੀਆ ਵਿਚ ਗੁੱਸੇ ਦੀ ਲਹਿਰ ਹੈ। ਅੱਜ ਨਗਰ ਕੌਂਸਲ ਮੋਰਿੰਡਾ ਵਿਖੇ ਵੱਖ ਵੱਖ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਅਵਾਰਾ ਕੁੱਤਿਆ ਦੇ ਅਤੰਕ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਤਿੰਨ ਦਿਨਾਂ ਦੇ ਅੰਦਰ ਅੰਦਰ ਅਵਾਰਾ ਕੁੱਤਿਆ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਬੰਤ ਸਿੰਘ ਕਲਾਰਾ ਸਾਬਕਾ ਚੇਅਰਮੈਨ ਪੰਜਾਬ, ਭਾਰਤੀ ਜਨਤਾ ਪਾਰਟੀ ਮੰਡਲ ਦੇ ਆਗੂ ਰਾਜੇਸ਼ ਭਾਟੀਆ, ਕੌਸਲਰ ਗੁੰਜਨ ਸੂਦ, ਮਹਿੰਦਰ ਸਿੰਘ ਢਿੱਲੋਂ, ਰਾਹੁਲ ਸ਼ਰਮਾ, ਹਰਜੀਤ ਸਿੰਘ ਸੋਢੀ, ਮਨਦੀਪ ਸਿੰਘ ਬਾਜਵਾ, ਰਾਜੇਸ਼ ਸਸੋਦੀਆ, ਰੁਪਿੰਦਰ ਸਿੰਘ ਪਿਚਰਾ, ਗੁਰਸੇਵਕ ਸਿੰਘ ਗੁਰੂ, ਸੰਗਤ ਸਿੰਘ ਭਾਮੀਆ, ਹਰਜਿੰਦਰ ਸਿੰਘ ਛਿੱਬਰ, ਰਾਜਪ੍ਰੀਤ ਸਿੰਘ ਰਾਜੀ, ਜਗਪਾਲ ਸਿੰਘ ਜੌਲੀ, ਚੂਚੂ ਸੂਦ, ਬਲਵਿੰਦਰ ਸਿੰਘ ਮਾੜੂ, ਜਗਤਾਰ ਸਿੰਘ ਅਰਨੌਲੀ , ਸਮਾਜ ਸੇਵਕ ਤੇ ਭਾੈਜਪਾ ਆਗੂ ਜਤਿੰਦਰ ਗੁੰਬਰ ਵਲੋਂ  ਐੱਸ ਡੀ ਐਮ ਮੋਰਿੰਡਾ ਸ੍ਰੀ ਚੇਤਨ ਬੰਗੜ ਨੂੰ ਮੰਗ ਪੱਤਰ ਦੇ ਕੇ ਅਵਾਰਾ ਕੁੱਤਿਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਅਤੇ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ।

ਹੋਰ ਪੜ੍ਹੋ 👉  ਬਰਨਾਲਾ ਘਟਨਾ 'ਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ, ਸੱਤ  ਦਿਨਾਂ ਵਿੱਚ ਮੰਗੀ ਸਰਕਾਰ ਤੋਂ ਰਿਪੋਰਟ ਤਲਬ

ਪ੍ਰੈਸ ਨਾਲ਼ ਗਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ, ਹਰਮਿੰਦਰ ਸਿੰਘ ਲੱਕੀ, ਜਤਿੰਦਰ ਗੁੰਬਰ, ਕੌਂਸਲਾਂ ਜਗਪਾਲ ਸਿੰਘ ਜੌਲੀ, ਨਵਦੀਪ ਸਿੰਘ ਟੋਨੀ ਨੇ ਦੱਸਿਆ ਕਿ ਮੋਰਿੰਡਾ ਵਿਖੇ ਅਵਾਰਾ ਕੁੱਤਿਆਂ ਵਲੋਂ ਜਨਤਾ ਨੂੰ ਕੱਟਣ ਦੀਆਂ ਅਕਸਰ ਰੋਜ਼ਾਨਾ ਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਅਖਬਾਰਾਂ ਰਾਹੀਂ ਪ੍ਰਸ਼ਾਸਨ ਤੱਕ ਪੁਜਦੀਆਂ ਹੀ ਰਹਿੰਦੀਆਂ ਹਨ। ਪ੍ਰੰਤੂ ਪ੍ਰਸਾਸ਼ਨ ਇਸ ਵੱਡੀ ਦਰਦਨਾਕ ਘਟਨਾ ਦੀ ਇੰਤਜ਼ਾਰ ਕਰ ਰਿਹਾ ਸੀ। ਇਸ ਕਾਰਨ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਖਤਰਨਾਕ ਅਵਾਰਾ ਕੁੱਤਿਆਂ ਨੂੰ ਤੁਰੰਤ ਫੜ ਕੇ ਡੋਗ ਸ਼ੈਲਟਰਾਂ ਵਿੱਚ ਭੇਜਿਆ ਜਾਵੇ, ਨਸਬੰਦੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ।

ਹੋਰ ਪੜ੍ਹੋ 👉  ਬਿਜਲੀ ਮੁਲਾਜਮਾਂ ਨੇ ਦਿੱਤਾ ਸਰਕਾਰ ਖਿਲਾਫ਼ ਧਰਨਾ

ਐਸ.ਡੀ.ਐਮ. ਚੇਤਨ ਬੰਗੜ ਨੇ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਇਸ ਮਾਮਲੇ ਵਿੱਚ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਸਮਾਜ ਸੇਵਕ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *