ਕਾਂਗਰਸ ਹਾਈਕਮਾਨ ਪੰਜਾਬ ਨੂੰ ਲੈ ਕੇ ਚਿੰਤਤ, ਦਿੱਲੀ ਚ ਕੀਤੀ ਰਣਨੀਤੀਕਾਰਾਂ ਨਾਲ ਮੀਟਿੰਗ, ਪੰਜਾਬ ਦਾ ਕੋਈ ਆਗੂ ਨਹੀਂ ਸੱਦਿਆ

ਚੰਡੀਗੜ੍ਹ 2 ਜੂਨ (ਖ਼ਬਰ ਖਾਸ ਬਿਊਰੋ)

ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਭਵਿਖ ਨੂੰ ਲੈ ਕੇ ਕਾਫ਼ੀ ਚਿੰਤਤ ਦਿਖ ਰਹੀ ਹੈ। ਪਿਛਲੇ ਇਕ ਹਫ਼ਤੇ ਦੌਰਾਨ ਪਾਰਟੀ ਹਾਈਕਮਾਨ ਦੋ ਮੀਟਿੰਗਾਂ ਕਰ ਚੁੱਕੀ ਹੈ, ਪਰ ਮੰਗਲਵਾਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਦੇ ਕਿਸੇ ਵੀ ਆਗੂ ਨੂੰ ਮੀਟਿੰਗ ਵਿਚ ਨਹੀਂ ਬੁਲਾਇਆ ਗਿਆ। ਜਿਸ ਕਰਕੇ ਕਾਂਗਰਸੀ ਆਗੂਆਂ ਅਤੇ ਕਾਂਗਰਸੀਆਂ ਵਿਚ ਨਵੇਂ ਜਥੇਬੰਦਕ ਢਾਂਚੇ ਨੂੰ ਲੈ ਕੇ ਕਾਫੀ ਉਤਸੁਕਤਾ ਦਿਖ ਰਹੀ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾ ਬਦਲੇ ਜਾਣ ਦੀ ਗੱਲ ਕਹੀ ਹੈ, ਪਰ ਇਹ ਗੱਲ ਕਾਂਗਰਸ ਦੇ ਸੀਨੀਆਰ ਆਗੂਆਂ ਨੂੰ ਵੀ ਹਜ਼ਮ ਨਹੀਂ ਹੋ ਰਹੀ। ਬਘੇਲ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾ4ਨ ਬਦਲਣ ਬਾਰੇ ਖ਼ਬਰਾਂ ਮੀਡੀਆਂ ਦੀਆਂ ਅਟਕਲਾਂ ਹਨ। 

ਹੋਰ ਪੜ੍ਹੋ 👉  ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ

ਮੰਗਲਵਾਰ ਦੀ ਮੀਟਿੰਗ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ,ਕਾਂਗਰਸ ਪ੍ਰਧਾਨ ਮਲਿਕਾ ਅਰੁਜਨ ਖੜਗੇ, ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਹਾਜ਼ਰ ਸਨ। ਪੰਜਾਬ ਦੇ ਕਿਸੇ ਨੇਤਾ ਨੂੰ ਨਹੀਂ ਬੁਲਾਇਆ ਗਿਆ ਪਰ ਇਕ ਪੰਜਾਬ ਦਾ ਨੇਤਾ ਵੀ ਹਾਜ਼ਰ ਸੀ ਉਸਨੂੰ ਮੀਟਿੰਗ ਵਿਚ ਨਹੀਂ ਬੁਲਾਇਆ ਗਿਆ। ਪੰਜਾਬ ਵਿਚ ਕਾਂਗਰਸ ਬਾਰੇ ਸਰਵੈ ਕਰਨ ਵਾਲੇ ਰਣਨੀਤੀਕਾਰ ਸੁਨੀਲ ਕੌਲੂਗੋਲੂ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਵਿਚ ਪੰਜਾਬ ਕਾਂਗਰਸ ਵਲੋਂ ਕਰਵਾਏ ਗਏ ਸਰਵੈ ਅਤੇ ਸੁਨੀਲ ਕੌਲੂਗੋਲੂ ਦੀਆਂ ਰਿਪੋਰਟਾਂ  ਵਿਚ ਕਾਫ਼ੀ ਅੰਤਰ  ਸੀ। ਰਾਹੁਲ ਗਾਂਧੀ ਨੇ ਅਲੱਗ ਅਲੱਗ ਸਰਵੈ ਆਉਣ ਕਾਰਨ ਸਰਵੈ ਕਰਨ ਵਾਲੇ, ਰਣਨੀਤੀਕਾਰਾਂ ਨੂੰ ਆਹਮੋ ਸਾਹਮਣੇ ਬਿਠਾਕੇ ਵਿਚਾਰ ਚਰਚਾ ਕੀਤੀ ਹੈ।

ਹੋਰ ਪੜ੍ਹੋ 👉  ਪੱਤਰਕਾਰ ਰਤਨਦੀਪ ਧਾਲੀਵਾਲ ਦੇ ਘਰ ਪੁਲਿਸ ਛਾਪੇਮਾਰੀ ਖ਼ਿਲਾਫ਼ PCJU ਦਾ ਵਫ਼ਦ DGP ਏ.ਐੱਸ. ਰਾਏ ਨੂੰ ਮਿਲਿਆ; ਸੌਂਪਿਆ ਮੰਗ-ਪੱਤਰ

ਸੁਨੀਲ ਕੌਲੂਗੋਲੂ ਨੇ ਪੰਜਾਬ ਦੇ ਪਿੰਡਾਂ, ਸ਼ਹਿਰਾਂ,ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਸਬੰਧਤ ਵਖ ਵਖ ਬਿੰਦੂ ਕਾਂਗਰਸ ਹਾਈਕਮਾਨ ਸਾਹਮਣੇ ਰੱਖੇ।ਸਰਵੈ ਰਿਪੋਰਟਾਂ ਵਿਚ ਵੱਡਾ ਫਰਕ ਦੇਖਕੇ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਵੀ ਹੈਰਾਨ ਰਹਿ ਗਏ। ਇਕ ਸਰਵੈ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾ ਬਦਲਣ ਦੀ ਗੱਲ ਕਰਦਿਆਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜੇਕਰ ਵੋਟਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਹਟਾਇਆ ਜਾਂਦਾ ਤਾਂ 2022 ਵਿਚ ਕਾਂਗਰਸ ਮੁੜ ਸੱਤਾ ਵਿਚ ਆ ਸਕਦੀ ਸੀ। ਇਹ ਬਿਆਨ ਰਾਜਾ ਵੜਿੰਗ ਪਿਛਲੇ ਦਿਨ ਮੀਡੀਆਂ ਸਾਹਮਣੇ ਨਸ਼ਰ ਵੀ ਕਰ ਚੁੱਕੇ ਹਨ। ਪਰ ਇਕ ਸਰਵੈ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਨੂੰ ਮਜਬੂਤ ਕਰਨਾ ਹੈ ਤੇ ਅਗਲੀ ਸਰਕਾਰ ਬਣਾਉਣੀ ਹੈ ਤਾਂ ਲੀਡਰਸ਼ਿਪ ਵਿਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ।ਇਕ ਸੀਨੀਅਰ ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਪਾਰਟੀ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਕੀ ਰਣਨੀਤੀ ਬਣਾਈ ਜਾਣੀ ਹੈ? ਕਿਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਹਨ ਅਤੇ ਇਹ ਕਦੋਂ ਤੋਂ ਸ਼ੁਰੂ ਕੀਤੇ ਜਾਣੇ ਹਨ,ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਸੀਨੀਅਰ ਕਾਂਗਰਸੀ ਆਗੂ ਨੇ ਨਾਮ ਗੁਪਤ ਰੱਖਣ ’ਤੇ ਦੱਸਿਆ ਕਿ ਜਥੇਬੰਦਕ ਬਦਲਾਅ ਸੰਭਵ ਹੈ।

ਹੋਰ ਪੜ੍ਹੋ 👉  7 ਆਈਏਐੱਸ ਅਧਿਕਾਰੀ ਦਾ ਤਬਾਦਲਾ, ਬਰਾੜ ਹੋਣਗੇ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ

 

Leave a Reply

Your email address will not be published. Required fields are marked *